ਪੰਨਾ:ਬਿਜੈ ਸਿੰਘ.pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਕਮ ਖਬਰ ਨਹੀਂ ਕੀ ਕਰੇਗਾ, ਪਰ ਉਹਨਾਂ ਨੇ ਉਸ ਨਾਲ ਮੇਲ ਗੰਢ ਲਿਆਂ ਅਰ ਅਨੇਕਾਂ ਤਰ੍ਹਾਂ ਨਾਲ ਉਸ ਦਾ ਬੇਗਮ ਵੱਲੋਂ ਦਿਲ ਚੜਾ ਦਿਤਾ। ਜਮੀਲ ਨੇ ਬੇਗਮ ਦੇ ਹੁਕਮਾਂ ਨੂੰ ਛਿੱਕੇ ਪਰ ਧਰ ਦਿਤਾ, ਅਰ ਨਵੇਂ ਨੌਕਰ · ਹਟਾ ਕੇ ਸਭ ਪੁਰਾਣੇ ਰੱਖ ਲਏ, ਘਰਾਂ ਤੋਂ ਸੱਦ ਸੱਦ ਕੇ ਉਨ੍ਹਾਂ ਦੇ ਅਹੁਦਿਆਂ ਪੁਰ ਉਨਾਂ ਨੂੰ ਹੀ ਥਾਪ ਦਿਤਾ। ਉਧਰ ਵਜ਼ੀਰ ਗਾਜ਼ੀਉੱਦੀਨ ਨੂੰ ਖਤ ਲਿਖ ਕੇ ਬੇਗਮ ਪੁਰ ਐਸਾ ਸ਼ੱਕੀ ਕਰ ਦਿਤਾ ਕਿ ਉਹ ਮਾਨੋ ਲੋਹੇ ਦਾ ਥਣ ਹੋ ਗਿਆ। ਜਦ ਬੇਗਮ ਨੇ ਆਪਣੀ ਹਕੂਮਤ ਜਾਂਦੀ ਡਿੱਠੀ ਤਦ ਗਾਜ਼ੀਉੱਦੀਨ ਵਲ ਉਲਾਂਭੇ ਲਿਖੇ ਅਰ ਜਮੀਲ ਦੀਆਂ ਗੁਸਤਾਖੀਆਂ ਦੇ ਗਿਲੇ ਕਰ ਭੇਜੇ ਪਰ ਉਸ ਨੇ ਕੰਨਾਂ ਮੁੱਢ ਮਾਰ ਲਈ, ਅਤੇ ਕਿਸੇ ਪਤ ਦਾ ਉੱਤਰ ਨਾ ਦਿਤਾ। ਬੇਗਮ ਬੜੇ ਹੌਸਲੇ ਵਾਲੀ ਅਤੇ ਨਰ ਮਿਜ਼ਾਜ ਵਾਲੀ ਸੀ, ਇਕ ਹੋਰ ਹੀਲਾ ਕੀਤੋ , ਅੰਦਰਖਾਤੇ ਅਬਦਾਲੀ ਨੂੰ ਸ਼ਿਕਾਇਤ ਲਿਖੀ ਕਿ ਮੇਰੇ ਨਾਲ ਦਿੱਲੀ ਦੇ ਵਜ਼ੀਰ ਨੇ ਸਖਤ ਹੱਤਕ ਦਾ ਸਲੂਕ ਕੀਤਾ ਹੈ। ਅਬਦਾਲੀ ਅੱਗੇ ਹੀ ਦੰਦ ਪੀਹ ਰਿਹਾ ਸੀ। ਇਧਰ ਬੇਗਮ ਦੀ ਕਾਬਲ ਨਾਲ ਜੋੜ ਤੋੜ ਦਾ ਪਤਾ ਗਾਜ਼ੀਉੱਦੀਨ ਨੂੰ ਲੱਗ ਗਿਆ ਸੀ, ਉਹ ਫੌਜ ਲੈ ਕੇ ਲਾਹੌਰ ਨੂੰ : ਤੁਰ ਪਿਆ, ਜੈਸਾਂ ਕਿ ਅਸੀਂ ਉਪਰ ਦੱਸ ਆਏ ਹਾਂ। ਸ਼ਾਹਜ਼ਾਦਾ ਮਿਰਜ਼ਾਅਲੀ ਗੌਹਰ, ਜੋ ਆਲਮਗੀਰ ਪਾਤਸ਼ਾਹ ਦਾ ਵੱਡਾ ਸ਼ਾਹਜ਼ਾਦਾ ਸੀ, ਬੀ ਵਜ਼ੀਰ ਦੇ ਨਾਲ ਸੀ। ਮਾਛੀਵਾੜੇ ਪੁੱਜ ਕੇ ਵਜ਼ੀਰ ਨੇ ਡੇਰੇ ਦਾ ਦਿਤੇ ਤੇ ਬੇਗਮ ਵੱਲ ਹਲਕਾਰੇ ਘੱਲ ਕੇ ਆਪਣੇ ਵਿਆਹ ਦੀ ਗੱਲਬਾਤ ਛੇੜ ਦਿੱਤੀ। ਬੇਗਮ ਇਨ੍ਹਾਂ ਸੁਨੇਹਿਆਂ ਪੱਤਿਆਂ ਵਿਚ ਬੁੱਤੇ ਵਿਚ ਆ ਗਈ। ਉਸ ਜਾਤਾ ਕਿ ਉਹ ਸਚੀ ਵਿਆਹ ਲੈਣ ਲਈ ਆਇਆ ਹੈ। ਇਕ ਦਿਨ ਵਜ਼ੀਰ ਥੋੜੀ ਜਿਹੀ ਫੌਜ ਲੈ ਕੇ ਮਾਛੀਵਾੜੇ ਤੋਂ ਲਾਹੌਰ ਪਹੁੰਚਾ ਤਾਂ ਵਿਆਹ ਦੇ ਬਹਾਨੇ ਹੀ ਸ਼ਹਿਰ ਜਾ ਵੜਿਆ ਤੇ ਫੋਰਨ ਸ਼ਹਿਰ ਅਤੇ ਕਿਲ੍ਹੇ ਦਾ ਕਬਜ਼ਾ ਕਰਕੇ ਵਾਗ ਡੋਰ ਆਪਣੇ ਹੱਥ ਕਰ


  • ਕਯਾ ਲਾਲ ਨੇ ਇਸ ਮੌਕੇ ਤੇ ਬੇਗਮ ਦਾ ਆਪ ਬੋਲ ਜਾਣਾ ਲਿਖਿਆਂ ਹੈ ਪਰ ਇਹ ਗੱਲ ਹੋਰ ਤੋਂ ਕਿਤੇ ਪੱਕੀ ਨਹੀਂ ਹੁੰਦੀ ਸੌਂ ਠੀਕ ਨਹੀਂ ਜਾਪਦੀ ॥

-੧੬੫-