ਪੰਨਾ:ਬਿਜੈ ਸਿੰਘ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਏ। ਸਰੀਰ ਪਤਲੀ, ਰੰਗ ਪਿੱਲਾ, ਨੁਹਾਰ ਤ੍ਰਿਖੀ ਤੇ ਵਿਚ ਵਿਚ ਐਸੇ ਚਿੰਨ੍ਹ ਚਿਹਰੇ ਪੁਰ ਦਿੱਸਦੇ ਸਨ ਜੋ ਦਿਲ ਦੀ ਪੇਚਦਾਰ ਬਨਾਵਟ ਦਾ ਕੁਝ ਕੁਝ ਪਤਾ ਦੇਂਦੇ ਸਨ। ਆਪ ਆ ਕੇ ਚੌਂਕੀ ਪਰ ਸਜ ਗਏ। ਦੀਵਾਨ ਸਾਹਿਬ ਅਰ ਸਾਰੇ ਪਰਵਾਰ ਨੇ ਮੱਥਾ ਟੇਕਿਆ, ਪੰਡਤ ਜੀ ਨੇ ਅਸ਼ੀਰਵਾਦ ਦਿੱਤੀ ਅਰ ਹੱਥ ਨਾਲ ਸਭ ਨੂੰ ਬੈਠਣ ਦੀ ਸੈਨਤੇ ਕੀਤੀ, ਫੇਰ ਬੋਲੇ: ‘ਦੀਵਾਨ ਸਾਹਿਬ! ਬੜੇ ਅਸਚਰਜ ਦੀ ਗੱਲ ਹੈ। (ਕੰਠ ਰੁਕ ਗਿਆ, ਸਿਰ ਫੇਰ ਕੇ) ਹੇ ਰਾਮ ਕਲਿਯੁਗ ਆ ਗਿਆ; ਸ਼ਾਸਤ੍ਰ ਵੇਦ ਸੱਚ ਲਿਖੇ ਗਏ ਹਨ ਕਿ ਕਲਿਯੁਗ ਵਿਚ ਬੜੇ ਅਨਰਥ ਹੋਣਗੇ, ਸੋ ਪ੍ਰਤੱਖ ਦੇਖ ਲਿਆ, ਕਲਿਯੁਗ ਆ ਗਿਆ, ਘੋਰ ਕਲਿਯੁਗ!'

ਦੀਵਾਨ (ਅਸਚਰਜ ਹੋ ਕੇ)-ਪੰਡਤ ਜੀ! ਕੀ ਹੋ ਗਿਆ ਹੈ?

ਮਿਸਰ-ਕੀ ਕਹਾਂ? ਹੌਸ਼ ਟਿਕਾਣੇ ਨਹੀਂ, ਜਿਸ ਵੇਲੇ ਗੱਲ ਸੁਣੀ ਹੱਥਾਂ ਦੇ ਤੋਤੇ ਉੱਡ ਗਏ ਹਨ। ਬੜਾ ਅਨਰਥ ਹੋਇਆ, ਭਗਵਾਨ! ਭਗਵਾਨ!!

ਦੀਵਾਨ-ਮਿਸਰ ਜੀ! ਵਾਸਤੇ ਨਰੈਣ ਦੇ ਛੇਤੀ ਦੱਸੋ ਕਿ ਕੀ ਹੋਇਆ?

ਪੰਡਤ ਜੀ ਦੀ ਇਸ ਘਬਰਾਹਟ ਦਾ ਅਸਰ ਤ੍ਰੀਮਤਾਂ ਪੁਰ ਐਸਾ ਪਿਆ ਕਿ ਹਥੌੜੀ ਵੱਜੋ ਘੜਿਆਲ ਵਾਂਗੂੰ ਥਰਥਰ ਕੰਬਣ ਲਗੇ ਗਈਆਂ।

ਮਿਸਰ-ਮਹਾਰਾਜ ਕੀ ਕਹਾਂ? ਹੌਸਲਾ ਨਹੀਂ ਪੈਂਦਾ ਕਿ ਐਸੀ ਖ਼ਬਰ ਆਪ ਮੇਰੇ ਮੂੰਹੋਂ ਸੁਣੋ; ਪਰ ਕੀ ਕਰਾਂ ਆਪ ਦਾ ਬਚਾਉ ਇਸੇ ਵਿਚ ਹੀ ਹੈ।

ਦੀਵਾਨ-ਮਿਸਰ ਜੀ! ਫਿਰ ਛੇਤੀ ਦੱਸੋ?

ਮਿਸਰ ਦੀਆਂ ਅੱਖਾਂ ਵਿਚ ਜਲ ਭਰ ਆਇਆ ਅਰ ਰੁਕੀ ਹੋਈ ਅਵਾਜ਼ ਵਿਚ ਬੋਲਿਆ: ਜਜਮਾਨ ਭਗਵਾਨ! ਰਾਮ ਲਾਲ, ਰਾਮ ਲਾਲ ਰਾਮ ਲਾ ਆ ਘਘ (ਅਵਾਜ਼ ਰੁਕ ਗਈ!!

ਦੀਵਾਨ-ਹਾਇ! ਪਿਆਰੇ ਰਾਮਲਾਲੇ ਨੂੰ ਕੀ ਹੋਇਆ,ਝਬਦੇ ਦੱਸੋ?

ਮਿਸ਼ਰ-ਰਾਮ ਲਾਲ ਸਿੱਖ ਹੋ ਗਿਆ!!

ਇਹ ਖ਼ਬਰ ਬਿਜਲੀ ਵਾਂਗ ਪਈ। ਇਕਦਮ ਸਾਰੇ ਟੱਬਰ ਦੀਆਂ

-੩-