ਪੰਨਾ:ਬਿਜੈ ਸਿੰਘ.pdf/172

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਈ। ਬੇਗਮ ਨੂੰ ਤਾਂ ਹੀ ਪਤਾ ਲੱਗਾ ਜਦ ਉਸ ਨੇ ਆਪਣੇ ਆਪ ਨੂੰ ਉਸ ਦੇ ਵੱਸ ਪਾਇਆ।

ਭਾਵੇਂ ਵਜ਼ੀਰ ਕਾਮਯਾਬ ਹੋ ਗਿਆ, ਪਰ ਤਦ ਭੀ ਉਸ ਨੇ ਡਿੱਠਾ ਕਿ ਬੇਗਮ ਖ਼ੁਸ਼ੀ ਨਾਲ ਕਾਕੀ ਦਾ ਵਿਆਹ ਮੇਰੇ ਨਾਲ ਨਹੀਂ ਕਰਦੀ ਤਾਂ ਉਸੇ ਨੇ ਉਸ ਨੂੰ ਕੈਦ ਕਰ ਲਿਆ, ਨਵਾਬੀ ਦੇ ਮਨਸਬ ਤੋਂ ਹਟਾ ਦਿਤਾ ਤੇ ਸ਼ਾਹੀ ਕੈਦ ਵਿਚ ਪਾ ਕੇ ਦਿੱਲੀ ਆਪਣੇ ਨਾਲ ਹੀ ਲੈ ਟੁਰਿਆਂ ਤੇ ਬੇਗਮ ਦੀ ਧੀ ਨਾਲ ਮੱਲੋ ਮੱਲੀ ਵਿਆਹ ਕਰ ਲਿਆ*। ਲਾਹੌਰ ਦੀ ਨਵਾਬੀ ਵਜ਼ੀਰ ਨੂੰ ੩੦ ਲਖ ਦੇ ਮਾਮਲੇ ਪਰ ਅਦੀਨਾ ਬੇਗ ਨੂੰ ਦੇ ਦਿਤੀ। ਮਾਛੀਵਾੜੇ ਪੁੱਜ ਕੇ ਬੇਗਮ ਨੇ ਸ਼ਾਹਜ਼ਾਦਾ ਅਲੀ ਗਹਰ ਪਾਸ ਆਪਣੇ ਦੁੱਖੜੇ ਰੋ ਕੇ ਉਸ ਨੂੰ ਆਪਣਾ ਪੱਖੀ ਬਣਾ ਲਿਆ। ਸ਼ਾਹਜ਼ਾਦਾ ਅਲੀ ਗੋਹਰ ਨੇ ਵਜ਼ੀਰ ਨੂੰ ਸਮਝਾਇਆ ਕਿ ਹੁਣ ਮੁਰਾਦ ਬੇਗਮ ਤੇਰੀ ਸੱਸ ਹੈ ਤੇ ਬੜੀ ਦੁਖੀ ਹੈ, ਇਸ ਨੂੰ ਪੰਜਾਬ ਦੀ ਨਵਾਬੀ ਦੇ ਦੇਹ, ਪਰ ਉਸ ਨੇ ਇਕ ਨਾ ਮੰਨੀ, ਸਗੋਂ ਰਸਤੇ ਵਿਚ ਵਜ਼ੀਰ ਸੱਸ ਨੂੰ ਸਖਤ ਤੰਗ ਕਰਦਾ ਗਿਆ ਤੇ ਉਹ ਭੀ ਸਾਰੇ ਰਸਤੇ ਗਾਲੀਆਂ ਤੇ ਸਰਾਪ ਦਿੰਦੀ ਗਈ ਕਿ ਦੇਖਣਾ ਅਬਦਾਲੀ ਆ ਕੇ ਤੁਹਾਡੀ ਸਲਤਨਤ ਤਬਾਹ ਕਰ ਦੇਵੇਗਾ। ਗੱਲ ਕੀ ਸੰਮਤ ੧੮੧੩ ਬਿਕ੍ਰਮੀ, ੧੧੭0 ਹਿਜਰੀ ਨੂੰ ਅਬਦਾਲੀ ਪਠਾਣਾਂ ਦੀ ਅਣਗਿਣਤ ਫੌਜ ਲੈ ਕੇ ਲੁੱਟ ਚੁੱਕੀ, ਕੰਗਾਲ ਹੋ ਚੁੱਕੀ ਪੰਜਾਬ ਪੁਰ ਫੋਰ ਚ ਆਇਆ ਇਹ ਸੁਣ ਕੇ ਆਦੀਬੇਗ ਤੇ ਸਯਦ ਜਮੀਲ ਦੁਇ ਨੱਸ ਗਏ। ਆਦੀਨਾ ਬੇਗ ਪਹਾੜੀ ਚੜ੍ਹ ਗਿਆ ਤੇ ਪਹਾੜੀ ਰਾਜਿਆਂ ਪਾਸ ਜਾ ਪਨਾਹ ਲਈ। ਸਿੱਖ ਸਰਦਾਰ ਜੋ ਅਬਦਾਲੀ ਦੇ ਰਸਤੇ ਦੇ ਨੇੜੇ ਤੇੜੇ ਸੋਨੇ, ਆਪਣੇ ਆਪਣੇ ਇਲਾਕੇ ਛੱਡ ਕੇ ਬਨਾਂ ਵਿਚ


  • ਉਮਦਾ-ਤਵਾਰੀਖ ॥

ਗਾਲਬਨ ਮੁਰਾਦ ਬੇਗਮ ਨੇ ਆਪਣੀ ਧੀ ਦਾ ਨਾਤਾਂ ਅਬਦਾਲੀ ਦੇ ਪੁੱਤਰ ਨੂੰ ਦੇਣਾ ਕੀਤਾ ਹੋਇਆ ਸੀ, ਨਾਲੇ ਲਾਹੋਰ ਦੀ ਨਵਾਬੀ ਉਤੇ ਬੇਗਮ ਨੂੰ ਉਸ ਨੇ ਝਪਿਆ ਹੋਇਆ ਸੀ। ਸੋ ਗਾਉਂਦੀਨੇ ਦੀ ਕਾਰਵਾਈ ਨੂੰ ਉਸ ਨੇ ਆਪਣੀ ਭਾਰੀ ਹੱਤਕ ਸਮਝ ਕੇ ਚੜ੍ਹਾਈ ਕੀਤੀ ਸੀ।

-੧੬੬-