ਪੰਨਾ:ਬੁਝਦਾ ਦੀਵਾ.pdf/67

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈਮਹੱਲੇ ਵਾਲਿਆਂ ਨੇ ਵੇਖਿਆ ਤਾਂ ਹੈਰਾਨ ਰਹਿ ਗਏ ਤੇ ਲਗੇ ਆਪੋ ਵਿਚ ਕੰਨਾਂ ਫੂਸੀਆਂ ਕਰਨ । ਜੋ ਜਿਸ ਦੇ ਮੂੰਹ ਆਉਂਦੀ ਸੀ, ਕਹਿ ਰਿਹਾ ਸੀ । ਉਹ ਸਰਦਾਰ ਸਿੰਘ ਜੋ ਕਦੇ ਹੋਰਾਂ ਨੂੰ ਪਨਾਹ ਦਿਆ ਕਰਦਾ ਸੀ, ਅਜ ਆਪ ਦੂਜਿਆਂ ਦੇ ਆਸਰੇ ਲਭ ਰਿਹਾ ਸੀ । ਲਾਚਾਰੀ ਵਿਚ ਇਕ ਮਿਤ੍ਰ ਦੇ ਘਰ ਉਸ ਨੇ ਰਾਤ ਬਿਤਾਈ। ਦੁੱਖਾਂ ਨੂੰ ਯਾਦ ਕਰ ਕਰ ਉਹ ਇਕ ਪਲ ਵੀ ਅੱਖ ਨਾ ਲਾ ਸਕਿਆ। ਬਾਰ ਬਾਰ ਸੋਚਦਾ ਸੀ ਕਿ ਮੈਂ ਕੀ ਤੋਂ ਕੀ ਬਣ ਗਿਆ ।

ਦਿਨ ਚੜਿਆ, ਸਰਦਾਰ ਸਿੰਘ ਨੇ ਆਪਣੇ ਮਕਾਨ ਦਾ ਬੂਹਾ ਖੋਲਿਆ । ਬਹਤ, ਦਿਨਾਂ ਦਾ ਮਕਾਨ ਬੰਦ ਪਿਆ ਸੀ । ਜਿਤਨੀ ਉਸ ਦੀ ਹਿੰਮਤ ਸੀ, ਓਸ ਮੁਤਾਬਕ ਉਸ ਨੇ ਮਕਾਨ ਦੀ ਸਫਾਈ ਕਰ ਕੇ ਚੀਜ਼ਾਂ ਨੂੰ ਥਾਂ ਪਰ ਥਾਂ ਰਖਿਆ ਤੇ ਆਪਣੇ ਦੁਖੀ ਜੀਵਨ ਦੇ ਪ੍ਰਬੰਧ ਵਿਚ ਰੁੱਝ ਗਿਆ ।

ਬਦਨਸੀਬ ਨੂੰ ਇਹ ਵੀ ਨਾ ਭਾਇਆ ਤੇ ਥੋੜੇ ਦਿਨਾਂ ਪਿਛੋਂ ਹੀ ਸਰਦਾਰ ਸਿੰਘ ਦੀ ਪਤਨੀ ਓਥੇ ਪਹੁੰਚ ਗਈ। ਦੁਖੀ ਸਰਦਾਰ ਸਿੰਘ ਨੇ ਰੰਜ ਵਿਚ ਉਸ ਨੂੰ ਘਰੋਂ ਚਲੀ ਜਾਣ ਵਾਸਤੇ ਆਖਿਆ, ਪਰ ਬਜਾਏ ਇਸ ਦੇ ਕਿ ਉਹ ਆਪਣੀ ਭੁੱਲ ਨੂੰ ਮੰਨਦੀ, ਲੋਹੀ ਲਾਖੀ ਹੋ ਕੇ ਕਹਿਣ ਲਗੀ-"ਕਿਉਂਕਿ ਇਹ ਮਕਾਨ ਤੁਸੀਂ ਮੇਰੇ ਨਾਂ ਲਵਾ ਚੁੱਕੇ ਹੋ, ਏਸ ਲਈ ਏਸ ਨਾਲ ਤੁਹਾਡਾ ਕੋਈ ਵਾਸਤਾ ਨਹੀਂ । ਸੁਖ ਇਸੇ ਵਿਚ ਹੈ ਜੇ ਏਥੋਂ ਕੰਨ ਵਲੇਟ ਕੇ ਚਲੇ ਜਾਓ |"

ਸਰਦਾਰ ਸਿੰਘ ਨੇ ਉੱਤਰ ਦਿਤਾ-"ਤੂੰ ਮੈਨੂੰ ਆਪਣੇ ਪੇਕੇ ਘਰੋਂ ਬੜੀ ਦੁਰਦਸ਼ਾ ਕਰ ਕੇ ਕੱਢਿਆ ਏ । ਕੀ ਹੁਣ ਇਥੇ ਭੀ ਰਹਿਣ ਨਹੀਂ ਦੇਣਾ ਚਾਹੁੰਦੀ। ਰੱਬ ਦੇ ਲਈ ਮੇਰੀ ਹਾਲਤ ਤੇ ਰਹਿਮ ਕਰ ਮੈਨੂੰ ਮੇਰੇ ਹਾਲ ਤੇ ਛਡ ਕੇ ਪੇਕੇ ਚਲੀ ਜਾਹ |"

ਸੁਜਾਨ ਕੌਰ ਬੁੜ ਬੁੜ ਕਰਦੀ ਆਪਣੇ ਮਾਮੇ ਦੇ ਘਰ ਚਲੀ

ਬੇ-ਵਫਾ
੬੯