ਪੰਨਾ:ਬਿਜੈ ਸਿੰਘ.pdf/173

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾ ਵੜੇ। ਇਕੁ ਅਬਦਾਲੀ ਦਾ ਰਸਤਾ ਸਾਫ ਹੋ ਗਿਆ। ਉਸ ਨੇ ਝੱਟ ਲਾਹੌਰ ਆ ਕੇ ਕਬਜ਼ਾ ਕੀਤਾ ਤੇ ਅਮੀਰਾਂ ਨੂੰ ਖੂਬ ਲੁੱਟਿਆ ਚੂੜ੍ਹ ਮੱਲ ਬੀ ਏਸ ਵੇਲੇ ਲੁੱਟਿਆ ਗਿਆ। ਏਥੋਂ ਦੀ ਹਕੂਮਤ ਅਬਦਾਲੀ ਨੇ


  • ਏਹ ਸਮਾਚਾਰ ਤਾਂ ਲਗ ਪਗ ਫਾਰਸੀ ਦੇ ਤੇ ਲਤੀਫ ਆਦਿਕ ਲੇਖਾਂ ਤੋਂ ਸਹੀ ਹੁੰਦੇ ਹਨ। ਕਨੱਯਾ ਲਾਲ ਨੇ ਹੋਰ ਤਰ੍ਹਾਂ ਹੀ ਲਿਖਿਆ ਹੈ। ਜਹਾਂਦਾਰ ਦਾ ਕਾਬਲੋਂ ਆਉਣਾ, ਬੇਗਮ ਦਾ ਕਾਬਲ ਆਪ ਜਾਣਾ ਗਾਜ਼ੀਉੱਦੀਨ ਦਾ ਨਾਤਾ ਆਦਿ। ਇਹ ਗੱਲਾਂ ਹੋਰਨਾਂ ਤੋਂ ਸਹੀ ਨਹੀਂ ਹੁੰਦੀਆਂ। ਹਾਂ, ਜਮੀਲ ਦਾ ਲਾਹੌਰ ਵਿਚ ਰਹਿਣਾ ਤੋ ਬੇਗਮ ਦਾ ਕਿਹਾ ਨਾ ਮੰਨਣਾ ਤੇ ਬੋਗਮ ਤੇ ਵਜ਼ੀਰ ਦਾ ਵਿਗਾੜ ਹੋਣਾ ਲਿਖਦੇ ਹਨ। ਪਰ ਇਹ ਗਲ ਸਿੱਧ ਹੈ ਕਿ ਅਬਦਾਲੀ ਦੇ ਇਸ ਹੱਲੋ ਕਰਨੇ ਦਾ ਕਾਰਨ ਬੇਗਮ ਸੀ, ਅਰ ਗਾਜ਼ੀਉੱਦੀਨ ਨੇ ਬੇਗਮ ਨੂੰ ਦੁੱਖ ਦਿੱਤਾ ਸੀ ਅਰ ਲਾਹੌਰ ਦੇ ਤਖ਼ਤ ਤੋਂ ਵਾਂਜੀ ਗਈ ਸੀ ਤੇ ਅਬਦਾਲੀ ਦੇ ਅਇਆਂ ਦਿੱਲੀ ਵਿਚ ਸੀ।

ਚੂੜ੍ਹ ਮੱਲ ਦਾ ਘਰ ਜਦ ਲੁਟਿਆ ਗਿਆ, ਤਦ ਆਪ ਤਾਂ ਦਿਵਾਨ ਹੁਰੀਂ ਉਸੇ ਦਿਨ ਦੇ ਕਸ਼ਟਾਂ ਵਿਚ ਮਰ ਗਏ ਤੋ ਵੱਡਾ ਪੁੱਤਰ ਬੇਗਮ ਨੇ ਗੁਸਤਾਖੀ ਦੇ ਜੁਰਮ ਵਿਚ ਪਹਿਲੇ ਹੀ ਕੈਦ ਕਰ ਰੱਖਿਆ ਸੀ। ਬਾਕੀ ਰਹੀ ਦੁਖਾਂ ਦੀ ਮਾਰੀ ਮਾਂ, ਜਿਸ ਨੂੰ ਸ੍ਰੀਹੀਏ ਪੰਡਤ ਜੀ ਨੇ ਧੋਖਾ ਦੇ ਕੇ ਲੁੱਟਿਆ ਸੀ, ਸੋ ਵਿਚਾਰੀ ਉਦਾਸ ਹੋ ਕੇ ਅੰਮ੍ਰਿਤਸਰ ਚਲੀ ਗਈ ਅਰ ਸ੍ਰੀ ਹਰਿਮੰਦਰ ਜੀ ਦੀ ਸੇਵਾ ਵਿਚ ਜਾ ਲੱਗੀ। ਪੰਡਤ ਹੋਰੀਂ ਜੋ ਸਰਕਾਰ ਦੇ ਸੂੰਹੀਏ ਸਨ, ਜਿਉਂ ਕੇ ਤਿਉਂ ਗੱਜਦੇ ਰਹੇ। ਜਦ ਅਬਦਾਲੀ ਦਿੱਲੀ ਲੁੱਟ ਕੇ ਲਾਹੌਰ ਨੂੰ ਮੁੜਿਆ ਤਾਂ ਸਾਰੇ ਰਸਤੇ ਵਿਚ ਸਿਖ ਛਾਪੇ ਮਾਰ ਮਾਰ ਕੇ ਉਸ ਪਾਸੋਂ ਦਿੱਲੀ ਦੀ ਲੁੱਟ ਦਾ ਮਾਲ, ਜਿੰਨਾ ਕੁ ਬਣ ਪਿਆ, ਖੋਂਹਦੇ ਰਹੇ। ਜਦ ਉਹ ਲਾਹੌਰ ਪਹੁੰਚਾ ਤਾਂ ਉਸ ਨੇ ਸਿੱਖਾਂ ਨੂੰ ਫੜਨ ' ਤੇ ਮਾਰਨੇ ਦਾ ਹੁਕਮ ਦਿਤਾ। ਅਰ ਕਈ ਸੂੰਹੀਏ ਛਡ ਗਏ ਕਿ ਸਿੱਖਾਂ ਦੇ ਟੋਲਿਆਂ ਦਾ ਪਤਾ ਕੱਢ ਦੇਣ। ਅਬਦਾਲੀ ਨੂੰ ਤੁਰਕਿਸਤਾਨ ਵਿਚ ਫਸਾਦ ਹੋਣੇ ਦੀ ਖ਼ਬਰ ਪਹੁੰਚ ਗਈ ਅਰ ਉਹ ਤਾਬੜ ਤੋੜ ਉਧਰ ਨੂੰ ਤੁਰ ਪਿਆ, ਪਿੱਛੇ ਤੈਮੂਰ ਸ਼ਾਹ, ਉਸ ਦਾ ਪੁਤਰ ਜੋ ਲਾਹੌਰ ਦਾ ਹਾਕਮ ਬਣਿਆਂ ਸੀ, ਸਿੱਖਾਂ ਦਾ ਬੰਦੋਬਸਤ ਕਰਨ ਲੱਗਾ। ਪੰਡਤ ਹੋਰੀਂ ਫਰ ਸੂਹੀਏ ਬਣੇ। ਇਨ੍ਹਾਂ ਨੇ ਇਕ ਬਨ ਵਿਚ ੫੦ ਸਿੱਖਾਂ ਦਾ ਪਤਾ ਦਿੱਤਾ। ਸੌ ਕੁ ਤੁਰਕ ਬੰਦੋਬਸਤ ਲਈ ਭੇਜੇ ਗਏ, ਪਰ, ਉੱਥੋਂ ੫੦੦ ਸਿੱਖ ਨਿਕਲ ਪਿਆ, ਜਿਨ੍ਹਾਂ ਨੇ ਤੁਰਕਾਂ ਨੂੰ ਹਥੋਂ ਹੱਥੀ ਹਾਰ ਦਿੱਤੀ। ਤੈਮੂਰ ਸ਼ਾਹ ਦੀ ਕਚਹਿਰੀ ਵਿਚ ਸੂੰਹੀਏਂ ਪਰ ਝੂਠੀ ਖਬਰ ਦੇ ਕੇ ਧਰੋਹ ਦਾ ਜ਼ੁਰਮ ਲੱਗਾ, ਘਰ ਬਾਹਰ ਲੁੱਟਿਆ ਗਿਆ। ਆਪ ਮਾਰੇ ਗਏ। ਜਿਨ੍ਹਾਂ ਦਾ ਸੂਹੀਆਂ ਬਣਦਾ ਹੁੰਦਾ ਸੀ, ਉਨ੍ਹਾਂ ਦੇ ਹੱਥੋਂ ਹੀ ਇਹ ਸੂਹੀਆਂ

ਮਾਰਿਆ ਗਿਆ।

-੧੬੭-