ਪੰਨਾ:ਬਿਜੈ ਸਿੰਘ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਵਾਂਗਾ, ਤੁਸੀਂ ‘ਮੁਸਲਮਾਨ ਹੋ ਕੇ' ਇਹ ਕੀ ਕਰ ਰਹੇ ਹੋ?

ਭਲਾ ਪੁਰਖ (ਲਾਲ ਅੱਖਾਂ ਕਰਕੇ)-‘ਚਲ ਦੂਰ ਹੋ ਨਾਮਾਕੂਲ ਮੁਸਲਮਾਨ ਹੋ ਕੇ ? ਕਿਆ ਮੁਸਲਮਾਨ ਨਾਮ ਜ਼ਾਲਮ ਦਾ ਹੈ? ਹੈਂ, ਮੁਸਲਮਾਨ ਨਾਮ ਖ਼ੁਦਾ ਤੇ ਈਮਾਨ ਰੱਖਣ ਵਾਲੇ ਬੰਦੇ ਦਾ ਹੈ, ਜੋ ਬਨੀ ਨੌਅ ਇਨਸਾਨ ਨੂੰ ਖ਼ੁਦਾ ਦੇ ਜਾਣ ਕੇ ਪ੍ਯਾਰ ਕਰੋ। ਮੁਸਲਮਾਨ ਦਾ ਫ਼ਰਜ਼ ਇਨਸਾਫ਼ ਹੈ, ਰਹਿਮ ਹੈ, ਜ਼ੁਲਮ ਨਹੀਂ। ਇਉਂ ਕਹਿੰਦੇ ਇਹ ਮੁਸਲਮਾਨ ਫਕੀਰ ਜੀ ਸਿੰਘ ਜੀ ਨੂੰ ਲੈ ਕੇ ਪੱਤਰਾ ਹੋ ਗਏ! ਸ਼ੌਕ! ਇਨ੍ਹਾਂ ਨੂੰ ਪਤਾ ਨਹੀਂ ਸੀ ਕਿ ਸਿੰਘ ਜੀ ਦੀ ਵਹੁਟੀ ਤੇ ਪੁੱਤਰ ਨਾਲ ਦੀਆਂ ਹੀ ਕੋਠੜੀਆਂ ਵਿਚ ਤੜਫ ਰਹੇ ਸਨ।

ਇਸ ਭਲੇ ਪੁਰਖ ਦਾ ਡੇਰਾ ਸ਼ਹਿਰੋਂ ਬਾਹਰ ਕੁਛ ਵਾਟ ਤੇ ਸੀ,ਇਕ ਬਨ ਵਿਚ ਕੁਟੀਆ ਪਾ ਕੇ ਰਹਿੰਦੇ ਸਨ। ਜ਼ਾਤ ਦੇ ਇਹ ਸੱਯਦ ਸਨ ਤੇ ਅੱਲਾ ਵਾਲੇ ਫ਼ਕੀਰ ਸਨ। ਆਪ ਭਾਈ ਮਨੀ ਸਿੰਘ ਜੀ ਦੇ ਪਾਸ ਬਹੁਤ ਮੁੱਦਤ ਰਹੇ ਸਨ ਅਰ ਉਨ੍ਹਾਂ ਦੀ ਕਿਰਪਾ ਕਰਕੇ ਹੀ ਇਹ ਫ਼ਕੀਰੀ ਪ੍ਰਾਪਤ ਹੋਏ ਸੇ। ਅਜੇ ਛੋਟੀ ਅਵਸਥਾ ਹੀ ਸੀ ਕਿ ਸਿੰਘ ਜੀ ਸ਼ਹੀਦ ਹੋ ਗਏ। ਵੈਰਾਗੀ ਹੋ ਕੇ ਆਪ ਨੇ ਇਥੇ ਬਨ ਵਿਚ ਡੇਰਾ ਕੀਤਾ ਤੇ ਤਪੱਸਿਆ ਕਰਦੇ ਰਹੇ। ਇਨ੍ਹਾਂ ਦੀ ਕਰਾਮਾਤ ਦੀ ਐਡੀ ਧੁੰਮ ਸੀ ਕਿ ਸਾਰੇ ਇਲਾਕੇ ਦੇ ਲੋਕ ਡਰਦੇ ਸਨ। ਕੀ ਹਾਕਮ ਕੀ ਪਿਆਦਾ ਕੋਈ ਚੂੰ ਨਹੀਂ ਸੀ ਕਰ ਸਕਦਾ। ਅੱਜ ਰਾਤ ਜਾਂ ਆਪ ਨੂੰ ਸਿੰਘ ਜੀ ਦੀ ਕਸ਼ਟਣੀ ਦੀ ਖਬਰ ਪਹੁੰਚੀ ਤਦ ਦੌੜੇ ਆਏ ਔਰ ਕਿਸੇ ਦੀ ਪਰਵਾਹ ਨਾ ਕਰਕੇ ਉਨ੍ਹਾਂ ਨੂੰ ਮੱਲੋਮੱਲੀ ਕਢਵਾ ਲੈ ਗਏ। ਉਸ ਵੇਲੇ ਜਦ ਤੁਰਕ ਹਾਕਮ ਬੇਨਿਆਈਆਂ ਕਰ ਰਹੇ ਸਨ। ਸਾਬਰ ਸ਼ਾਹ ਵਰਗੇ ਸੱਯਦ ਮੌਜੂਦ ਸਨ ਜੋ ਪੁੱਜਕੇ ਨੇਕੀ ਕਰਦੇ ਸਨ। ਸੱਯਦ ਸਾਹਿਬ ਜਦੋਂ ਬਿਜੈ ਸਿੰਘ ਨੂੰ ਲੈ ਕੇ ਘਰ ਅੱਪੜੇ ਤਾਂ ਸਿੰਘ ਜੀ ਦੀ ਸੂਰਤ ਦੇਖ ਕੇ ਭਾਈ ਮਨੀ ਸਿੰਘ ਜੀ ਯਾਦ ਆ ਗਏ, ਅਰ ਕਲੇਜੇ ਐਸੀ ਧੂਹ ਪਈ ਕਿ ਢੇਰ ਚਿਰ ਤੱਕ ਰੋਏ। ਅਪਣੇ ਮੁਰਸ਼ਿਦ ਦੇ ਤਾਂ ਅੰਤਲੇ ਦਰਸ਼ਨ ਨਸੀਬ ਨਹੀਂ ਸਨ ਹੋਏ, ਪਰ ਇਨ੍ਹਾਂ ਨੂੰ ਉਨ੍ਹਾਂ ਦਾ ਰੂਪ ਜਾਣ ਕੇ ਖ਼ਿਦਮਤ ਕਰਨ ਲੱਗੇ। ਅਰ ਐਸੀ

-੭੦-