ਪੰਨਾ:ਬਿਜੈ ਸਿੰਘ.pdf/174

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੀਰ ਮੁਨੱਜ਼ਮ ਦੇ ਹਵਾਲੇ ਕੀਤੀ ਤੋ ਆਪ ਜਲੰਧਰ ਪਹੁੰਚਾ ਰਾਜ ਨਾਸਰ ਅਲੀ ਖਾਂ* ਨੂੰ ਦਿੱਤਾ ਤੇ ਆਪ ਦਿੱਲੀ ਪਹੁੰਚਾ।

ਜਦ ਅਬਦਾਲੀ ਦਿੱਲੀ ਪਹੁੰਚਾ ਤਦ ਅੱਗੋਂ ਆਲਮਗੀਰ ਸਾਨੀ ਪਾਤਸ਼ਾਹ ਦਿੱਲੀ ਨੇ ਉਸ ਨੂੰ ਆਦਰ ਨਾਲ ਉਤਾਰਾ ਦਿੱਤਾ ਅਰ ਖਾਤਰ ਕੀਤੀ, ਲੜਾਈ ਕਰਨੀ ਤੇ ਟੋਕਣਾ ਤਾਂ ਕਿਤੇ ਰਿਹਾ।

ਹੁਣ ਗਾਜ਼ੀਉੱਦੀਨ ਨੂੰ ਆਪਣਾ ਪਾਲਾ ਪਿਆ ਕਿ ਮੈਂ ਮੋਇਆ ਪਰ ਆਦਮੀ ਚਾਲਾਕ ਸੀ, ਸ਼ਾਹਜ਼ਾਦਾ ਅਲੀ ਗੋਹਰ ਦੇ ਜਾ ਪੈਰੀਂ ਪਿਆ। ਉਸ ਭਲੇ ਲੋਕ ਨੇ ਵਜ਼ੀਰ ਦੀ ਮੁਰਾਦ ਬੇਗਮ ਨਾਲ ਸੁਲਹ ਕਰਾ ਦਿੱਤੀ। ਹੁਣ ਬੇਗਮ ਨੇ ਵਿਚ ਪੈ ਕੇ ਅਬਦਾਲੀ ਕੋਲੋਂ ਉਸ ਦੀ ਜਾਨ ਬਖਸ਼ੀ ਤਾਂ ਕਰਵਾ ਦਿੱਤੀ, ਪਰ ਵਜ਼ੀਰ ਨੂੰ ਕਈ ਲੱਖ ਰੁਪਯਾ ਜੁਰਮਾਨਾ ਦੇਣਾ ਪਿਆ। ਹੋਰਨਾਂ ਅਮੀਰਾਂ ਬਾਬਤ ਜੋ ਭੇਤ ਬੇਗਮ ਦੱਸ ਚੁੱਕੀ ਸੀ ਸੋ ਉਹਨਾਂ ਤੋਂ ਬਦਲਿਆਂ ਦਾ ਵੇਲਾ ਆਇਆ। ਉਸ ਜ਼ਾਲਮ ਤੇ ਧਨ ਦੇ ਭੁੱਖੇ ਬਾਦਸ਼ਾਹ ਨੇ ਲੁੱਟ ਦਾ ਕਰੜਾ ਹੱਥ ਚੁੱਕਿਆ। ਪਹਿਲੇ ਇੰਤਜ਼ਾਮੁੱਦੌਲਾ ਤਾਂ ਨਵੇਂ ਲੱਖ ਰੁਪੱਯਾ ਮੰਗਿਆ, ਉਸ ਨੇ ਕਿਹਾ ਕਿ ਮੇਰੇ ਪਾਸ ਅੰਤਨਾ ਰੁਪੱਯਾ ਨਹੀਂ ਹੈ। ਅਬਦਾਲੀ ਨੇ ਉਸ ਦਾ ਘਰ ਫੁਲਵਾਇਆ, ਤਦ ਇਸ ਤੋਂ ਤਿਊਣੀ ਦੌਲਤ ਨਿਕਲੀ, ਫੇਰ ਬੇਗਮ ਨੇ ਕਮਰੁੱਦੀਨ ਦੀ ਵਿਧਵਾ ਸ਼ੇਲਾਪੁਰੀ ਬੇਗਮ ਦਾ ਭੇਤ ਦਿਤਾ, ਉਸ ਦੇ ਘਰੋਂ ਗਹਿਣੇ ਜਵਾਹਰਾਤ ਕਈ ਲੱਖ ਰੁਪ ਦੇ ਨਿਕਲੇ। ਅਬਦਾਲੀ ਨੂੰ ਜਿਉਂ ਜਿਉਂ ਧਨ ਹੱਥ ਲੱਗੇ ਤਿਉਂ ਤਿਉਂ ਉਸ ਦੀ ਭੁੱਖ ਵਧੇ ਤੇ ਤਿਉਂ ਤਿਉਂ ਉਸ ਨੇ ਸਾਰੇ ਅਮੀਰ ਵਾਰੋ ਵਾਰੀ ਲੁੱਟੇ। ਹੁਣ ਬਦਨਸੀਬ ਸ਼ਹਿਰ ਦੀ ਵਾਰੀ ਆਈ। ਦੋ ਮਹੀਨੇ ਪਾਤਸ਼ਾਹ ਦਿੱਲੀ ਰਿਹਾ ਦੋ ਮਹੀਨੇ ਹੀ ਦਿੱਲੀ ਲੁੱਟਾਂਦੀ ਰਹੀ। ਘਰ ਘਰ ਮਕਾਨ ਮਕਾਨ ਢੂੰਡਿਆ ਤੇ ਪੱਟਿਆ ਗਿਆ। ਜਦ ਕਿਸੇ ਪਾਸ ਕੁਖ ਨਾ ਰਿਹਾ ਤੇ ਕਤਲਾਮ ਬੀ ਹੋ ਚੁੱਕੀ,ਤਦ ਅਬਦਾਲੀ ਨੇ ਜਾ ਬੱਲਬਗੜ੍ਹ ਵਿਚ ਕਤਲਾਮ


  • ਏਹ ਦਏ ਨਾਮ, ਮੀਰ ਮੁਨੱਜ਼ਮ ਤੋਂ ਨਾਸਰਅਲੀ ਖਾਂ, ਇਨ੍ਹਾਂ ਅਹੁੱਦਿਆਂ ਤੇ ਥਾਪੇ ਗਏ ਦਾ ਜ਼ਿਕਰ ਖਾਲਸਾ ਤਾਰੀਖ ਵਿਚ ਹੈ।

-੧੬੮-