ਪੰਨਾ:ਬਿਜੈ ਸਿੰਘ.pdf/176

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਿੰਦੁਸਤਾਨ ਨੂੰ ਇਸ ਦੇ ਹੱਥੋਂ ਇਸ ਵੇਰ ਦੇ ਹੱਲੇ ਵਿਚ ਮੁੜ ਝੱਲਣੇ ਪਏ।

ਮੁਰਾਦ ਬੇਗਮ ਨੇ ਬਦਲੇ ਸਭ ਨਾਲ ਰੱਜ ਰੱਜ ਕੇ ਲਏ ਪਰ ਵੈਰੀਆਂ ਨਾਲ ਬਦਲੇ ਲੈਂਦਿਆਂ ਉਨ੍ਹਾਂ ਲੱਖਾਂ ਬੇਗੁਨਾਹਾਂ ਨਾਲ ਵੀ ਜ਼ੁਲਮ ਹੋ ਗਏ ਕਿ ਜਿਨ੍ਹਾਂ ਨੇ ਇਸ ਦਾ ਵਾਲ ਬੀ ਵਿੰਗਾ ਨਹੀਂ ਕੀਤਾ ਸੀ, ਪਰ ਇਸ ਦਾ ਆਪਣਾ ਅੰਤ ਕੀ ਹੋਇਆ? ਆਮ ਪੁਸਤਕਾਂ ਤੋਂ ਪਤਾ ਨਹੀਂ ਮਿਲਦਾ। ਸ਼ਾਇਦ ਉਹ ਵਬਾ, ਜੋ ਇਸ ਵੇਲੇ ਕਤਲਾਮ ਕਰ ਕੇ ਫੈਲ ਗਈ ਸੀ, ਇਸ ਤਕ ਬੀ ਪਹੁੰਚੀ। ਇਹ ਭੀ ਖ੍ਯਾਲ ਹੈ ਕਿ ਜਿਨ੍ਹਾਂ ਅਮੀਰਾਂ ਨੂੰ ਇਸ ਦੇ ਹੱਥੋਂ ਦੁੱਖ ਪਹੁੰਚਾ ਸੀ ਉਨ੍ਹਾਂ ਨੇ ਚੋਰੀ ਵਿਹੁ ਦਿਵਾਕੇ ਇਸ ਦਾ ਕੰਮ ਪਾਰ ਕੀਤਾ। ਐਉਂ ਮੁਰਾਦਾਂ ਦੀਆਂ ਉਮੰਗਾਂ ਨਾਲ ਭਰੀ ਹੋਈ ਨਾਮੁਰਾਦ ਰਹਿ ਕੇ ਮੁਰਾਦ ਬੇਗਮ ਬੱਸ ਹੋ ਗਈ, ਨਾ ਰੂਪ, ਨਾ ਦੌਲਤ, ਨਾ ਹਕੂਮਤ, ਨਾ ਜੋੜ ਤੋੜ, ਕੋਈ ਨਾਲ ਨਾ ਗਿਆ।

੨੩.ਕਾਂਡ।

ਜਦ ਅਹਿਮਦਸ਼ਾਹ ਅਬਦਾਲੀ ਦੇ ਆਉਣ ਦੀ ਹਵਾਈ ਉੱਡੀ ਸੀ ਤਦ ਸੱਯਦ ਜਮੀਲ ਲਾਹੌਰੋਂ ਨੱਸ ਕੇ ਦਿੱਲੀ ਜਾ ਵੜਿਆ ਸੀ। ਰਸਤੇ ਵਿਚ ਸਿਖਾਂ ਨੇ ਇਸਦੀ ਬੁਰੀ ਗਤ ਬਣਾਈ। ਕਈ ਥਾਂਈਂ ਲੁੱਟਿਆ ਅਰ ਰੋਕਿਆ, ਪਰ ਰੋਂਦਾ ਪਿੱਟਦਾ ਸ਼ੇਰਾਂ ਦੇ ਬਨ ਵਿਚੋਂ ਲੰਘ ਹੀ ਗਿਆ। ਹੁਣ ਦੇਸ਼ ਬਿਲਕੁਲ ਖਾਲੀ ਹੋ ਗਿਆ ਸੀ, ਸਿੰਘਾਂ ਨੇ ਮਨ ਭਾਉਂਦੇ ਹੱਥ ਪੈਰ ਮਾਰੋ 1 ਕੂੜਾ ਸਿੰਘ ਦਾ ਜਥਾ ਵੀ ਮੋਹਰੀਆਂ ਵਿਚੋਂ ਸੀ। ਜਿਹਾ ਕਿ ਅਸੀਂ ਪਿੱਛੇ ਦੱਸ ਆਏ ਹਾਂ ਕਿ ਜਦ ਸਿੰਘਾਂ ਨੇ ਅਬਦਾਲੀ ਸੁਣਿਆਂ ਤਾਂ ਮੈਦਾਨ ਛੱਡਕੇ ਜੰਗਲਾਂ, ਬਨਾਂ ਤੇ ਪਹਾੜਾਂ ਨੂੰ ਨੱਸ ਗਏ। ਸੋ ਐਉਂ ਅਬਦਾਲੀ ਬੇਰੋਕ ਟੋਕ ਲਾਹੌਰ ਪਹੁੰਚ ਗਿਆ ਸੀ ਤੇ ਉਥੋਂ ਮਾਲਾ ਮਾਲ ਹੋਕੇ ਦਿੱਲੀ ਜਾ ਵੜਿਆ ਸੀ। ਪਿਛੇ ਨਾਸੂਰੁੱਦੀਨ ਜਿਸਨੂੰ ਉਹ ਜਲੰਧਰ ਦੇ ਗਿਆ ਸੀ, ਸਿੱਖਾਂ ਪਰ ਜ਼ੁਲਮ ਕਰਨ ਲੱਗਾ ਪਿੰਡਾਂ ਗਿਰਾਵਾਂ ਵਿਚੋਂ ਗਰੀਬ ਕਿਰਤੀਆਂ ਨੂੰ ਫੜ ਫੜ ਕੇ ਮੁਕਾਉਣ ਲੱਗ ਪਿਆ। ਇਹ ਦੇਖ ਕੇ ਸਿੰਘ ਕ੍ਰੋਧਾਤੁਰ ਹੋ ਨਿਕਲ ਪਏ, ਅਰ

-੧੭੦-