ਪੰਨਾ:ਬਿਜੈ ਸਿੰਘ.pdf/177

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੱਠੇ ਹੋ ਕੇ ਜੰਗ ਪਰ ਆ ਡਟੇ। ਆਦਮ ਵਾਲ ਕੋਲ ਘੋਰ ਜੁੱਧ ਹੋਇਆ; ਯਥਾ :-ਉਤਰੇ ਸਿੰਘ ਪਹਾੜੋਂ ' ਤੈਥੇ ਇਨ੍ਹ* ਅੱਗਾ ਜਾ ਰੋਕਿਓ। ਜਾਨਾਂ ਤੋੜ ਲੜੇ ਸਿੰਘ ਪੂਰੇ ਤੁਰਕਨ ਕੋਠੋ ਭਲਕਿਓ। ਤਾਰਾ ਸਿੰਘ ਗੈਬਾ ਕੂੜਾ ਸਿੰਘ, ਕਰਮ ਸਿੰਘ ਸੌਂ ਜਾਨਾ। ਜੈ ਸਿੰਘ ਆਦਿਕ ਤੀਨੋਂ ਭਾਈ ਚੜਤ ਸਿੰਘ ਬਲਵਾਨਾ। ਜੱਸਾ ਸਿੰਘ ਲੌ ਚਾਰੋ ਭਾਈ ਥਾ ਬਘੇਲ ਸਿੰਘ ਸੰਗੇ। ਸਿੰਘ ਦੀਵਾਨ ਜੱਸਾ ਸਿੰਘ ਆਹਲੂ ਆਦਿਕ ਲੜੇ ਉਤੰਗੇ। ਖਿਚ ਤੇਗੇ ਸਿੰਘ ਹੱਲਾ ਕਰ ਜਬ ਪਰੇ ਭਗੀ ਤੁਰਕਾਨੀ। ਗੁਰੂ ਕ੍ਰਿਪਾ ਤੇ ਇਕ ਇਕ ਸਿੰਘ ਨੇ ਦਸ ਦਸ ਕੀਨੇ ਫਾਨੀ। ਸੈਦ ਖਾਨ ਜਾਫਰ ਖਾਂ, ਆਦਿਕ ਮਰੇ ਰਈਸ ਅਪਾਰੇ। ਲੁਟ ਖਵੋਟ ਦੇਸ਼ ਕੋ ਸਿੰਘ ਸਭ ਹੋਏ ਸ੍ਯਾਸਾ ਪਾਰੇ॥ ਪੰਥ ਪ੍ਰਕਾਸ਼ ਟੈਪ ਪੰਨਾ ੧੧੨

ਇਸ ਜੰਗ ਵਿਚ ਬਿਜੈਸਿੰਘ ਇਕ ਐਸੇ ਘੇਰੇ ਵਿਚ ਫਸਿਆ ਸੀਕਿ ਦਸ ਤੁਰਕਾਂ ਨੇ ਘੇਰ ਲਿਆ।ਇਹ ਇਕੱਲਾ ਬੀਰ ਸਭ ਨਾਲ ਵਾਰਾ ਲੈਂਦਾ ਰਿਹਾ। ਪੰਜ ਚਾਰ ਤਾਂ ਇਸਨੇ ਡੇਂਗ ਲਏ, ਪਰ ਆਪਣਾ ਸਰੀਰ ਛੋਟੇ ਛੋਟੇ ਪੁੱਛਾਂ ਨਾਲ ਪੁੱਛਿਆ ਗਿਆ। ਇਧਰ ਦਾ ਹਾਲ ਦੇਖ ਕੇ ਨਾਸਰ ਅਲੀ ਆਪ ਇਕ ਦਸਤਾ ਲੈਕੇ ਆ ਪਿਆ। ਬਿਜੈ ਸਿੰਘ ਉਥੇ ਹੀ ਸ਼ਹੀਦ ਹੋ ਜਾਂਦਾ, ਪਰ ਉਧਰੋਂ ਜੱਸਾ ਸਿੰਘ ਦੀ ਨਜ਼ਰ ਪੈ ਗਈ। ਉਹ ਇਕ ਦਮ ਸਿੰਘਾਂ ਦਾ ਟੋਲਾ ਲੈ ਕੇ ਆ ਪਿਆ। ਇਸ ਵੇਲੇ ਐਸੀ ਘਮਸਾਨ ਚੌਦੇਂ ਮਚੀ ਕਿ ਕੁਝ ਕਹੀ ਨਹੀਂ ਜਾਂਦੀ। ਖਟਾਖਟ ਤਲਵਾਰਾਂ ਤੇ ਤਲਵਾਰਾਂ ਵੱਜ ਕੇ ਟੋਟੇ ਹੋਣ ਲੱਗੀਆਂ, ਢਾਲਾਂ ਤੇ ਵਾਰ ਲੈਣ ਦਾ ਸਮਾਂ ਹੀ ਨਾ ਨਿਕਲੇ। ਬੀਰਾਂ ਨੂੰ ਰੋਹ ਐਸਾ ਚੜ੍ਹ ਰਿਹਾ ਸੀ ਕਿ ਫੱਟਾਂ ਤੇ ਫੱਟ ਲਗਦੇ ਜਾਂਦੇ ਸਨ। ਪਰ ਉਹਨਾਂ ਨੂੰ ਪਤਾ ਬੀ ਨਹੀਂ ਲਗਦਾ ਸੀ। ਦਸ ਬਾਰਾਂ ਸਿੰਘ ਤਾਂ ਮੂਲੋਂ ਹੀ ਘਾਇਲ ਹੋ ਕੇ ਡਿੱਗ ਪਏ ਤੇ ਨਾਸਰ ਅਲੀ ਦੇ ਕੇਵਲ ਤਿੰਨ ਸਾਥੀ ਬਾਕੀ ਰਹਿ ਗਏ। ਇਹ ਦੇਖ ਸਿਰਤੋੜ ਘੋੜਾ ਭਜਾ ਕੇ ਉਹ ਆਪ ਨੱਸ ਤੁਰਿਆ। ਉਸ ਦੇ ਪਿੱਠ ਦੇਂਦੇ ਹੀ ਸਾਰੀ ਤੁਰਕ ਸੈਨਾ ਨਸ


“ਤੁਰਕਾਂ-ਨਾਮਰਅਲੀ ਤੇ ਉਸ ਦੇ ਮਾਤਹਿਤ ਸਰਦਾਰ ਸ਼ਮਸ ਖਾਂ, ਜਫ਼ਰ ਖਾਂ ਆਦਿ ਤੇ ਤੁਰਕ ਫ਼ੌਜ

-੧੭੧-