ਪੰਨਾ:ਬਿਜੈ ਸਿੰਘ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੁਜੰਗੀ ਨੂੰ ਅੱਜ ਉਲਟਾ ਕੰਮ ਆ ਪਿਆ, ਚੰਗੇ ਸੁਥਰੇ ਕੋਨੇ ਵਿਚ ਉਤਾਰਾ ਮਿਲਿਆ, ਪੱਕੇ ਪਕਾਏ ਚੰਗੇ ਪ੍ਰਸ਼ਾਦੇ ਖਾਣ ਨੂੰ ਆਏ, ਸੌਣ ਵਾਸਤੇ ਕੁਝ ਬਿਸਤਰੇ ਆਦਿ ਸਮਾਨ ਬੀ ਆ ਮੌਜੂਦ ਹੋਏ।

ਸ਼ੀਲ ਕੌਰ ਦਾ ਸਿਆਣਾ ਮਨ ਸੋਚਦਾ ਸੀ ਕਿ ਕੀ ਕਾਰਨ ਹੈ ਜੋ ਐਸ ਤਰ੍ਹਾਂ ਕਿਸਮਤ ਪਲਟਾ ਖਾ ਰਹੀ ਹੈ? ਜੀ ਵਿਚ ਲਖਦੀ ਸੀ ਕਿ ਕੋਈ ਹੋਰ ਬਲਾ ਆ ਰਹੀ ਜਾਪਦੀ ਹੈ। ਜਿੱਕਰ ਹਨੇਰੀ ਵਗਣ ਤੋਂ ਪਹਿਲੇ ਪੌਣ ਹਿੱਲਣੋਂ ਬਿਲਕੁਲ ਬੰਦ ਹੋ ਜਾਂਦੀ ਹੈ, ਮਾਨੋਂ ਹੈ ਹੀ ਨਹੀਂ ਤਿਵੇਂ ਜਦ ਜਦ ਵਿਚਾਰੀ ਤੇ ਬਿਪਤਾ ਪਈ, ਪਹਿਲੇ ਪੂਰਨ ਚੁੱਪ ਚਾਪ ਜੇਹੀ ਨੇ ਮੂੰਹ ਦਿਖਾਇਆ ਤੇ ਫੇਰ ਬਿਪਤਾ ਨੇ ਆ ਦਬਾਇਆ। ਐਸੀਆਂ ਸੋਚਾਂ ਨੂੰ ਸੋਚਦੀ ਨੇ ਜਿਗਰ ਦੇ ਟੁਕੜੇ ਨੂੰ ਤਾਂ ਸੁਆ ਦਿੱਤਾ, ਪਰ ਆਪ ਬੈਠੀ ਪਾਠ ਲੱਗੀ ਕਰਨ । ਅੱਧੀ ਕੁ ਰਾਤ ਬੀਤ ਗਈ। ਬਾਣੀ ਦੇ ਪਾਠ ਦੀ ਮਧੁਰ ਸੁਰ ਬੈਕੁੰਠ ਦਾ ਪ੍ਰਭਾਉ ਬੰਨ੍ਹ ਦਿੱਤਾ ਅਰ ਉੱਚੜ ਦਿੱਤੀ ਲਾਉਣੇ ਵਾਲੀਆਂ ਘੜੀਆਂ ਆਨੰਦ ਵਿਚ ਬਿਤੀਤ ਹੋ ਗਈਆਂ। ਫਿਰ, ਸ਼ੀਲ ਕੌਰ ਨਾਮ ਸਿਮਰਦੀ ਅੰਦਰ ਜੁੜਦੀ ਗਈ, ਇੰਨਾ ਜੁੜੀ ਕਿ ਅੰਗ ਬੀ ਹਿੱਲਣੋਂ ਰਹਿ ਗਏ । ਅੰਦਰਲੇ ਦਾ ਸ਼ਹਿਜ ਰੌ ਵਾਹਿਗੁਰੂ ਜੀ ਵਿਚ ਲੱਗ ਕੇ ਜੁੜ ਗਿਆ। ਜਦ ਸਭ ਦੁਨੀਆਂ ਸੌ ਗਈ ਅਗ ਕੋਈ ਜਾਗਦਾ ਨਾ ਰਿਹਾ, ਬਿਨਾ ਰੋਗੀ ਤੇ ਜੋਗੀ ਦੇ, ਅਥਵਾ ਇਸ ਸਾਰੇ ਪਸਾਰੇ ਦੀ ਅੰਮਾਂ ਕੁਦਰਤ ਦੇ, ਤਦ ਸ਼ੀਲ ਕੌਰ ਦਾ ਬੂਹਾ ਖੜਕਿਆ ਪਰ ਉਹ ਹਿੱਲੀ ਨਾ। ਘੜੀ ਕੁ ਮਗਰੋਂ ਚੂਥੀ ਪੁੱਟੀ ਗਈ ਅਰ ਇਕ ਸਿਪਾਹੀ ਨੇ ਸੁਨਾਉਣੀ ਸੁਣਾਈ ਕਿ ‘ਜਮਾਂਦਾਰ ਸਾਹਿਬ ਯਾਦ ਕਰਦੇ ਹਨ।' ਪਰ ਸ਼ੀਲ ਕੌਰ ਅਡੋਲ ਟਿਕੀ ਰਹੀ, ਉੱਤਰ ਤੱਕ ਨਹੀਂ ਮੂੰਹੋਂ ਨਿਕਲਿਆ, ਮਾਨੋ ਕੋਈ ਪੱਥਰ ਦੀ ਮੂਰਤੀ ਧਰੀ ਹੈ। ਜਿਉਂ ਜਿਉਂ ਉਹ ਬੁਲਾਵੇ ਉਸ ਭਜਨ ਮੂਰਤਿ ਦੀ ਅੰਦਰਲੀ ਬ੍ਰਿਤੀ ਕੱਠੀ ਹੀ ਹੋਈ ਰਹੀ। ਸਿਪਾਹੀ ਨੂੰ ਉਸ ਵੱਲ ਤੱਕ ਕੇ ਕੁਛ ਭੈ ਆਇਆ, ਭੈ ਖਾ ਕੇ ਹੱਕਾ ਬੱਕਾ ਹੋ ਪਿਛੇ ਮੁੜ ਗਿਆ ਅਰ ਜਾ ਖ਼ਬਰ ਸੁਣਾਈਓਸੁ ਕਿ ਉਹ ਤਾਂ ਪੱਥਰ ਹੋਈ ਹੈ ਤੇ ਉਸ ਵਲ ਤਕਦਿਆਂ ਹੌਲ ਪੈਂਦਾ ਹੈ। ਇਸ