ਪੰਨਾ:ਬਿਜੈ ਸਿੰਘ.pdf/178

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਈ। ਸਿੰਘਾਂ ਨੇ ਥੋੜਾ ਪਿਛਾ ਕਰਕੇ ਦਰਯਾ ਪਾਰ ਕਰਨ ਦੀ ਕੀਤੀ, ਕਿਉਂਕਿ ਉਨ੍ਹਾਂ ਦਾ ਮਨੋਰਥ ਸੀ ਅਬਦਾਲੀ ਨੂੰ ਦਮ ਨਾ ਲੈਣ ਦੇਣਾ, ਹਫਲਾ-ਤਫਲੀ ਪਾਈ ਰੱਖਣੀ ਤੇ ਆਪਣੇ ਵੀਰਾਂ ਦੀ ਰਾਖੀ ਕਰਨੀ। ਜੱਸਾ ਸਿੰਘ ਨੇ ਘਾਇਲਾਂ ਨੂੰ ਡਿੱਠਾ, ਜਿਨਾਂ ਵਿਚ ਤਾਂ ਜਿੰਦ ਸੀ ਚੁਕਵਾ ਕੇ ਨਾਲ ਲੈ ਗਏ ਤੇ ਬਾਕੀ ਦੀਆਂ ਲੋਥਾਂ ਢੇਰ ਕਰ ਕੇ ਬਨ ਦਿਆਂ ਸੁੱਕਿਆਂ ਬ੍ਰਿਛਾਂ ਨਾਲ ਰਖਕੇ ਅੱਗ ਲਾ ਦਿਤੀ ਔਰ ਆਪ ਬਿਆਸਾ ਪਾਰ ਹੋ ਕੇ ਦਮ ਲੀਤਾ।

ਹੁਣ ਇਕ ਮੈਦਾਨ ਵਿਚ ਡੇਰਾ ਕਰਕੇ ਘਾਇਲਾਂ ਦੀ ਜਾਂਚ ਹੋਣ ਲੱਗੀ ਸ਼ੀਲ ਕੌਰ ਤੇ ਹੋਰ ਭੈਣਾਂ ਤੇ ਦੋ ਚਾਰ ਸਿੰਘ ਰਲਕੇ ਭਰਾਵਾਂ ਦੀ ਮਲਮ ਪਟੀ ਕਰਨੇ ਵਿਚ ਲਗੇ। ਇਹ ਅਜੇ ਵਿਹਲੇ ਨਹੀਂ ਸਨ ਹੋਏ ਕਿ ਬਿਜੈ ਸਿੰਘ ਹੁਰ, ਜੋ ਸਭ ਤੋਂ ਪਿਛੇ ਸਹਿਜੇ ਸਹਿਜੇ ਆ ਰਹੇ ਸਨ; ਆ ਗਏ। ਘੜੇ ਤੋਂ ਮਸਾਂ ਮਸਾਂ ਉਤਰੇ ਪਰ ਉਤਰਦੇ ਹੀ ਬੇਸੁੱਧ ਜਿਹੇ ਹੋ ਕੇ ਡਿਗ ਪਏ! ਤੁਕਕੇ ਸ਼ੀਲਕੌਰ ਅਰ ਰਰਾਜ ਸਿੰਘ ਨਾਮੇ ਸਿੰਘ ਨੇ ਸੰਭਾਲਿਆ, ਚੰਗੀ ਥਾਂਵੇਂ ਲਿਟਾਇਆ, ਇਕੇ ਸਿੰਘ ਪਾਣੀ ਲੈਣ ਦੌੜਿਆ। ਸ਼ੀਲ ਕੌਰ ਰਰਾਜ ਸਿੰਘ ਘਾਬਰੇ ਹੋਏ ਦੇਖ ਭਾਲ ਕਰ ਰਹੇ ਸਨ ਕਿ ਕੀ ਹੋ ਗਿਆ ਹੈ? ਚਿਹਰੇ ਦਾ ਰੰਗ ਉਡ ਗਿਆ ਹੈ।ਨਾੜ ਮੱਧਮ ਹੋ ਰਹੀ ਹੈ ਅਰ ਹੋਸ਼ ਨਹੀਂ ਭਾਸਦੀ। ਪਾਣੀ ਦੇ ਛਿੱਟੇ ਮਾਰੇ। ਇੰਨੇ ਨੂੰ ਕਰੋੜਾ ਸਿੰਘ ਤੇ ਜਸਾ ਸਿੰਘ ਆ ਗਏ, ਬਿਜੈ ਸਿੰਘ ਨੇ ਅੱਖਾਂ ਖੋਲੀਆਂ ਅਰ 'ਧੰਨ ਕਰਤਾਰ' ਹੌਲੀ ਜਿਹੀ ਕਿਹਾ। ਜਸਾ ਸਿੰਘ ਨੇ ਕਾਰਨ ਪੁੱਛਿਆ ਤਾਂ ਬਿਜੈ ਸਿੰਘ ਨੇ ਛਾਤੀ ਪੁਰ ਹੱਥ ਰਖਿਆ। ਜਾਮਾ ਚੁੱਕ ਕੇ ਕੀ ਦੇਖਦੇ ਹਨ ਕਿ ਇਕ ਸਾਫਾ ਘੁੱਟ ਕੇ ਬੰਨਿਆ ਹੈ, ਉਸ ਨੂੰ ਖੋਲਿਆ ਤਦ ਹੋਰ ਸਾਫਾ ਅਣਗਿਣਤ ਤੈਹਾਂ ਕਰਕੇ ਧਰਿਆ ਹੋਇਆ* ਦਿੱਸਿਆ, ਇਹ ਚੁਕਿਆ ਤਦ ਇਕ ਡੂੰਘ ਘਾਉ ਨਿਕਲਿਆ, ਜਿਸ ਵਿਚੋਂ ਲਹੂ ਦੀ ਧਾਰ ਨਿਕਲੀ ਅਰ ਜੱਸਾ ਸਿੰਘ ਦੇ ਮੂੰਹ ਪਰ ਪਈ।


  • ਲੜਾਈ ਵਿਚ ਫੱਟ ਲੱਗਾ ਸੀ, ਪਰ ਬਹਾਦਰ ਨੇ ਤੁਰੰਸ਼ ਟੱਲੇ ਰੱਖ ਬੰਨ ਦਿੱਤਾ ਤੇ ਲੜਦਾ ਰਿਹਾ ਸੀ।

-੧੭੨-