8
ਅਧਿਆਪਕ (Enlightened Teachers ) ਅਤੇ ਅੱਗਰਗਾਮੀ (Progressive) ਟ੍ਰੇਨਿੰਗ ਅਤੇ ਸਿਖਿਆ ਵਿਦਿਆਲਾ ਲੰਮੀ ਉਮਰ ਤੱਕ ਵਿਚਾਰ ਪੂਰਬਕ ਕੰਮ ਨਹੀਂ ਕਰਦੇ ਇਸ ਪ੍ਰਣਾਲੀ ਦੇ ਤੌਰ ਤਰੀਕੇ ਉਪਾਓ ਅਤੇ ਸਾਰਨੀਆਂ ਸਪਸ਼ਟ ਅਤੇ ਨਿਸਚਿਤ ਨਹੀਂ ਬਣ ਸਕਦੇ ।
ਸਿਖਿਆ ਦੀ ਬੇਸਿਕ ਪ੍ਰਣਾਲੀ ਦੇ ਜਨਮ ਦੇ ਵਿਕਾਸ ਦੇ ਏਸ ਸੰਖੇਪ ਵਿਵਰਨ ਪਿਛੋਂ ਇਹ ਜ਼ਰੂਰੀ ਜਾਪਦਾ ਹੈ ਕਿ ਬੇਸਿਕ ਸਿਖਿਆ ਦੇ ਅਰਥ, ਪਰੀਭਾਸ਼ਾ ਆਸ਼ੇ ਨੂੰ ਅਧਿਕ ਸਪਸ਼ਟ ਕੀਤਾ ਜਾਵੇ ਅਤੇ ਸਕੂਲ ਵਿਚ ਏਸ ਪ੍ਰਣਾਲੀ ਦੀ ਬਦੌਲਤ ਦੋ ਖੂਬੀਆਂ ਅਤੇ ਲਾਭ ਪਾਏ ਜਾਂਦੇ ਹਨ । ਉਸ ਦਾ ਵਿਸਤਾਰ ਨਾਲ ਬਿਆਨ ਕੀਤਾ ਜਾਵੇ:
1. ਬੱਚਾ ਸਿਖਿਆ ਦਾ ਕੇਂਦਰ ਹੈ।
2. ਗਿਆਨ ਅਤੇ ਵਿਦਿਆ ਇਕ ਅਖੰਡ ਸਮੂਹ (One Integrated whole) ਹੈ ।
3. ਬੱਚੇ ਕਰ ਕੇ ਸਿਖਣ ਜਾਂ ਆਪਣੀਆਂ ਸ਼੍ਵੇ ਛੰਦ ਕ੍ਰਿਆਵਾਂ (Self Activity) ਦੁਆਰਾ ਸਿਖਦੇ ਹਨ ।
4. ਚੇਸ਼ਟਾ (Activity) ਪ੍ਰਯੋਜਨ ਸਾਹਿਤ ਅਤੇ ਉਪਜਾਊ ਹੁੰਦੀ ਹੈ ।
5 ਸਿਖਿਆ ਦਾ ਮਾਧਿਅਮ ਕੋਈ ਸਿਲਪ ਦਾ ਕੰਮ ਰਹਿੰਦਾ ਹੈ ।
6. ਦੋਵੇਂ ਅਧਿਆਪਕ ਤੇ ਵਿਦਿਆਰਥੀ ਆਪਣੇ ਕੰਮ ਵਿਚ ਭਾਰੀ ਆਜ਼ਾਦੀ ਅਨੁਭਵ ਕਰਦੇ ਹਨ ।
7. ਬੱਚੇ ਹੱਥ ਦੇ ਕੰਮ ਜਾਂ ਮਿਹਨਤ (Manual Labour) ਦਾ ਸਤਿਕਾਰ ਕਰਦੇ ਹਨ।
8. ਦੋਵੇਂ ਅਧਿਆਪਕ ਤੇ ਵਿਦਿਆਰਥੀ ਸਮਾਜਕ ਉਨਤੀ ਲਈ ਕੰਮ ਕਰਦੇ ਹਨ ।
9. ਮਹਾਤਮਾ ਗਾਂਧੀ ਜੀ ਦੇ ਦਿੱਤੇ ਗਏ ਸੱਚ ਤੇ ਅਹਿੰਸਾ ਦੇ ਆਦਰਸ਼ ਨੂੰ ਮੁਖ ਰਖ ਕੇ ਵਿਸ਼ਵ ਸ਼ਾਂਤੀ (World peace) ਦਾ ਜਤਨ ਕਰਦੇ ਹਨ।
ਸਿਖਿਆ ਦੀ ਬੇਸਿਕ ਪ੍ਰਣਾਲੀ ਦੇ ਹੱਕ ਵਿਚ ਜੋ ਦਾਹਵੇ ਉਪਰ ਦਿੱਤੇ ਗਏ ਹਨ। ਅਗੇ ਉਨ੍ਹਾਂ ਦੀ ਵਿਸਥਾਰ ਨਾਲ ਵਿਆਖਿਆ ਕੀਤੀ ਜਾਂਦੀ ਹੈ ।