ਪੰਨਾ:ਬਿਜੈ ਸਿੰਘ.pdf/175

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀਤੀ। ਫੇਰ ਅਬਦਾਲੀ ਮਥਰਾ ਨੂੰ ਤੁਰਿਆ। ਉਥੇ ਹਿੰਦੂਆਂ ਦਾ ਬੜਾ ਭਾਰੀ ਮੇਲਾ ਲੱਗ ਰਿਹਾ ਸੀ, ਅਰ ਲੱਖਾਂ ਹਿੰਦੂ ਨਾਉਂਦੇ ਪੂਜਾ ਪਾਠ ਵਿਚ ਲਗ ਰਹੇ ਸਨ। ਅਚਾਨਕ ਪਠਾਣ ਜਰਵਾਣੇ ਜਾ ਪਏ, ਬੇਰਹਿਮੀ ਤੇ ਪੱਥਰ-ਦਿਲੀ ਨਾਲ ਕਤਲਾਮ ਹੋਈ, ਅੱਖ ਦੇ ਫੋਰ ਵਿਚ ਪਰਲੋ ਮਚ ਗਈ। ਮਾਂ ਨੂੰ ਪੁੱਤ ਦੀ, ਪੁੱਤ ਨੂੰ ਮਾਂ ਦੀ ਸਾਰ ਨਾ ਰਹੀ, ਬੇਗੁਨਾਹ ਗਾਜਰਾਂ ਮੂਲੀਆਂ ਵਾਂਗ ਵੱਢੇ ਗਏ, ਮੰਦਰ ਲੁੱਟੇ ਗਏ ਤੇ ਢਾਹੇ ਗਏ ਤੇ ਹਜ਼ਾਰਾਂ ਹਿੰਦੂ ਕੈਦ ਕੀਤੇ ਗਏ। ਫੇਰ ਆਗਰੇ ਪਰ ਹੱਲਾ ਹੋਇਆ, ਚਾਰ ਚੁਫੇਰੇ ਹੱਥ ਮਾਰਿਆ। ਅਣਗਿਣਤ ਲੋਕ ਬੇਗੁਨਾਹ ਮਾਰੇ ਗਏ, ਜੱਟਾਂ ਦੀ ਤਬਾਹੀ ਕੀਤੀ ਗਈ; ਚਾਰ ਚੁਫੇਰੇ ਗਰੀਬੀ, ਵਬਾ ਤੇ ਸੁੰਨਸਾਨਤਾ ਫੈਲ ਗਈ। ਗਰੀਬਾਂ ਤੇ ਦੁਖੀ ਅਨਾਥਾਂ ਦੀ ਪੁਕਾਰ ਉਠੀ ਅਰ ਅਕਾਸ਼ ਵਿਚ ਪਸਰੀ। ਕਰਤਾਰ ਦੇ ਜ਼ਬਰਦਸਤ ਹੱਥਾਂ ਨੇ ਦੁਰਾਨੀ ਜ਼ਾਲਮ ਦੀ ਫੌਜ ਵਿਚ ਹੈਜ਼ਾ ਘੱਲਿਆ। ਉਧਰ ਪੰਜਾਬ ਵਿਚੋਂ ਸਿਖਾਂ ਦੇ ਬੜੇ ਰੌਲੇ ਰੱਪੇ ਦੀਆਂ ਖਬਰਾਂ ਪਹੁੰਚ ਪਈਆਂ, ਤਦ ਉਸਨੇ ਭੈ ਖਾ ਕੇ ਵਾਗਾਂ ਮੋੜੀਆਂ। ਦਿੱਲੀ ਆ ਕੇ ਉਸ ਨੇ ਮੁਹੰਮਦ ਸ਼ਾਹ ਪਾਤਸ਼ਾਹ ਦੀ ਪੋਤ੍ਰੀ ਨਾਲ ਆਪਣੇ ਪੁੱਤ੍ਰ ਤੈਮੂਰ ਦਾ ਵਿਆਹ ਕੀਤਾ ਅਰ ਮੁਹੰਮਦ ਸ਼ਾਹ ਦੀ ਛੋਟੀ ਧੀ ਹਜ਼ਰਤ ਬੇਗਮ ਨਾਲ ਆਪਣਾ ਵਿਆਹ ਕੀਤਾ। ਫੇਰ ਪਾਤਸ਼ਾਹ ਤੋਂ ਬਹੁਤ ਰੁਪਯਾ ਲੈ ਕੇ ਉਸ ਨੂੰ ਨਾਮ ਧਰੀਕ ਤਖ਼ਤ ਪੁਰ ਬਿਠਾਇਆ ਅਤੇ ਇੰਤਜ਼ਾਮੁੱਦੌਲਾ ਨੂੰ ਵਜ਼ੀਰ ਤੇ ਨਜੀਬੁੱਦੌਲਾ ਨੂੰ ਸੈਨਾਪਤੀ ਥਾਪਿਆ। ਦਿੱਲੀਓਂ ਟੁਰ ਕੇ ਅਬਦਾਲੀ ਲਾਹੌਰ ਪਹੁੰਚਾ। ਇੱਥੋਂ ਦਾ ਹਾਕਮ ਆਪਣੇ ਪੁਤ੍ਰ ਤੈਮੂਰ ਸ਼ਾਹ ਨੂੰ ਥਾਪਿਆ ਸੀ। ਅਬਦਾਲੀ ਨੇ ਹੁਣ ਸਿੱਖਾਂ ਦਾ ਬਾਨਣੂ ਬੰਨ੍ਹਣਾ ਚਾਹਿਆ ਪਰ ਬੰਨ੍ਹ ਨਾ ਸਕਿਆ, ਅਰ ਆਪਣੀ ਲੁੱਟ ਨੂੰ ਸੰਭਾਲ ਕੇ ਝੱਟ ਕੰਧਾਰ ਵੱਲ ਮੂੰਹ ਕਰਕੇ ਤੁਰ ਪਿਆ।ਸਿਖ ਐਹੋ ਜਿਹੇ ਵੇਲੇ ਡਾਹੀ ਨਹੀਂ ਦਿਆ ਕਰਦੇ ਸਨ। ਦੂਜੇ ਉਸਨੂੰ ਖਬਰ ਪਹੁੰਚੀ ਸੀ ਕਿ ਤੁਰਕਿਸਤਾਨ ਵਿਚ ਫਸਾਦ ਹੋ ਗਿਆ ਹੈ, ਉਸ ਨੂੰ ਜਾ ਕੇ ਸੰਭਾਲਣਾ ਸੀ। ਐਲਫਿਨਸਟਨ ਲਿਖਦਾ ਹੈ ਕਿ ਜੋ ਜ਼ੁਲਮ ਨਾਦਰਸ਼ਾਹ ਨੇ ਕੀਤੇ ਸਨ, ਉਹੋਂ ਦੂਜੀ ਵੇਰ ਕਿਸਮਤ ਦੇ ਮਾਰੇ

-੧੬੯-