ਪੰਨਾ:ਬਿਜੈ ਸਿੰਘ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਾਂ ਅਨ੍ਯਾਯ ਕਈ ਢੰਗਾਂ ਨਾਲ ਪਰਵਿਰਤ ਸੀ, ਜਿਵੇਂ ਪਠਾਣਾਂ ਦੇ ਅੰਤ ਸਮੇਂ ਅੰਧਕਾਰ ਸੀ, ਜਿਸ ਬਾਬਤ ਸਤਿਗੁਰ ਨਾਨਕ ਦੇਵ ਜੀ ਨੇ ਡਿੱਠਾ ਹਾਲ ਦੱਸਿਆ ਹੈ : “ਰਾਜੇ ਸੀਂਹ ਮੁਕਦਮ ਕੁਤੇ ॥ ਜਾਇ ਜਗਾਇਨਿ ਬੈਠੇ ਸੁਤੇ॥ ਤੇ ਭਾਈ ਗੁਰਦਾਸ ਜੀ ਨੇ ਦੱਸਿਆ ਹੈ :

“ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ। ਉਸੇ ਤਰ੍ਹਾਂ ਇਸ ਮੁਗਲਾਂ ਦੇ ਅਖ਼ੀਰਲੇ ਸਮੇਂ ਬੀ ਧੱਕੇਸ਼ਾਹੀ ਪ੍ਰਧਾਨ ਸੀ। ਜਦ ਏਹ ਕੈਦੀ ਤੁਰੇ ਤਦ ਇਕ ਇਕ ਕੈਦੀ ਦੇ ਨਾਲ ਦੋ ਦੋ ਸਿਪਾਹੀ ਕੀਤੇ ਗਏ, ਕੈਦੀਆਂ ਦੇ ਹਥ ਬੀ ਬੰਨ੍ਹੇ ਹੋਏ ਸੇ । ਇਸ ਪ੍ਰਕਾਰ ਦੁੱਖਾਂ ਦੇ ਪੈਂਡੇ ਮੁਕਾਉਂਦਿਆਂ ਜਦ ਦੋ ਕੁ ਦਿਨ ਬੀਤੇ ਤਦ ਜਮਾਂਦਾਰ ਸਾਹਿਬ ਦੀ ਸਵੇਰ ਸਾਰ ਸ਼ੀਲ ਕੌਰ ਪੁਰ ਨਜ਼ਰ ਪੈ ਗਈ ਉਸਦੇ ਸੁਹਲ ਹੱਥਾਂ ਨੂੰ ਨੀਲ ਪਏ ਤੇ ਘਾਸਾਂ ਲੱਗ ਕੇ ਜੀਕਾਂ ਪੈ ਰਹੀਆਂ ਦੇ ਕਲੇਸ਼ ਨੂੰ ਦੇਖਕੇ ਇਸ ਦਾ ਕਰੜਾ ਹਿਰਦਾ ਬੀ ਪੰਘਰ ਪਿਆ। ਜਮਾਂਦਾਰ ਨੇ ਮਾਂ ਪੁੱਤਰ ਦੀਆਂ ਹੱਥ-ਕੜੀਆਂ ਉਤਾਰਨ ਦਾ ਹੁਕਮ ਦਿੱਤਾ ਅਰ ਸਿਪਾਹੀ ਇਕ ਹੋਰ ਉਹਨਾਂ ਦੇ ਨਾਲ ਕਰ ਦਿੱਤਾ। ਰਾਤ ਆ ਗਈ, ਇਕ ਸਰਾਂ ਵਿਚ ਡੇਰਾ ਹੋਇਆ, ਸਭ ਕੈਦੀ ਉਸੇ ਤਰ੍ਹਾਂ ਦੁੱਖਾਂ ਦੇ ਵਿਚ ਪਏ ਰਾਤ ਬਿਤਾਉਣ ਲੱਗੇ, ਪਰ ਸ਼ੀਲ ਕੌਰ ਤੋ

  • ਭਾਈ ਕਰਮ ਸਿੰਘ ਜੀ ਕਈ ਵਰ੍ਹੇ ਇਤਿਹਾਸ ਖੋਜ ਕੇ ਉਸ ਸਮੇਂ ਦੇ ਹਾਕਮਾਂ ਬਾਬਤ ਲਿਖਦੇ ਹਨ :

ਸਨ। ੧. ਉਨ੍ਹੀਂ ਦਿਨੀਂ ਸ਼ਾਹੀ ਦਾ ਪ੍ਰਬੰਧ ਵੀ ਐਸਾ ਢਿੱਲਾ ਸੀ ਕਿ ਨਿੱਕੇ ਮੰਟੋ ਪਿੰਡਾਂ ਨੂੰ ਜ਼ੋਰਾਵਰਾਂ ਦੀਆਂ ਵਾਹਰਾਂ ਸਦਾ ਹੀ ਲੁੱਟ ਲਿਆ ਕਰਦੀਆਂ (ਬੰਦਾ ਬਹਾਦੁਰ, ਪੰਨਾ ੩੨) ੨. ਉਨ੍ਹੀਂ ਦਿਨੀਂ ਬਾਹਰ ਦੇ ਪਿੰਡਾਂ ਵਿਚ ਸਦਾ ਭੁੱਖ ਵਰਤੀ ਰਹਿੰਦੀ ਸੀ, ਕਿਉਂਕਿ ਆਏ ਦਿਨ ਦੀਆਂ ਧਾੜਾਂ, ਕਾਨੂੰਗੋ ਤੇ ਆਮਲਾਂ ਦੀਆਂ ਸਖ਼ਤੀਆਂ ਗ਼ਰੀਬ ਜ਼ਿਮੀਦਾਰਾਂ ਪਾਸ ਕੁਛ ਨਹੀਂ ਸਨ ਰਹਿਣ ਦਿੰਦੀਆਂ (ਪੰਨਾ ੪੩) ੩. ਤੁਰਕਾਂ ਦੇ ਜ਼ੁਲਮ, ਜੋ ਹਾਕਮ ਬੀ ਨਹੀਂ ਸਨ, ਐਉਂ ਦੱਸਦੇ ਹਨ:— ਆਸ ਪਾਸ ਦੇ ਪਿੰਡਾਂ ਦੇ ਲੋਕ ਕਾਜ਼ੀਆਂ, ਸੱਯਦਾਂ ' ਤੇ ਸ਼ੇਖਾਂ ਦੇ ਜ਼ੁਲਮਾਂ ਤੋਂ ਅੱਕੇ ਹੁੰਦੇ ਸਨ । (ਪੰਨਾ ੫੭) -੭੪ www.sikhbookclub.com