ਪੰਨਾ:ਬਿਜੈ ਸਿੰਘ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇ ਹਜ਼ੂਰ ਵਡਿਆਈ ਤੇ ਅਨਾਦਰ ਦੇ ਸੁਆਦ ਚੱਖ ਰਹੇ ਸਨ। ਖਾਲਸੇ ਦਾ ਸਰਕਾਰ ਵਿਚ ਕੋਈ ਮਿੱਤਰ ਨਹੀਂ ਸੀ। ਮੀਰ ਮੰਨੂੰ ਭਾਵੇਂ ਸਿੱਖਾਂ ਤੋਂ ਕਈ ਵੇਰ ਮਦਦ ਲੈ ਚੁਕਾ ਸੀ, ਪਰ ਉਹ ‘ਗੌਂ ਭੁਨਾਵੇ ਜੌਂ’ ਵਾਲੀ ਗੱਲ ਸੀ, ਉਸ ਦੇ ਕੁਟਿਲ ਹਿਰਦੇ ਵਿਚ ਵੈਰ ਵਿਰੋਧ ਨੇ ਸੱਪ ਦੇ ਜ਼ਹਿਰ ਦੀਆਂ ਕੁਚਲੀਆਂ ਵਾਂਗ ਡੂੰਘੇ ਥੈਲੇ ਭਰ ਰਖੇ ਸਨ, ਜੋ ਫਿਰ ਹਾਕਮ ਬਣ ਕੇ ਅਰ ਸਿਰ ਪਈ ਬਲਾ ਦੇ ਮੂੰਹੋਂ ਸੁੱਕਾ ਬਚ ਜਾਣ ਕਰਕੇ ਉਹ ਅਜਿਹਾ ਨਿਡਰ ਹੋ ਗਿਆ ਕਿ ਅੱਗੇ ਤੋਂ ਵਧ ਕੇ ਜ਼ੁਲਮ ਕਰਨ ਲੱਗਾ।

ਇਸ ਸਮੇਂ ਲਾਹੌਰ ਵਿਚ ਇਕ ਚੂਹੜ ਮੱਲ ਨਾਮੀ ਵੱਡਾ ਸ਼ਾਹੂਕਾਰ ਅਰ ਸਰਕਾਰੀ ਹੁੱਦੇਦਾਰ, ਵੱਢੀਆਂ ਦੇ ਘਾਊ ਘੱਪ ਭੰਡਾਰ ਜ਼ੁਲਮ ਤੇ ਤਅੱਦੀ ਦਾ ਅਵਤਾਰ ਵੱਸਦਾ ਸੀ। ਇਸ ਦਾ ਪੁੱਤ ਰਾਮ ਲਾਲ ਅੰਮ੍ਰਿਤਸਰ ਦੇ ਇਲਾਕੇ ਮਾਝੇ ਵਿਚ ਕਿਸੇ ਅਸਾਮੀ ਤੇ ਸਰਕਾਰੀ ਨੌਕਰ ਸੀ।

ਇਕ ਦਿਨ ਦੀ ਗੱਲ ਹੈ ਕਿ ਸੰਝ ਕੁ ਵੇਲੇ ਦੀਵਾਨ ਸਾਹਿਬ ਦੇ ਘਰ ਜ਼ਨਾਨੇਖਾਨੇ ਵਿਚ ਬੜੀ ਗਹਿਮਾ ਗਹਿਮ ਹੋ ਰਹੀ ਸੀ; ਦੀਵਾਨ ਸਾਹਿਬ ਇਕ ਈਰਾਨੀ ਗ਼ਲੀਚੇ ਪੁਰ ਗਾਉਦੁਮ ਤਕੀਏ ਦੀ ਢੋ ਲਾ ਕੇ ਬੈਠੇ ਹੋਏ ਸਨ, ਸਾਹਮਣੇ ਪਾਸੇ ਇਨ੍ਹਾਂ ਦੀ ਇਸਤ੍ਰੀ ਢਲਦੀ ਅਵਸਥਾ ਦੀ, ਇੱਕ ਸੁਨਹਿਰੀ ਪੀੜ੍ਹੀ ਪਰ ਬੈਠੀ ਪੋਤਰੇ ਦੀ ਕੁੜਮਾਈ ਦਾ ਸਮਾਚਾਰ ਕਹਿ ਰਹੀ ਸੀ। ਧੀ ਕੋਲ ਬੈਠੀ ਕਸੀਦਾ ਕੱਢ ਰਹੀ ਸੀ ਅਰ ਨੂੰਹ ਦਲ੍ਹੀਜਾਂ ਦੇ ਨਾਲ ਚੰਬੇਲੀ ਵਾਂਗ ਸਿਰ ਝੁਕਾਈ ਸਰੂ ਬਾਗ ਦੀ ਬੁੱਕਲ ਵਿਚ ਬਿੱਜੜੇ ਦੇ ਆਲ੍ਹਣੇ ਵਰਗਾ ਘੁੰਡ ਕੱਢੀ ਧਰਤੀ ਨਾਲ ਗੱਲਾਂ ਕਰ ਰਹੀ ਸੀ ਕਿ ਇਕ ਟਹਿਲਣ ਨੇ ਆ ਕੇ ਖ਼ਬਰ ਦਿੱਤੀ ਜੋ ਪ੍ਰੋਹਤ ਹੁਰੀਂ ਆਏ ਹਨ ਅਰ ਆਖਦੇ ਹਨ ਬੜਾ ਜ਼ਰੂਰੀ ਕੰਮ ਹੈ’। ਦੀਵਾਨ ਸਾਹਿਬ ਨੇ ਕਿਹਾ ਕਿ ‘ਉਨ੍ਹਾਂ ਨੂੰ ਐਥੇ ਹੀ ਲੈ ਆਓ’ ਤੇ ਦੂਜੀ ਗੋਲੀ ਨੂੰ ਇਕ ਸੈੱਨਤ ਕੀਤੀ, ਜਿਸ ਨੇ ਝਟ ਪਟ ਇਕ ਚੰਨਣ ਦੀ ਚੌਂਕੀ ਡਾਹ ਕੇ ਉਪਰ ਗ਼ਲੀਚਾ ਵਿਛਾ ਕੇ ਤਕੀਆ ਰੱਖ ਦਿੱਤਾ। ਮਿਸਰ ਜੀ ਅੰਦਰ

-੨-