ਪੰਨਾ:ਬਿਜੈ ਸਿੰਘ.pdf/169

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਿਜੈ ਸਿੰਘ ਦੇ ਰੂਪ ਤੇ ਗੁਣਾਂ ਨੇ ਇਸਤੀ ਕਰ ਦਿੱਤਾ ਸੀ, ਆਪਣੇ ਅਸਲੇ ਤੇ ਆ ਗਿਆ ਅਰ ਰਾਜਸੀ ਮੰਦੇ ਨੇ ਜੋਸ਼ ਮਾਰਕੇ ਛਾਤੀ ਠੁਕਰਾਈ ਕਿ ਕੌਣ ਹੈ ਜੋ ਮੇਰੇ ਤੋਂ ਕੋਈ ਵਾਰ ਕਰ ਸਕੇ?ਹਾਂ ਮੇਰੇ ਤੇ ਵਾਰ ਕਰਕੇ ਮੇਰੇਪੁਰ ਕੋਈ ਫਤਹਿ ਪਾ ਸਕੇ ?ਤੇ ਫੇਰ ਆਪ ਸਲਾਮਤ ਰਹਿ ਸਕੇ? ਅਸੰਭਵ ਹੈ। ਤੁਰਤ ਬੇਗਮਨੇ ਖਾਸ ਮੁਨਸ਼ੀ ਨੂੰ ਬੁਲਾਇਆ ਅਰ ਅਮੀਰ ਕਾਬਲ ਵਲ ਚਿੱਠੀ ਲਿਖੀ ਕਿ ਮੈਨੂੰ ਤੀਮਤ ਜਾਣਕੇ ਮੇਰੇ ਦਰਬਾਰ ਦੇ ਸਾਰੇ ਅਮੀਰ ਮੇਰੇ ਨਾਲ ਵੈਰ ਕਰਦੇ ਤੇ ਰਾਜ ਆਪਣੇ ਹੱਥ ਵਿਚ ਲੀਤਾ ਚਾਹੁੰਦੇ ਹਨ ਜੋ ਮੈਂ ਹੁਕਮ ਦੇਂਦੀ ਹਾਂ ਉਲਟਾ ਦਿੰਦੇ ਤੇ ਸਭ ਪਾਸੇ ਆਪ-ਹੁਦਰੀਆਂ ਕਰਦੇ ਹਨ, ਪਰਜਾਂ ਨੂੰ ਲੁੱਟਦੇ ਹਨ ਤੇ ਸਿੱਖਾਂ ਨਾਲ ਮਿਲ ਗਏ ਹਨ, ਜਿਨ੍ਹਾਂ ਨੇ ਥਾਂ ਥਾਂ ਸ਼ੋਰ ਸ਼ਰਾਬਾਂ ਪਾ ਦਿੱਤਾ ਹੈ। ਇਕ ਦਿਨ ਕਿਲੇ ਦੇ ਬੂਹੇ ਖੋਲ ਕੇ ਸਿਖਾਂ ਨੂੰ ਅੰਦਰ ਵਾੜ ਦਿਤੇ ਨੇ। ਕਿਲ੍ਹੇ ਦਾ ਜਮਾਂਦਾਰ ਬੀ ਬੇਈਮਾਨ ਹੋ ਗਿਆ ਹੈ ਜੇ ਮੈਂ ਆਪ ਨੰਗੇ ਧੜ ਸਿੱਖਾਂ ਨਾਲ ਜੰਗ ਨਾ ਕਰਦੀ ਤਦ ਲਾਹੌਰ ਹੀ ਗਿਆ ਸੀ। ਹੁਣ ਇਹ ਦਿੱਲੀ ਵਾਲਿਆਂ ਨੂੰ ਮੇਰੋ ਤੇ ਹੱਲਾ ਕਰਨ ਲਈ ਉਕਸਾ ਰਹੇ ਹਨ। ਇਸ ਪ੍ਰਕਾਰ ਮੈਂ ਇਨ੍ਹਾਂ ਨਿਮਕ ਹਰਾਮਾਂ ਦੇ ਹੱਥੋਂ ਤੰਗ ਆ ਗਈ ਹਾਂ, ਆਪ ਮਿਹਰਬਾਨੀ ਕਰਕੇ ਕੋਈ ਨੇਕ ਅਫਸਰ ਭੇਜੋ, ਜੋ ਮੇਰੀ ਮਰਜ਼ੀ ਮੁਤਾਬਕ ਮੇਰੇ ਹੇਠ ਕੰਮ ਕਰੇ।

ਅਬਦਾਲੀ ਇਹ ਖਬਰ ਸੁਣ ਕੇ ਗੁੱਸੇ ਵਿਚ ਆ ਗਿਆ ਅਤੇ ਕੁਛ ਵਿਚਾਰ ਕਰਕੇ ਅਰ ਥੋੜੀ ਫੌਜ ਦੇ ਕੇ ਇਕ ਜਹਾਂਦਾਰ ਖਾਂ ਨਾਮੇ ਅਮੀਰ ਨੂੰ ਲਾਹੌਰ ਨੂੰ ਤੋਰ ਦਿੱਤਾ।

ਇਸ ਨੇ ਆ ਕੇ ਬੇਗਮ ਦੀ ਨਾਇਬੀ ਕਹੋ ਤਾਂ, ਵਜ਼ੀਰੀ ਕਹੋ ਤਾਂ ਆਪਣੇ ਹੱਥ ਵਿਚ ਲੀਤੀ ਤੇ ਦੇਸ਼ ਦਾ ਇੰਤਜ਼ਾਮ ਕਰਨੇ ਲਗਾ ਪੁਰਾਣੇ ਅਮੀਰ ਤਾਂ ਮੱਥੇ ਨਾ ਲੱਗਣ ਤੇ ਨਵੇਂ ਕੰਮ ਨਾ ਸੰਭਾਲ ਸਕਣ, ਜਹਾਂਦਾਰ ਕੁੜਿੱਕੀ ਵਿਚ ਫਸ ਗਿਆ; ਬਹੁਤ ਇੰਤਜ਼ਾਮ ਕਰੇ ਪਰ ਪੈਸ਼ੇ ਕੁਝ ਨਾਂ ਜਾਵੇ! ਉਧਰੋਂ ਸਿੱਖਾਂ ਨੇ ਭੜਥੂ ਪਾ ਦਿਤਾ, ਕਿਸੇ ਥਾਂ ਸੁਖ ਨਾ ਵਰਤੇ। ਸਰਕਾਰੀ ਮਾਮਲਾ ਉਘਰ ਕਈ ਥਾਂ ਬੰਦ ਹੋ ਗਿਆ। ਜੋ ਉਘਰੇ ਸੋ ਰਸਤੇ ਵਿਚ ਸਿੱਖਾਂ ਦੇ ਹੱਥੀਂ ਲੁੱਟਿਆ ਜਾਏ! ਦੂਰ ਦੂਰ ਦੇ ਇਲਾਕੇ

-੧੬੩-