ਪੰਨਾ:ਬਿਜੈ ਸਿੰਘ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੇਵਾ ਕੀਤੀ ਕਿ ਕੁਝ ਚਿਰ ਪਾ ਕੇ ਸਿੰਘ ਜੀ ਨੌ-ਬਰ-ਨੌ ਹੋ ਗਏ ।

ਉਧਰ ਦਾ ਹਾਲ ਸੁਣੋ-ਹਾਕਮ ਨੂੰ ਜਦ ਖ਼ਬਰ ਹੋਈ ਸਾਬਰ ਸ਼ਾਹ ਜੀ ਸਿੰਘ ਜੀ ਨੂੰ ਕੱਢ ਲਿਗਏ ਹਨ, ਤਦ ਸੱਪ ਵਾਂਙੂ ਵੱਲ ਖਾ ਕੇ ਰਹਿ ਗਿਆ। ਬਤੇਰਾ ਚਾਹਿਆ ਕਿ ਕੁਝ ਕਰਾਂ, ਪਰ ਮੁਸਲਮਾਨ ਫਕੀਰ ਦਾ ਡਰ ਇੱਛਾ ਬੈਠਾ ਹੋਇਆ ਸੀ ਕਿ ਕੋਈ ਅੱਖਾਂ ਸਾਹਮਣੇ ਨਹੀਂ ਸੀ ਕਰ ਸਕਦਾ। ਹੋਰ ਤਾਂ ਕੁਝ ਪੇਸ਼ ਨਾ ਗਈ, ਪਰ ਸ਼ੀਲ ਕੌਰ ਤੇ ਵਰਿਆਮ ਸਿੰਘ ਨੂੰ ਮਹਿਲੀਂ ਲੈ ਗਿਆ ਅਰ ਉਨ੍ਹਾਂ ਨੂੰ ਡਰਾਵੇ ਦੇਣੇ ਸ਼ੁਰੂ ਕੀਤੇ ਕਿ ਕਿਵੇਂ ਏਹ ਆਪਣਾ ਧਰਮ ਛੱਡ ਦੇਣ, ਪਰ ਕਿਸੇ ਨੇ ਇਕ ਨਾ ਮੰਨੀ। ਇਕ ਦਿਨ ਸ਼ੀਲ ਕੌਰ ਨੂੰ ਚੱਕੀ ਪੀਹਣ ਲਾ ਦਿੱਤਾ ਅਰ ਮੁੰਡੇ ਨੂੰ ਬੀ . ਹਲਕੇ ਹਲਕੇ ਕੋਟੜੇ ਮਰਵਾਏ। ਉੱਧਰ ਸਾਬਰ : ਸ਼ਾਹ ਜੀ ਨੂੰ ਸਿੰਘ ਹੁਰਾਂ ਤੋਂ ਪੁੱਤਰ ਤੇ ਵਹੁਟੀ ਦੇ ਕੈਦ ਹੋਣ ਦਾ ਪਤਾ ਲੱਗ ਗਿਆ ਸੀ। ਸਿੰਘ ਜੀ ਤਾਂ ਉਨ੍ਹਾਂ ਦੀ ਸੇਵਾ ਨਾਲ ਰਾਜ਼ੀ ਹੋ ਰਹੇ ਸਨ ਤੇ ਫ਼ਕੀਰ ਜੀ ਸ਼ੀਲ ਕੌਰ ਦੇ ਛੁਡਾਉਣ ਦਾ ਉਪਾਉ ਬੀ ਸੋਚਦੇ ਸਨ, ਪਰ ਲੱਝਦਾ ਨਹੀਂ ਸੀ। ਕਿਉਂਕਿ ਭਾਵੇਂ ਫ਼ਕੀਰ ਜੀ ਦਾ ਡਰ ਸਭ ਮੰਨਦੇ ਸਨ, ਪਰ ਖਾਸ ਮਹੱਲ ਵਿਚ ਜਾ ਕੇ ਬਹੁਤ ਵੱਜ ਵਜਾ ਕੇ ਹੱਥ ਪਾਉਣੋਂ ਫ਼ਕੀਰ ਹੁਰੀਂ ਵੀ ਰੁਕ ਰਹੇ ਸਨ : ਕਈ ਦਿਨ ਫ਼ਕੀਰ ਨੇ ਸੋਚਾਂ ਦੇ ਘੋੜੇ ਦੁੜਾਏ; ਛੇਕੜ ਇਹ ਸੋਚ ਕੇ ਕਿ ਮਹਿਲ ਵਿਚ ਚੱਲ ਹੀ ਵੜੀਏ ' ਤੇ ਅਚਾਨਕ ਜਾ ਕੇ ਉਨ੍ਹਾਂ ਨੂੰ ਵੀ ਛੁਡਾ ਲਿਆਈਏ, ਜੋ ਹੋਊ ਸੋ ਦੇਖੀ ਜਾਊ, ਸਿੰਘ ਜੀ ਅਤੇ ਮੁਰੀਦਾਂ ਨੂੰ ਨਾਲ ਲੈ ਕੇ ਆ ਗਏ। ਦਲਾਨ ਵਿਚ ਵੜੇ ਸਨ ਤਦ ਉਪਰੋਂ ਆਪਣੀ ਕੋਠੜੀ ਵਿਚੋਂ ਸਿੰਘਣੀ ਤੇ ਭੁਜੰਗੀ ਨੇ ਬਿਜੈ ਸਿੰਘ ਦੇ ਦਰਸ਼ਨ ਕੀਤੇ, ਉਨ੍ਹਾਂ ਨੂੰ ਤੰਦਰੁਸਤ ਵੇਖ ਕੇ ਜੀ ਪ੍ਰਸੰਨ ਹੋ ਗਿਆ, ਸਭ ਦੁਖੜੇ ਭੁੱਲ ਗਏ। ਸ਼ੁਕਰ ਹੈ ਕਰਤਾਰ ਦਾ ਕਿ ਸਿੰਘ ਜੀ ਸਹੀ ਸਲਾਮਤ ਨਜ਼ਰ ਆਏ ਪਰ ਅਫ਼ਸੋਸ ! ਮੇਲ ਹੋਣ ਦੀ ਥਾਂ ਲੰਮਾ ਵਿਛੋੜਾ ਪੈ ਗਿਆ। ਫ਼ਕੀਰ ਜੀ ਅਜੇ ਪੌੜੀਆਂ ਵਿਚ ਹੀ ਸਨ ਕਿ ਹਾਕਮ ਨੇ ਉਤੋਂ ਪਤਾ ਪਾ ਕੇ ਉਨ੍ਹਾਂ ਨੂੰ ਝੱਟ ਦੂਸਰੇ ਰਸਤਿਉਂ ਬਾਹਰ ਕੱਢ ਦਿੱਤਾ ਤੇ ਹੁਕਮ ਦਿੱਤਾ ਕਿ ਸਵਾਰਾਂ ਦਾ ਦਸਤਾ ਨਾਲ ਕਰਕੇ ਲਾਹੌਰ ਤੌਰ ਦਿਓ। ਆਪ ਹੇਠਾਂ

-੭੧-