ਸਮੱਗਰੀ 'ਤੇ ਜਾਓ

ਪੰਨਾ:ਬੁਝਦਾ ਦੀਵਾ.pdf/106

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਸਨ । ਓਹ ਆਪਣੇ ਖਿਆਲਾਂ ਵਿਚ ਡੁੱਬਿਆ ਸ਼ਹਿਰੋਂ ਬਾਹਰ ਥੋੜੀ ਦੂਰ, ਨਦੀ ਦੇ ਕੰਢੇ ਖੁਲੇ ਮੈਦਾਨ ਵਿਚ ਪਹੁੰਚ ਗਿਆ । ਏਥੇ ਪਤਾ ਨਹੀਂ ਓਸ ਦੇ ਦਿਲ ਵਿਚ ਕੀ ਆਇਆ । ਓਸ ਨੇ ਫੇਰ ਇਕ ਵਾਰ ਹਸਰਤ ਭਰੀਆਂ ਅੱਖਾਂ ਨਾਲ ਸ਼ਹਿਰ ਨੂੰ ਵੇਖਿਆ, ਪਰ ਸੰਧਿਆ ਦੇ ਘੁਸ-ਮੁਸੇ ਵਿਚ ਇਕ ਮੁਨਾਰੇ ਤੋਂ ਸਿਵਾ ਹੋਰ ਕੁਝ ਵੀ ਨਾ ਦਿਸਿਆ ।

ਓਹ ਫੇਰ ਅਗੇ ਵਧਿਆ | ਅਜੇ ਉਹ ਥੋੜੀ ਦੂਰ ਹੀ ਗਿਆ ਹੋਵੇਗਾ ਕਿ ਓਸ ਨੂੰ ਚਿੱਟੇ ਕੱਪੜੇ ਪਾਈ ਇਕ ਬੁੱਢਾ ਆਦਮੀ ਵਿਖਾਈ ਦਿੱਤਾ । ਓਸ ਨੇ ਖ਼ਿਆਲ ਕੀਤਾ ਕਿ ਦੁਨੀਆਂ ਵਾਲੇ ਤਾਂ ਬਿਲਕੁਲ ਅੰਨੇ ਤੇ ਜਗਤ ਦਿਖਾਵਾ ਕਰਦੇ ਹਨ, ਪਰ ਇਹ ਬੁੱਢਾ ਤਾ ਰੱਬ ਦਾ ਭੇਜਿਆ ਹੋਇਆ ਜਾਪਦਾ ਹੈ। ਜ਼ਰੂਰ ਮੇਰੀਆਂ ਲੋੜਾਂ ਨੂੰ ਸਮਝੇਗਾ । ਇਹ ਸੋਚ ਕੇ ਓਹ ਬੁੱਢੇ ਵਲ ਵਧਿਆ । ਓਸ ਰੱਬ ਦੇ ਭੇਜੇ ਬੁੱਢੇ ਨੇ ਓਸ ਨੂੰ ਆਪਣੇ ਵਲ ਆਉਣ ਦਾ ਇਸ਼ਾਰਾ ਕੀਤਾ । ਜਦ ਓਹ ਓਸ ਦੇ ਨੇੜੇ ਪਹੁੰਚਿਆ, ਤਾਂ ਉਸ ਨੇ ਆਪਣੇ ਥੈਲੇ ਵਿਚੋਂ ਕੁਝ ਕੱਢ ਕੇ ਉਸ ਨੂੰ ਦੇਣਾ ਚਾਹਿਆ।

ਓਹ ਸਾਰਾ ਦਿਨ ਸ਼ਹਿਰ ਵਿਚ ਆਪਣੀ ਭੁੱਖ ਮਿਟਾਣ ਵਾਸਤੇ ਮਾਰਿਆ ਮਾਰਿਆ ਫਿਰਦਾ ਰਿਹਾ ਸੀ ਤੇ ਉਸ ਨੂੰ ਹਰ ਜਗਾ ਲਾਚਾਰੀ ਦਾ ਮੂੰਹ ਵੇਖਣਾ ਪਿਆ ਸੀ। ਪਰ ਹੁਣ ਜਦ ਕਿ ਉਸ ਨੂੰ ਕੁਝ ਮਿਲਨ ਦਾ ਸਮਾਂ ਆਇਆ, ਤਾਂ ਓਸ ਦੀ ਅਣਖ਼ ਨੇ ਹੱਥ ਟਡਣ ਦੀ ਆਗਿਆ ਨ ਦਿਤੀ । ਓਸ ਦੀਆਂ ਅੱਖਾਂ ਅੱਗੇ ਪਿਛਲੇ ਸਾਰੇ ਜੀਵਨ ਦਾ ਨਕਸ਼ਾ ਫਿਰ ਗਿਆ । ਉਸ ਨੇ ਆਪਣੇ ਦਿਲ ਵਿਚ ਆਖਿਆ-“ਇਕ ਓਹ ਵੇਲਾ ਸੀ, ਜਦ ਮੈਂ ਸਾਰਾ ਸਾਰਾ ਦਿਨ ਦਾਨ ਕਰਨ ਵਿਚ ਲੰਘਾਂਦਾ ਸਾਂ । ਮੈਂ ਆਪਣੀ ਸਾਰੀ ਉਮਰ ਦੂਸਰਿਆਂ ਨੂੰ ਖੁਆਉਣ ਵਿਚ ਖ਼ਰਚ ਕਰ ਦਿੱਤੀ ਤੇ ਕਦੀ ਆਪਣੇ ਰੱਬ ਤੋਂ ਸਿਵਾ ਕਿਸੇ

੧੧੦

ਅਣਖ਼ ਦਾ ਪੁਤਲਾ