ਸਨ ਸੋ ਕੰਡਿਆਲੀਆਂ ਝਾੜੀਆਂ ਦੀਆਂ ਝਰੀਟਾਂ ਦੇ ਸਨ ਜੋ ਆਪਣੀਆਂ ਸੂਲਾਂ ਤੇ ਕੰਡਿਆਂ ਨਾਲ ਉਸ ਦੇ ਕਪੜਿਆਂ ਨਾਲ ਅੜ ਅੜਕੇ, ਮਾਨੋਂ ਉਸ ਨੂੰ ਫੜ ਫੜ ਕੇ ਰੋਕਦੇ ਸਨ ਕਿ ਐਸੇ ਅਪਵਿਤ੍ਰ ਸਰੀਰ ਨੂੰ ਮਹਾਤਮਾਂ ਦੇ ਆਸ਼ਰਮ ਵਿਚ ਨਾ ਲਿਜਾ। ਜੜ੍ਹ ਵਸਤੂਆਂ ਦੀ ਮਾਰ ਪੰਡਤ ਜੀ ਦੇ ਪਿੰਡੇ ਪੁਰ ਉਹਨਾਂ ਦੇ ਮਾੜੇ ਮਨਸੂਬੇ ਦੀ ਰੋਕ ਲਈ ਚਾਬਕ ਵਾਂਗੂ ਪਈ ਸੀ, ਜਿਸ ਨੂੰ ਉਹਨਾਂ ਨੇ ਚੋਰਾਂ ਦੀ ਮਾਰ ਦੱਸਕੇ ਸਿੰਘ ਜੀ ਨੂੰ ਧੋਖਾ ਦਿੱਤਾ। ਪੰਡਤ ਜੀ ਚਾਹੁੰਦੇ ਸਨ ਕਿ ਕਿਵੇਂ ਛੇਤੀ ਘਰ ਅੱਪੜੀਏ, ਸੋ ਸਵੇਰੇ ਉਠ ਜਜਮਾਨ ਦੇ ਗਿਰਦੇ ਹੋ ਗਏ ਕਿ ਸਾਨੂੰ ਤੋਰੋ।
ਬਿਜੈ ਸਿੰਘ-ਸਤਿ ਬਚਨ।
ਪੰਡਤ-ਪਰ ਮੇਰੇ ਪਾਸ ਤਾਂ ਖਰਚ ਭੀ ਨਹੀਂ ਹੈ, ਦੁਖੀ ਹਾਂ, ਜ਼ਖਮੀ ਹਾਂ ਅਰ ਪ੍ਰਦੇਸੀ ਹਾਂ, ਕੀ ਕਰਾਂ?
ਬਿਜੈ ਸਿੰਘ--ਪਿਆਰੀ ਸ਼ੀਲ ਕੌਰਾਂ! ਕੁਛ ਹੈ?
ਸ਼ੀਲਾ-ਸੁਆਮੀ ਜੀ! ਰਾਤ ਵਾਲੇ ਪੈਸੇ ਹਨ ਜੋ ਆਪ ਨੇ ਟੋਕਰੀਆਂ ਦੇ ਵੇਚ ਕੇ ਆਂਦੇ ਹਨ।
ਪੰਡਤ-ਹੂੰ! ਜਜਮਾਨ ਭਗਵਾਨ! ਇਨ੍ਹਾਂ ਨਾਲ ਕੀਹ ਬਣੇਗਾ। ਮੇਰੇ ਅੱਗੇ ਤਾਂ ਬੜੀ ਪੰਧ ਹੈ।
ਬਿਜੈ ਸਿੰਘ-ਪ੍ਰਿਯਾ! ਕੋਈ ਰੱਖੀ ਰਖਾਈ ਚੀਜ ਕੱਢੋ, ਪ੍ਰਦੇਸੀਆਂ ਤੇ ਦੁਖੀਆਂ ਦੀ ਮਦਦ ਕਰਨੀ ਲੋੜੀਏ?
ਸ਼ੀਲਾ-ਮਹਾਰਾਜ ਜੀ! ਆਪ ਦੀ ਬਖਸ਼ੀ ਹੋਈ ਵਿਵਾਹ ਗੰਢ ਦੀ ਮੁੰਦਰੀ ਹੈ, ਜਿਸ ਤੋਂ ਮੇਰਾ ਉਮਰ ਭਰ ਅੱਡ ਹੋਣ ਨੂੰ ਜੀ ਨਹੀਂ ਕਰਦਾ, ਪਰ ਜਿਵੇਂ ਆਪ ਦੀ ਆਗਿਆ ਹੋਵੇ।
ਬਿਜੈ ਸਿੰਘ-ਸੱਚ ਹੈ, ਮੈਂ ਬੀ ਨਹੀਂ ਚਾਹੁੰਦਾ ਕਿ ਆਪ ਦੀ ਐਸੀ ਪਿਆਰੀ ਸ਼ੈ ਆਪ ਤੋਂ ਖੋਹਾਂ; ਪਰ ਪਿਆਰੀ! ਅੰਤ ਵੇਲੇ ਸਭ ਕੁਛ ਛੱਡਣਾ ਪੈਂਦਾ ਹੈ, ਸੋ ਜੇ ਹੁਣ ਛੱਡ ਦਿੱਤਾ ਜਾਵੇ ਅਰ ਕਰਤਾਰ ਦੇ ਨਾਮ ਪੁਰ ਛੱਡਿਆ ਜਾਵੇ ਤਾਂ ਕੀ ਘਾਟਾ ਹੈ?
ਸ਼ੀਲਾ--ਸੁਆਮੀ ਜੀ! ਆਪ ਦੀ ਪ੍ਰਸੰਨਤਾ ਲਈ ਸਿਰ ਹਾਜ਼ਰ ਹੈ
-੪੭-
Page 53
www.sikhbookclub.com