ਉਹ ਮੌਤੋਂ ਜਾਗੇ ਪਤੀ ਦੀ ਸਹਾਇਤਾ ਵਾਸਤੇ ਅਗੇ ਵਧੀ ਤੇ ਪਤੀ ਨੂੰ ਪਿੰਜਰੇ ਤੋਂ ਬਾਹਰ ਕੱਢਿਆ | ਚੋਯਾਂਗ ਮੋਮ ਬੱਤੀ ਹੱਥ ਵਿਚ ਲਈ ਅੱਗੇ ਅੱਗੇ ਮਕਾਨ ਵਲ ਤੁਰ ਪਿਆ। ਮਕਾਨ ਵਿਚ ਜਾ ਕੇ ਪਤੀ ਨੂੰ ਕੀ ਦ੍ਰਿਸ਼ ਵੇਖਣ ਨੂੰ ਮਿਲੇਗੀ । ਸ਼੍ਰੀ ਮਤੀ ਤਿਯੇਨ ਇਸ ਸੋਚ ਵਿਚ ਥਰ ਥਰ ਕੰਬ ਰਹੀ ਸੀ । ਪਰ ਕੁਮਾਰ ਤੇ ਨੌਕਰ ਨੂੰ ਗਾਇਬ ਵੇਖ ਕੇ ਓਸ ਨੂੰ ਸ਼ਾਂਤੀ ਹੋਈ। ਉਹ ਇਕ ਮਿਠੇ ਸੁਰ ਨਾਲ ਪਤੀ ਨੂੰ ਕਹਿਣ ਲਗੀ-ਜਿਸ ਦਿਨ ਦੇ ਤੁਸੀਂ ਮੋਏ ਹੋ, ਦਿਨ ਰਾਤ ਮੇਰੀ ਚਿੰਤਾ ਵਿਚ ਸਮਾ ਰਹੇ ਸੌ । ਹੁਣੇ ਥੋੜਾ ਚਿਰ ਪਹਿਲਾਂ ਤੁਹਾਡੇ ਪਿੰਜਰੇ ਵਿਚੋਂ ਇਕ ਆਵਾਜ਼ ਆਉਣ ਤੇ ਮੈਨੂੰ ਇਕ ਪੁਰਾਣੀ ਕਹਾਣੀ ਯਾਦ ਆ ਗਈ,ਜਿਸ ਦੇ ਨਾਯਕ ਮ੍ਰਿਤੂ -ਸਰੀਰ ਵਿਚ ਫੇਰ ਜੀਵਨ ਆ ਗਿਆ |ਮੈਨੂੰ ਬੜੀ ਆਸ ਹੋਈ ਕਿ ਸ਼ਾਇਦ ਮੇਰੇ ਪਤੀ ਦੇ ਸਰੀਰ ਵਿਚ ਵੀ ਫੇਰ ਜੀਵਨ ਆ ਗਿਆ ਹੋਵੇ। ਮੈਂ ਓਸੇ ਵੇਲੇ ਇਕ ਕੁਹਾੜੀ ਲੈ ਕੇ ਪਿੰਜਰੇ ਨੂੰ ਖੋਲਨ ਲਈ ਅਗੇ ਵਧੀ ਤੇ ਵਿਧਾਤਾ ਦਾ ਧੰਨਵਾਦ ਹੈ। ਕਿ ਮੇਰੀ ਆਸ਼ਾ ਸਫਲ ਹੋਈ-"ਮੈਂ ਤੁਹਾਨੂੰ ਫੇਰ ਪਾ ਲਿਆ ।"
ਚੋਯਾਂਗ ਨੇ ਪੁੱਛਿਆ-“ਪਰ ਤੁਸਾਂ ਏਨੀ ਚਮਕੀਲੀ ਤੇ ਰੰਗੀਨ ਪੋਸ਼ਾਕ ' ਕਿਉਂ ਪਾਈ ਹੋਈ ਏ ?"
ਪਤਨੀ ਬੋਲੀ-"ਜਦ ਮੈਂ ਆਸ਼ਾ ਨਾਲ ਪਾਗਲ ਹੋ ਕੇ ਤੁਹਾਡੇ ਪਿੰਜਰੇ ਪਾਸ ਜਾਣ ਲਗੀ, ਤਾਂ ਪਤਾ ਨਹੀਂ ਕਿਉਂ, ਮੇਰੀ ਇੱਛਾ ਹੋਈ ਕਿ ਮੈਂ ਤੁਹਾਡੇ ਪਾਸ ਵਿਧਵਾ ਦੇ ਵੇਸ ਵਿਚ ਨਾ ਜਾਵਾਂ, ਬਲਕਿ ਸੁਹਾਗਨਾਂ ਵਾਂਗ ਜਾਵਾਂ |"
ਪਤੀ ਨੇ ਕਿਹਾ- “ਮੇਰਾ ਪਿੰਜਰਾ ਨੌਕਰਾਂ ਦੇ ਕਮਰੇ ਵਿਚ ਕਿਉਂ ਭੇਜਿਆ ਗਿਆ ?"
ਸ੍ਰੀ ਮਤੀ ਤਿਯੇਨ ਦੀ ਅਕਲ ਹੁਣ ਕੰਮ ਨਾ ਕਰ ਸਕੀ । ਉਹ ਚੁੱਪ ਦੀ ਚੁੱਪ ਰਹਿ ਗਈ । ਚੋਯਾਂਗ ਚਾਰੇ ਪਾਸੇ ਵਿਆਹ
ਸਤੀ ਵਿਧਵਾ
੯੩