ਪੰਨਾ:ਬਿਜੈ ਸਿੰਘ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਿਆਂਦਾ, ਜਲ ਉਸ ਦੇ ਮੂੰਹ ਵਿਚ ਪਾਉਣ ਲੱਗੀ ਤਦ ਉਸ ਨੇ ਸੱਜਾ ਹੱਥ ਆਪਣੀ ਕਥਾ ਦੇ ਅੰਦਰ ਛੁਰੀ ਪੁਰ ਪੁਚਾਯਾ। ਸ਼ੀਲ ਕੌਰ ਦੀ ਖਿੜਕੇ ਵੱਲ ਪਿੱਠ ਸੀ ਪਰ ਉਸ ਦਾ ਪਤੀ ਹੁਣ ਪਹੁੰਚ ਪਿਆ ਸੀ, ਉਸ ਨੇ ਘਰ ਜੋ ਹੋਣੀ ਵਰਤ ਰਹੀ ਸੀ, ਇਸ ਦੀ ਸੰਧਕ ਸ਼ਹਿਰੋਂ ਹੀ ਸੁਣ ਪਾਈ ਸੀ ਤੇ ਛੇਤੀ ਛੇਤੀ ਘਰ ਆਯਾ ਸੀ ਅਰ ਵਾੜ ਪੁਰ ਮੁਰਦੇ ਪਏ ਦੇਖ ਕੇ ਜਾਣ ਲਿਆ ਸਾਧੂ ਕਿ ਭਾਣਾ ਵਰਤ ਗਿਆ ਹੈ। ਹੁਣ ਸਾਹ ਵੱਟ ਕੇ ਅੰਦਰ ਤਕ ਰਿਹਾ ਸੀ ਕਿ ਉਸ ਨੂੰ ਵਹੁਟੀ ਅਰ ਪੁੱਤ੍ਰ ਦੁਸ਼ਟ ਨੂੰ ਜਲ ਦੇਂਦੇ ਦਿੱਸ ਪਏ, ਅਰ ਵੈਰੀ ਦਾ ਸੱਜਾ ਹੱਥ ਝੱਗੇ ਦੇ ਅੰਦਰ ਦੇਖਕੇ ਸਿੰਘ ਜੀ ਦਾ ਤਜਰਬੇਕਾਰ ਮਨ ਸਾਰੀ ਗੱਲ ਸਮਝ ਗਿਆ। ਇਹ ਕੰਮ ਸਾਰਾ ਅੱਧੇ ਮਿੰਟ ਦਾ ਭੀ ਨਹੀਂ ਸੀ, ਹਰਨ ਦੀ ਫੁਰਤੀ ਵਾਂਗੂੰ ਛਾਲ ਮਾਰਕੇ ਸਿੰਘ ਜੀ ਨੇ ਸਿਪਾਹੀ ਦਾ ਨਿਕਲਦਾ ਹੱਥ ਇਸ ਜ਼ੋਰ ਨਾਲ ਨੱਪਿਆ ਕਿ ਛੁਰੀ ਦੀ ਨੋਕ ਦੇ ਸਿਵਾ ਕੌਰਾਂ ਨੂੰ ਹੋਰ ਰਤਾ ਨਾ ਛੁਹਿਆ। ਉਧਰ ਭੁਜੰਗੀ ਨੇ ਸਿਪਾਹੀ ਦੇ ਹੱਥ ਕਟਾਰ (ਅਰ ਉਸਦੇ ਉਸ ਹੱਥ ਨੂੰ ਪਿਤਾ ਦੇ ਹੱਥ ਵਿਚ ਕੈਦੀ) ਅਰ ਮਾਤਾ ਨੂੰ ਲੋਕ ਲੱਗਣ ਤੇ ਲਹੂ ਵੱਗਣ ਦਾ ਹਾਲ ਵੇਖਕੇ ਆਪਣੀ ਕਟਾਰ ਚਲਾਈ ਔਰ ਉਸਦੇ ਮੋਢੇ ਵਿਚ ਕਾਰੀ ਘਾਉ ਲਾ ਦਿੱਤਾ। ਹੁਣ ਸਿੰਘ ਜੀ ਨੇ ਸਾਰੇ ਮੁਰਦੇ ਚੰਗੀ ਤਰ੍ਹਾਂ ਡਿੱਠੇ ਕਰ ਸਭ ਜਿੰਦ ਹੀਨ ਪਾਏ, ਛੇਕੜਲੇ ਦੀ ਮੌਤ ਅਜੇ ਨਹੀਂ ਸੀ ਆਈ, ਸਿੰਘ ਜੀ ਨੇ ਉਸ ਦੀ ਤਲਾਸ਼ੀ ਲੈ ਕੇ ਉਸਦੀ ਮਲ੍ਹਮ-ਪੱਟੀ ਕੀਤੀ। ਫਿਰ ਜਲ ਪਿਲਾ ਕੇ ਕਿਹਾ ਕਿ ਬਈ ਮਿੱਤ੍ਰਾ! ਸਾਨੂੰ ਸਾਰਾ ਹਾਲ ਸੱਚੋ ਸੱਚ ਸੁਣਾ ਦੇਹ।

ਇਸ ਸਿਪਾਹੀ ਨੇ, ਜੋ ਜਾਤ ਦਾ ਮੁਗ਼ਲ ਅਰ ਮਸ਼ਹੂਰ ਬਲੀ ਸੀ, ਐਸੇ ਵੈਰੀਆਂ ਨੂੰ ਦੇਖਕੇ, ਜਿਨ੍ਹਾਂ ਦੇ ਬੱਚੇ ਤੇ ਤ੍ਰੀਮਤਾਂ ਪੰਜ ਸਿਪਾਹੀਆਂ ਤੇ ਭਾਰੂ ਹੋ ਪੈਣ, ਫੇਰ ਦਿਆਲ ਐਸੇ ਹੋਣ ਕਿ ਵੈਰੀ ਜ਼ਖਮੀ ਨੂੰ ਕਤਲ ਕਰਨ ਦੀ ਥਾਂ ਜਲ ਦੇਣ ਤੇ ਮਲ੍ਹਮ ਪੱਟੀਆਂ ਕਰਨ ਦਿਲ ਵਿਚ ਉਨ੍ਹਾਂ ਦਾ ਧੰਨਵਾਦ ਮੰਨਿਆ ਅਰ ਇਉਂ ਹਾਲ ਕਹਿ ਸੁਣਾਇਆ:-

"ਇਕ ਸੂੰਹੀਏਂ ਨੇ ਜੋ ਲਾਹੌਰ ਦਾ ਵਾਸੀ ਹੈ, ਅੱਜ ਸਾਡੇ ਹਾਕਮ

-੫੫-

Page 61

www.sikhbookclub.com