ਪੰਨਾ:ਬਿਜੈ ਸਿੰਘ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਂਗਲ ਸੱਪ ਥੀਂ ਡੰਗੀ ਜਾਏ ਸੋ ਵੱਢ ਦਿਓ, ਜੋ ਕਿਵੇਂ ਬਾਕੀ ਦਾ ਸਰੀਰ ਬਚ ਜਾਏ। ਸਾਰੇ ਟੱਬਰ ਨੂੰ, ਪਿਉ ਦਾਦੇ ਦੀ ਇੱਜ਼ਤ ਨੂੰ ਤੇ ਇਸ ਮਾਲ ਦੌਲਤ ਨੂੰ ਬਚਾਉਣ ਲਈ ਰਾਮ ਲਾਲ ਨੂੰ ਗੰਦੀ ਉਂਗਲ ਜਾਣ ਕੇ ਵੱਢ ਦੇਣਾ ਭਲੀ ਗੱਲ ਹੈ।

ਮਾਂ-ਹਾਇ ਰਾਮ! ਪਵਿੱਤਰ ਆਤਮਾ ਪੁਤ੍ਰ ਗੰਦੀ ਉਂਗਲ!! ਪ੍ਰਲੋਕ ਵਿਚ ਸਹਾਈ ਹੋਣ ਵਾਲਾ ਦੁਲਾਰਾ ਜ਼ਹਿਰ ਦੇ ਸਮਾਨ!! ਸਾਰੇ ਟੱਬਰ ਦਾ ਚੰਦ! ਹੈਂ, ਮੇਰਾ ਲਾਡਲਾ ਬਾਲ !

ਦੀਵਾਨ-ਤੂੰ ਨਾਲ ਹੀ ਪੱਟੀ ਗਈ, ਸਿਰ ਮੁੰਨ ਕੇ ਏਸੇ ਨਾਲ ਹੀ ਕੱਢ ਦਿਆਂਗਾ।

ਪੁੱਤ੍ਰ (ਮਾਂ ਦੇ ਪੈਰ ਫੜਕੇ)-ਪਿਆਰੀ ਮਾਂ! ਮੇਰੇ ਪਿੱਛੇ ਆਪਣੀ ਪਤ ਨਾ ਗੁਆ, ਮੇਰੇ ਭਾਗ ਮੇਰੇ ਨਾਲ ਹਨ, ਤੂੰ ਫਿਕਰ ਨਾ ਕਰ, ਦੋ ਪੁੱਤ ਤੇਰੇ ਘਰ ਹੋਰ ਹਨ; ਉਨ੍ਹਾਂ ਵਲ ਚਿੱਤ ਲਾ ਮੈਨੂੰ ਸਮਝ ਕਿ ਮਰ ਗਿਆ ਹੈ, ਜਿਨ੍ਹਾਂ ਦੇ ਪੁੱਤ੍ਰ ਮਰ ਜਾਂਦੇ ਹਨ, ਉਹ ਮਾਵਾਂ ਬੀ ਸਬਰ ਕਰਦੀਆਂ ਹੀ ਹਨ ਨਾ!

ਮਾਂ-ਬੱਚਾ! ਜੀਉਣ ਉਹ ਬੀ, ਪਰ ਤੇਰੇ ਬਿਨਾਂ ਜੀਉ ਕਿਵੇਂ ਪਰਚਾਵਾਂ? ਬੱਚਾ! ਮੈਂ ਕੀਕੁਰ ਜੀਵਾਂਗੀ? ਤੂੰ ਮੇਰੀ ਜਿੰਦ ਦਾ ਟੁਕੜਾ, ਮੇਰਾ ਲਾਲ, ਮੇਰੇ ਲਾਡਲੇ ਦੁਲਾਰੇ!

ਵੱਡਾ ਪੁਤ੍ਰ-ਮਾਂ! ਹੋਸ਼ ਕਰ, ਸੱਚ ਮੁੱਚ ਤੀਵੀਂ ਦੀ ਅਕਲ ਗੁੱਤ ਪਿੱਛੇ! ਸਮਾਂ ਵੇਖ ਕੇ ਬਾਕੀ ਟੱਬਰ ਦੀ ਸੁਖ ਮੰਗ।

ਮਾਂ-ਵੇ ਰਾਮ ਲਾਲ! ਮੈਨੂੰ ਤਿੰਨ ਪੁੱਤ ਹੁੰਦਿਆਂ ਨਿਪੁੱਤੀ ਕਰ ਚੱਲਿਓਂ! ਮੈਨੂੰ ਨਿੱਤ ਦੀ ਚਿਖ਼ਾ ਵਿਚ ਪਾ ਚੱਲਿਓਂ! ਨਾ ਮਰਾਂਗੀ ਨਾ ਜੀਵਾਂਗੀ, ਬੱਚਾ! ਦਿਨ ਰਾਤ ਵੈਣ ਕਰਾਂਗੀ।

ਦੀਵਾਨ-ਬਾ ਮਾਰੀ ਹੋਈ, ਅਕਲ, ਹੋਸ਼ ਕਰ, ਕਿਤੇ ਇਸ ਦੇ ਨਾਲ ਨਾ ਸੂਲੀ ਚੜ੍ਹੀਂ ਤੂੰ ਬੀ!

ਸਿੰਘ ਜੀ ਦੀਆਂ ਭੈਣਾਂ ਬਿਹਬਲ ਹੋਈਆਂ ਜ਼ਾਰੋ ਜ਼ਾਰ ਰੋਂਦੀਆਂ ਤੇ ਵੀਰ ਦੇ ਹੱਥ ਫੜ ਫੜ ਕਹਿੰਦੀਆਂ ਸਨ: ਵੇ ਵੀਰ! ਅਸਾਂ ਗਊਆਂ ਤੇ ਦਇਆ ਕਰ; ਵੀਰ ਵੇ? ਗਊਆਂ ਨੂੰ ਘਾਹ ਪਾ, ਲਾਲੇ ਜੀ ਦਾ ਕਿਹਾ

-੧੭-

Page 23

www.sikhbookclub.com