ਪੰਨਾ:ਬਿਜੈ ਸਿੰਘ.pdf/170

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂ ਸਾਰੇ ਸਿੱਖਾਂ ਸਾਂਭ ਲਏ, ਪਰ ਨੇੜੇ ਵੀ ਸਿੱਖਾਂ ਦੇ ਹੱਥ ਵੱਜਣੋਂ ਨਾ ਬਚ ਸਕੇ । ਜਹਾਂਦਾਰ ਖਾਂ ਇਕ ਨਵਾਂ ਦੂਜੇ ਮਦਦ ਕੋਈ ਨਾ ਕਰੇ, ਉਤੋਂ ਬੇਗਮ ਦੇ ਹੁਕਮ ਬੀ ਨੱਕ ਦੀ ਸੇਧੇ ਮੰਨਣੇ ਪੈਣ, ਉਹ ਚੁਪਾੜੇ ਹੀ ਮੁੜ ਗਿਆ* : ਉਸ ਦਾ ਆਉਣਾ ਜਾਣਾ ਇਕ ਸੁਪਨੇ ਵਾਂਹੂ ਲੰਘ ਗਿਆ । ਗੱਲ ਕੀ ਬਥੇਰਾ ਇੱਟਣ ਪਿੱਟਣ ਹੋਇਆ, ਪਰ ਚਿੱਕੁਰ ਖਈ ਰੋਗ ਦਵਾ ਖਾਂਦਿਆਂ ਵੀ ਵਧਦਾ ਹੀ ਜਾਂਦਾ ਹੈ ਤਿਵੇਂ ਪੰਜਾਬ ਦਾ ਇੰਤਜ਼ਾਮ ਬਾਨਣੂ ਬੰਦਿਆਂ ਦੀ ਦਿਨੋਂ ਦਿਨ ਵਿਗੜਦਾ ਗਿਆ। ਪੁਰਾਣੇ ਅਮੀਰ ਸਾਰੇ ਇਸ ਗੱਲ ਨੂੰ ਦੇਖ ਰਹੇ ਸਨ ਅਰ ਕੁਝ ਏਸ਼ ਖ਼ਰਾਬੀ ਦਾ ਆਪ ਭੀ ਕਾਰਣ ਸਨ। ਓਹ ਰੋਜ਼ ਦਿੱਲੀ ਖ਼ਬਰਾਂ ਭੇਜਦੇ ਸਨ । ਗਾਜ਼ੀਉੱਦੀਨ, ਜੋ ਦਿੱਲੀ ਦੇ ਪਾਤਸ਼ਾਹ ਦਾ ਵਜ਼ੀਰ ਸੀ, ਪਰ ਅਸਲ ਵਿਚ ਆਪ ਪਾਤਸ਼ਾਹੀ ਕਰਦਾ ਸੀ ਅਰ ਜਿਸ ਨੇ ਪਾਤਸ਼ਾਹ ਨੂੰ ਕਾਠ ਦੀ ਪੁਤਲੀ ਬਣਾ ਰਖਿਆ ਸੀ, ਇਸ ਸਮੇਂ ਨੂੰ ਤਾੜ ਕੇ ਚੋਖੀ ਫੌਜ ਲੈ ਕੇ ਲਾਹੌਰ ਨੂੰ ਤੁਰ ਪਿਆ।

ਜਦ ਇਹ ਖਬਰ ਬੇਗਮ ਨੂੰ ਪਹੁੰਚੀ, ਝਟਪਟ ਇਕ ਖਤੇ ਗਾਜ਼ੀਉੱਦੀਨ ਵੱਲ ਲਿਖ ਭੇਜਿਆ ਕਿ ਅਮੀਰਾਂ ਨੇ ਆਪ ਨੂੰ ਧੋਖਾ ਦਿੱਤਾ ਹੈ ਮੈਂ ਦਿੱਲੀ ਦੀ ਤਾਬੇਦਾਰ ਹਾਂ, ਜੇਕਰ ਆਪ ਨੂੰ ਸ਼ੱਕ ਹੋਵੇ ਤੇ ਮੈਂ ਆਪ ਦੇ ਸ਼ੱਕ ਸੁਭੇ ਦੁਰ ਕਰਨ ਲਈ ਤਿਆਰ ਹਾਂ।

ਮੁਹੰਮਦ ਲਤੀਫ਼ ਲਿਖਦਾ ਹੈ :-ਜਾਪਦਾ ਹੈ ਕਿ ਮੀਰ ਮੰਨੂੰ ਨੇ ਦਿੱਲੀ ਦਰਬਾਰ ਵਿਚ ਆਪਣਾ ਜ਼ੋਰ ਵਧਾਉਣ ਲਈ ਦਿੱਲੀ ਦੇ ਵਜ਼ੀਰ ਗਾਜ਼ੀ ਉੱਦੀਨ ਨਾਲ ਆਪਣੀ ਲੜਕੀ ਮੰਗ ਛੱਡੀ ਸੀ, ਪਰ ਮੰਨੂੰ ਦੀ ਮੌਤ ਦੇ ਬਾਦ ਮੁਰਾਦ ਬੇਗਮ ਤੇ ਉਸ ਦੀ ਕਾਕੀ ਦੁਇ ਵਿਆਹ ਕਰਨ ਦੇ ਵਿਰੁਧ ਸੋਨੇ, ਪਰ ਗਾਜ਼ੀਉੱਦੀਨ ਨੂੰ ਪੱਕੀ ਆਸ ਸੀ! ਉਸ ਨੇ ਜਦ ਲਾਹੌਰ ਦੇ ਪ੍ਰਬੰਧ ਦੀ ਵੈਰਾਨਗੀ ਸੁਣੀ ਤਾਂ ਪਹਿਲਾਂ ਸੱਯਦ ਜਮੀਲ ਨੂੰ ਘੱਲਿਆ ਕਿ ਬੇਗਮ ਦੀ ਮਦਦ ਕਰੇ। ਜਮੀਲ ਨੇ ਆਂ ਕੇ ਪ੍ਰਬੰਧ ਸ਼ੁਰੂ ਕਰ ਦਿਤਾ ਅਮੀਰ ਵਿਚਾਰੇ ਘਾਬਰੇ ਹੋਏ ਸਨ, ਕਿ ਇਹ ਨਵਾਂ


ਤਵਾਰੀਖ ਕੱਯਾ ਲਾਲ, ਸਫਾ ੭੮। ਮੁਹੰਮਦ ਲਤੀਫ ।

-੧੬੪-