ਪੰਨਾ:ਬਿਜੈ ਸਿੰਘ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣਾ ਪਿੰਡ ਵਸਾ ਲਿਆ ਸੀ। ਨੌਕਰੀ ਇਸ ਵਾਸਤੇ ਕਰੀ ਜਾਂਦਾ ਸੀ ਕਿ ਜਦ ਕਦੇ ਉਸ ਦੇ ਧਾੜਵੀ ਮਿੱਤ ਫੜੇ ਜਾਂਦੇ ਤਦ ਕਿਸੇ ਨਾ ਕਿਸੇ ਹੀਲੇ ਨਾਲ ਉਨ੍ਹਾਂ ਨੂੰ ਛੁਡਵਾ ਦਿੰਦਾ ਸੀ। ਉਸ ਹਨੇਰੇ ਸਮੇਂ ਕਈ ਐਸੇ ਹਾਕਮ ਹੁੰਦੇ ਸੋ ਜੋ ਉਪਰੋਂ ਤਾਂ ਸਰਕਾਰੀ ਨੌਕਰ ਬਣੇ ਰਹਿੰਦੇ ਤੇ ਅੰਦਰੋਂ ਪਰਜਾ ਦਾ ਘਾਤੇ ਕਰਵਾਉਂਦੇ ਰਹਿੰਦੇ। ਜਦ ਪਾਤਸ਼ਾਹਾਂ ਤਕ ਖ਼ਬਰਾਂ ਪਹੁੰਚ ਜਾਂਦੀਆਂ ਤਦ ਸਿੱਖਾਂ ਦੇ ਮੱਥੇ ਮੱਲ ਕੇ ਛੁਟਕਾਰਾ ਪਾ ਜਾਂਦੇ ਅਤੇ ਬਹੁਤ ਵੇਰੀ ਬੇਗੁਨਾਹ ਸਿੱਖਾਂ ਨੂੰ ਫੜਕੇ ਅਗੇ ਢੇ ਦੇਂਦੇ ਕਿ ਇਨ੍ਹਾਂ ਨੇ ਡਾਕੇ ਮਾਰੇ ਹਨ ਅਰ ਦੇਸ਼ ਨੂੰ ਲੁੱਟਿਆ ਹੈ। ਇਰ ਅਨੇਕਾਂ ਬੇਗੁਨਾਹ . ਪਰਮੇਸ਼ਰ ਦੇ ਪਿਆਰੇ ਸਿੱਖ, ਜੋ ਬੇਗੁਨਾਹਾਂ ਨੂੰ ਮਾਰਨ ਦਾ ਵੱਲ ਵੀ ਨਹੀਂ ਜਾਣਦੇ ਸੇਅਰ ਧਰਮ ਦੀ ਕੌਡੀ ਬਿਨਾਂ ਫੁੱਲੀ ਦਾ ਡੱਡਾ ਬੀ ਅੰਗੀਕਾਰ ਨਹੀਂ ਕਰਦੇ ਸੇ ਜਿੰਦਾਂ ਗੁਆ ਬੈਠਦੇ ਸੇ। ਜੇ ਤਾਂ ਵੱਡੇ ਹਾਕਮ ਕੁੱਝ ਦਿਲ ਦੇਣ ਵਾਲੇ ਹੁੰਦੇ ਤਾਂ ਸੱਚ ਝੂਠ ਦੇ ਨਿਤਾਰੇ ਹੁੰਦੇ, ਪਰ ਉਹ ਤਾਂ ਅੱਗੇ ਹੀ ਸਿਖ ਨਾਮ ਤੋਂ ਗੁੱਸੇ ਵਿਚ ਭਰੇ ਪੀਤੇ ਰਹਿੰਦੇ ਸਨ। ਜਦ ਛੋਟੇ ਹਾਕਮ ਉਜ ਸਿਖਾਂ ਨੂੰ ਲਾਉਂਦੇ ਤਾਂ ਓਹ ਝੱਟ ਅਮੰਨਾਂ ਕਰ ਲੈਂਦੇ, ਸੱਚ ਝੂਠ ਦੇ ਨਿਤਾਰੇ ਦਾ ਜਤਨ ਨਾ ਕਰਦੇ। ਜਿੱਕੁਰ ਅੱਜ ਕੱਲ ਅਦਾਲਤਾਂ ਬਣੀਆਂ ਹੋਈਆਂ ਹਨ, ਪੁਲਸ ਜੁਦਾ ਹੈ,ਅਦਾਲਤਾਂ ਵੱਖ ਹਨ, ਫਿਰ ਇਕ ਤੋਂ ਦੂਈ ਤੇ ਦੂਈ ਤੋਂ ਅੱਗੇ ਸੂਬੇ ਦੀਆਂ ਵੱਡੀਆਂ ਅਦਾਲਤਾਂ ਹਨ, ਕਾਨੂੰਨ ਬਣੇ ਹੋਏ ਹਨ ਤੇ ਕਾਨੂੰਨ ਦੀ ਰਹਿਬਰੀ ਵਿਚ ਟੁਰਨ ਲਈ ਬੀ ਕਾਨੂੰਨ ਲਿਖੇ ਹੋਏ ਹਨ ਤੇ ਵਕੀਲ ਮਦਦ ਲਈ ਹਨ, ਆਦਿਕ। ਚਾਹੇ ਮਾੜੇ ਹਾਕਮ ਇਸ ਸਿਲਸਿਲੇ ਵਿਚ ਬੀ ਮਾੜਾਪਨ ਕਰ ਸਕਦੇ ਤੇ ਕਰ ਜਾਂਦੇ ਹਨ ਪਰ ਕੋਈ ਤਰੀਕਾ ਤਾਂ ਹੈ ਤੇ ਇਸ ਤਰ੍ਹਾਂ ਸੱਚ ਝੂਠੇ ਦੇ ਨਿੱਤਰ ਪੈਣ ਦਾ ਵਧੇਰੇ ਮੌਕਿਆ ਬੀ ਹੁੰਦਾ ਹੈ। ਨਾ ਤਾਂ ਇਸ ਪ੍ਰਕਾਰ ਦੇ ਕਈ ਤਰੀਕੇ ਉਸ ਸਮੇਂ ਹੈਸਨ ਤੇ ਨਾ ਹੀ ਅਕਬਰ ਵਾਲੀ ਚੋਣ ਹਾਕਮਾਂ ਦੀ ਸੀ ਕਿ ਨੇਕ ਧਰਮੀ ਢੰਡ ਢੰਡ ਕੇ ਰੱਖੇ ਜਾਣ ਤੋਂ ਨਿਆਂ ਕਰਨ ਦਾ ਪੂਰਾ ਜਤਨ ਹੋਵੇ। ਨਾ ਹੀ ਮਹਾਰਾਜਾ ਰਣਜੀਤ ਸਿੰਘ ਵਾਲੇ ਕੰਮ ਚੰਗੀ ਚੌਣ, ਆਪਣੀ ਨਿਗਰਾਨੀ ਤੇ ਅਦਲ ਵੱਲ ਖ਼ਾਸ ਤਵੱਜੋ ਦਾ ਤਰੀਕਾ ਸੀ। ਇਸ ਸਮੇਂ

-੭੩-