ਪੰਨਾ:ਬਿਜੈ ਸਿੰਘ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੋਲੀ-ਨਹੀਂ ਜੀ, ਪਰ ਸਿਖਾਂ ਵਿਚ ਤਾਂ ਸਾਰੇ ਇਕੋ ਜਿਹੇ ਲਗਦੇ ਹਨ, ਕੋਈ ਜੱਟ ਕੋਈ ਖੱਤਰੀ ਦਾ ਵੇਰਵਾ ਤਾਂ ਨਹੀਂ ਦਿੱਸਦਾ, ਸਾਰੇ ਲੰਮੇ, ਚੌੜੇ ਤੇ ਸੱਚੇ ਹੁੰਦੇ ਹਨ ਅਰ ਡਾਢੇ ਬਹਾਦਰ! ਖਬਰੇ ਇਨ੍ਹਾਂ ਦੀ ਕੋਈ ਜਾਤ ਭੀ ਹੁੰਦੀ ਹੈ ਕਿ ਨਹੀਂ?

ਸੁਆਣੀ-ਜਾਤ ਹੁੰਦੀ ਤਾਂ ਬਹਾਦਰੀ ਨਾ ਹੁੰਦੀ ਇਹ ਸਾਰਾ ਮੈਤ੍ਰੀ ਦਾ ਹੀ ਫਲ ਹੈ, ਕਦੀ ਪਾਟੀਆਂ ਕੰਧਾਂ ਪੁਰ ਭੀ ਛੱਤ ਟਿਕੀ ਹੈ? ਮਿਲੀਆਂ ਕੰਧਾਂ ਦੇ ਹੀ ਮਹਿਲ ਬਣਦੇ ਹਨ।

ਇਕ ਦਿਨ ਸੁਆਣੀ ਕੋਠੇ ਤੇ ਬੈਠੀ ਵਾਲ ਸੁਕਾਉਂਦੀ ਸੀ ਤੇ ਇਹ ਗੀਤ ਗਾਉਂਦੀ ਸੀ:-

‘ਲਾਡਾਂ ਪਾਲਿਆ ਲਾਲ ਦੁਲਾਰਾ ਛੱਡ ਸਿਧਾਯਾ ਮੈਨੂੰ।

ਟੁਕੜੇ ਟੁਕੜੇ ਹਿਰਦਾ ਹੋਇਆ ਖੋਲ੍ਹ ਦੱਸਾਂ ਕੀ ਤੈਨੂੰ।’

ਮੈਨੂੰਇੰਨੇ ਨੂੰ ਕੁਲਪਤ ਰਾਇ ਨਾਜ਼ਮ ਦੀ ਵਹੁਟੀ ਦੀ ਡੌਲੀ ਆ ਗਈ ਦੋਵੇਂ ਸਹੇਲੀਆਂ ਵੱਡੇ ਪਿਆਰ ਨਾਲ ਮਿਲੀਆਂ। ਨਾਜ਼ਮ ਦੀ ਵਹੁਟੀ ਨੇ ਰਾਮ ਲਾਲ ਦੇ ਸਿੱਖ ਹੋ ਜਾਣ ਦੀ ਬੜੀ ਪਰਚਾਉਣੀ ਕੀਤੀ ਅਰ ਦਰਦ ਵੰਡਿਆ, ਜਿਵੇਂ ਅੱਜ ਕੱਲ ਕਿਸੇ ਦੇ ਪੁੱਤ੍ਰ ਮਰਨੇ ਪਰ ਪਰਚਾਉਣੀ ਕਰੀਦੀ ਹੈ। ਗੱਲਾਂ ਹੁੰਦਿਆਂ ਹਵਾਂਦਿਆਂ ਕੁਲਪਤ ਦੀ ਵਹੁਟੀ ਨੇ ਮਾਖੋਵਾਲ* ਦੇ ਜੁੱਧ ਦੀ ਭਯਾਨਕ ਕਹਾਣੀ ਐਉਂ ਦਿੱਤੀ:-

ਨਾਜ਼ਮਣੀ-ਭੈਣ ਜੀ! ਸਿੱਖਾਂ ਵਿਚਾਰਿਆਂ ਦੇ ਭਾ ਦੀ ਡਾਢੀ ਆ ਬਣੀ ਹੈ। ਹੈਨ ਤਾਂ ਚੰਗੇ ਪਰ ਸਮੇਂ ਦੇ ਪਾਤਸ਼ਾਹ ਇਨ੍ਹਾਂ ਦੇ ਵੈਰੀ ਹੋ ਰਹੇ ਹਨ। ਕੱਲ੍ਹ ਰਾਤੀਂ ਪਤੀ ਜੀ ਨੇ ਮੈਨੂੰ ਮਾਖੋਵਾਲ ਦਾ ਹਾਲ ਸੁਣਾਇਆ, ਲੂੰ ਕੰਡੇ ਖੜੇ ਹੋ ਗਏ। ਇਹ ਤਾਂ ਤੈਨੂੰ ਪਤਾ ਹੀ ਹੈ ਕਿ ਪਿਛਲੇ ਪਠਾਣੀ ਜੁੱਧ ਵਿਚ ਸਿੱਖਾਂ ਨੇ ਅੰਮ੍ਰਿਤਸਰ ਤੋਂ ਲੈ ਕੇ ਪਹਾੜਾਂ ਤਕ ਦਾ ਇਲਾਕਾ ਮੱਲ ਲਿਆ ਸੀ ਤੇ ਫੇਰ ਗਸ਼ਤੀ ਫ਼ੌਜ ਨੇ ਉਨ੍ਹਾਂ ਨੂੰ ਨਸਾ ਕੇ ਜੰਗਲੀ ਵਾੜ ਦਿੱਤਾ ਅਰ ਸ਼ਹਿਰਾਂ ਦੇ ਵਾਸੀ ਡਰਾਉਣੀਆਂ ਮੌਤਾਂ ਮੋਏ ਜਾਂ ਲੁਕ ਛੁਪ ਕੇ


*ਮਾਖੋਵਾਲ ਦੇ ਜੁੱਧ ਦਾ ਹਾਲ ਜੇਮਜ਼ ਬ੍ਰਾਊਨ, ਮੈਲਕਮ, ਗ੍ਰਿਫਨ, ਕਨਿੰਘਮ ਅਰ ਮੁਹੰਮਦ ਲਤੀਫ ਨੇ ਆਪਣੇ ਇਤਿਹਾਸਾਂ ਵਿਚ ਲਿਖਿਆ ਹੈ।

-੩੮-

Page 44

www.sikhbookclub.com