ਪੰਨਾ:ਬੁਝਦਾ ਦੀਵਾ.pdf/65

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ



ਪਤੀ-"ਇਹ ਠੀਕ ਹੈ ਕਿ ਮੇਰੇ ਆਉਣ ਨਾਲ ਇਹਨਾਂ ਨੂੰ ਤਕਲੀਫ ਹੋਵੇਗੀ, ਪਰ ਮੈਂ ਕਿਥੇ ਜਾਵਾਂ । ਕੋਈ ਐਸੀ ਜਗਾ ਨਜ਼ਰ ਨਹੀਂ ਆਉਂਦੀ, ਫੇਰ ਏਸ ਹਾਲਤ ਵਿਚ ।"

ਪਤਨੀ-“ਜਗਾ ਕੋਈ ਹੋਵੇ ਯਾ ਨਾ ਹੋਵੇ । ਇਨ੍ਹਾਂ ਕੋਈ ਤੁਹਾਡਾ ਠੇਕਾ ਥੋੜਾ ਲਿਆ ਹੋਇਆ ਹੈ।"

ਪਤੀ-"ਸਮੇਂ ਸਮੇਂ ਮੈਂ ਇਹਨਾਂ ਦੇ ਦੁੱਖਾਂ ਵਿਚ ਹੱਥ ਵਟਾਏ ਨੇ । ਜਿੰਨੇ ਜੋਗਾ ਮੈਂ ਸਾਂ , ਕਦੀ ਵੀ ਘੱਟ ਨਹੀਂ ਸੀ ਕੀਤੀ । ਜੇ ਹੁਣ ਮੇਰੇ ਤੇ ਦੁੱਖ ਪਿਆ ਹੈ ਤਾਂ ਕੀ ਹੋਇਆ । ਸਰਦੀ ਪੁਜਦੀ ਵਾਲੇ ਨੇ , ਕੋਈ ਭੁੱਖੇ ਨੰਗੇ ਤਾਂ ਨਹੀਂ, ਜੋ ਮੇਰੇ ਰਹਿਣ ਨਾਲ ਇਹਨਾਂ ਤੇ ਵੱਡਾ ਭਾਰਾ ਬੋਝ ਪੈ ਗਿਆ ਹੈ ।”

ਪਤਨੀ-ਮੈਂ ਇਹ ਗੱਲਾਂ ਨਹੀਂ ਸੁਣਨੀਆਂ ਚਾਹੁੰਦੀ । ਤੁਹਾਡੇ ਵਾਸਤੇ ਏਹੋ ਠੀਕ ਹੈ ਕਿ ਤੁਸੀ ਏਥੋਂ ਚਲੇ ਜਾਵੋ।"

ਪਤੀ-"ਚੰਗਾ, ਤਾਂ ਮੇਰਾ ਮਕਾਨ ਗਿਰਵੀ ਰੱਖ ਕੇ ਸੌ ਦੋ ਸੌ ਰੁਪਇਆ ਮੈਨੂੰ ਲੈ ਦਿਤਾ ਜਾਏ, ਤਾਕਿ ਮੈਂ ਆਪਣਾ ਇਲਾਜ਼ ਆਪਣੇ ਖਰਚ ਤੇ ਕਰ ਸਕਾਂ ।"

ਪਤਨੀ-ਤੁਸਾਂ ਅੱਜ ਯਾ ਕਲ ਮਰ ਜਾਣਾ ਹੈ, ਜੇ ਮਕਾਨ ਗਿਰਵੀ ਰਖ ਦਿਤਾ ਗਿਆ, ਤਾਂ ਮੇਰੇ ਸਿਰ ਲੁਕਾਣ ਨੂੰ ਕਿਹੜੀ ਥਾਂ ਰਹੇਗੀ ?"

ਪਤੀ-“ਕੀ ਤੈਨੂੰ ਮਕਾਨ ਦੀ ਲੋੜ ਹੈ, ਮੇਰੀ ਨਹੀਂ ? ਇਹ ਚੀਜ਼ਾਂ ਦੁੱਖ ਸੁਖ ਵਾਸਤੇ ਹੀ ਹੁੰਦੀਆਂ ਨੇ। ਜੇ ਮੈਂ ਬਚ ਗਿਆ ,ਤਾਂ ਮਕਾਨ ਫੇਰ ਵੀ ਛੁਡਾ ਲੀਤਾ ਜਾਵੇਗਾ।"

ਪਤਨੀ-"ਸਭ ਵੱਡੇ ਵੱਡੇ ਡਾਕਟਰਾਂ ਤੇ ਹਕੀਮਾਂ ਨੇ ਜਵਾਬ ਦੇ ਦਿਤਾ ਹੈ, ਹੁਣ ਪੈਸਾ ਬਰਬਾਦ ਕਰਨ ਦਾ ਕੀ ਲਾਭ |"

ਪਤੀ-"ਇਹ ਠੀਕ ਹੈ, ਪਰ ਜਦ ਤਕ ਸਾਸ ਤਦ ਤਕ

ਬੇ-ਵਫਾ
੬੭