ਪੰਨਾ:ਬਿਜੈ ਸਿੰਘ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੰਡ ਚੀਸਾਂ ਮਾਰਦੀ ਹੈ, ਡਾਢੀ ਘਬਰਾਹਟ ਹੁੰਦੀ ਹੈ। ਪਾਸ ਕੋਈ ਅੜ੍ਹਾ ਨਹੀਂ, ਤਰਸ ਵਾਲਾ ਕੋਈ ਨੇੜੇ ਨਹੀਂ। ਹਾਂ ਮਾਂ ਦੇ ਰਾਮ ਤੋ ਲਾਲ! ਤੈਨੂੰ ਮਾਂ ਹਟਕ ਰਹੀ ਸੀ ਬੱਚਾ! ਸਮਝ ਕੇ ਕਦਮ ਰੱਖ, ਪਰ ਤੂੰ ਆਖਦਾ ਸੈਂ ਕਿ ਨਹੀਂ ਪ੍ਰੇਮ ਦਾ ਰਸਤਾ ਹੀ ਐਸਾ ਹੈ, ਹੁਣ ਦੇਖ ਪ੍ਰੇਮ ਨੇ ਕੀ ਰੰਗ ਜਮਾਇਆ ਹੈ, ਖੱਲ ਤੱਕ ਉਧੇੜ ਦਿੱਤੀ ਹੈ। ਦੱਸ ਐਸ ਵੇਲੇ ਤੇਰਾ ਕੌਣ ਹੈ? ਠੀਕ ਹੈ, ਅਸੀਂ ਤਾਂ ਸਿੰਘ ਜੀ ਦੇ ਕਲੇਸ਼ਾਂ ਨੂੰ ਵੇਖਕੇ ਬਿਲਬਲਾ ਉਠੇ ਹਾਂ ਪਰ ਉਹਨਾਂ ਦੇ ਅੱਯਾਸੀ ਮਨ ਵਿਚ 'ਗੁਰੂ ਦੀ ਮੂਰਤਿ ਬਿਰਾਜਮਾਨ ਹੈ, ਜੋ ਇਸ ਕਸ਼ਟ ਨੂੰ ਸਹਾਰਾ ਦੇ ਰਹੀ ਹੈ, ਅਰ ਦੁੱਖਾਂ ਤੇ ਪੀੜਾਂ ਵਲੋਂ ਹਟਾ ਕੇ ਮਨ ਨੂੰ ਆਪਣੀ ਵੱਲ ਖਿੱਚ ਰਹੀ ਹੈ ਪੀੜਾ ਭਰੋਸੇ ਨੂੰ ਢਿੱਲਿਆਂ ਨਹੀਂ ਕਰ ਰਹੀ, ਸਗੋਂ ਸੁਰਤ ਕੱਠੀ ਹੋ ਹੋ ਵਧੇਰੇ ਅੰਦਰ ਵਾਰ ਨੂੰ ਹੋ ਕੇ ਜੁੜਦੀ ਹੈ।

ਹੁਣ ਕੁਝ ਕੁਝ ਅਵਾਜ਼ ਕੰਨੀਂ ਪੈਣ ਲੱਗ ਗਈ, ਬੂਹੇ ਦੇ ਖੜਕਣ ਦੀ ਆਵਾਜ਼ ਆਈ। ਪਲੋਪਲੀ ਵਿਚ ਬੂਹੇ ਖੁਲ੍ਹੇ ਅਰ ਇਕ ਲੰਮਾਂ ਜਵਾਨ ਸਿੱਧੇ ਦਾੜ੍ਹੇ ਵਾਲਾ; ਫਰਿਸ਼ਤਿਆਂ ਵਰਗੇ ਚਿਹਰੇ ਵਾਲਾ ਅੰਦਰ ਆਇਆ। ਪੰਜ ਸੱਤ ਸੇਵਕ ਉਸ ਦੇ ਨਾਲ ਸਨ। ਮਸ਼ਾਲ ਬਲ ਰਹੀ ਸੀ। ਇਨ੍ਹਾਂ ਕੈਦੀਆਂ ਦਾ ਦਰੋਗਾ ਤੇ ਹੋਰ ਮੁਲਾਜ਼ਮ ਸਹਿਮੇ ਤੇ ਕੰਬਦੇ ਹੋਏ ਮਗਰ ਮਗਰ ਸਨ। ਸਿੰਘ ਜੀ ਦੀ ਦਸ਼ਾ ਵੇਖਕੇ ਉਹ ਭਲ਼ਾ ਪੁਰਖ ਅੱਖਾਂ ਵਿਚ ਜਲਭਰ ਲਿਆਇਆ ਅਰ ਦਰੋਗੇ ਵਲ ਤਕਕੇ ਬੋਲਿਆ:-

'ਕਾਫ਼ਰ ਮਲਊਨ;ਗਾਰਤ ਕਰੇ ਖ਼ੁਦਾ ਤੈਨੂੰ ਅਰ ਤੇਰੇ ਮਾਲਕ ਨੂੰ ! ਬੇਕਸਾਂ ਪੁਰ ਇਹ ਵਹਿਸ਼ੀਆਨਾ ਜ਼ੁਲਮ ! ਖ਼ੁਦਾ ਦੇ ਅੱਗੇ ਦਿਓਗੇ ਜਾਂ ਕੇ ਕੀ ਜਵਾਬ ? ਮੂੰਹ ਕਾਲਾ ਹੋਊ ਤੇਰਾ ਅਰ ਜਲੇਂਗਾ ਦੋਜ਼ਖ਼ ਦੀ ਅੱਗ ਵਿਚ। ਆਪਣੇ ਸੇਵਕ ਨੂੰ ਬੋਲਿਆ :-‘ਚਾਰਪਾਈ ਉਤੇ ਲਿਆਓ। ਝੱਟ ਮੰਜੀ ਹਾਜ਼ਰ ਹੋਈ, ਆਪ ਨੇ ਸਿੰਘ ਜੀ ਦੇ ਚਰਨ ਚੁੰਮੇ, ਅਰ ਫਰਨ ਫਰਨ ਰੋਂਦਿਆਂ ਬੜੇ ਸਹਾਰੇ ਨਾਲ ਸਿੰਘ ਜੀ ਨੂੰ ਚੁਕ ਕੇ ਚਾਰਪਾਈ ਪੁ ਪੁਠਾ ਲਿਟਾਇਆ ਤੇ ਚੁਕਵਾ ਕੇ ਲੈ ਤੁਰੇ। ਦਰੋਗਾ ਕੁਝ ਉਜ਼ਰ ਕਰਨੇ ਲੱਗਾ ਕਿ ਹਾਕਮ ਦਾ ਹੁਕਮ ਨਹੀਂ ਮਿਲਿਆ, ਮੈਂ ਮਾਰਿਆ

-੬੯-