10
(Froeval) ਅਤੇ ਹਰਬਰਟ (Herbart) ਜਿਹੇ ਉਨ੍ਹੀਵੀਂ ਸਦੀ ਅਤੇ ਪਿਛੋਂ ਦੇ ਸਿਖਿਆ ਸ਼ਾਸ੍ਤ੍ਰੀਆਂ ਨੇ ਏਸ ਮੁੱਖ ਸਿਧਾਂਤ ਨੂੰ ਅਪਣਾਇਆ ਅਤੇ ਫੈਲਾਇਆ ਕਿ ਬਾਲਕ ਦਾ ਭਰਨ ਪੋਸ਼ਨ ਤੇ ਸਿੱਖਿਆ ਕਿਸੇ ਆਉਣ ਵਾਲੇ ਸਮੇਂ ਦੇ ਲਈ ਨਹੀਂ ਹੁੰਦੇ ਸਗੋਂ ਬਾਲਕ ਦਾ ਨਿਜੀ ਮਹਤਵ ਇਸੇ ਹਾਲਤ ਵਿਚ ਅਤੇ ਇਸੇ ਸਮੇਂ ਵਿਚ ਹੈ। ਸਾਡੇ ਆਪਣੇ ਜੁਗ ਵਿਚ ਅਮਰੀਕਾ ਦੇ ਵੱਡੇ ਫ਼ਿਲਾਸਫ਼ਰ ਅਤੇ ਸਿਖਿਆ ਸ਼ਾਸਤਰੀ ਜਾਨ ਡੇਵੀ (John Dewey) ਨੇ ਬਾਲਕ ਪ੍ਰਧਾਨ ਸਿਖਿਆ ਦੀ ਲਹਿਰ ਨੂੰ ਦਾਰਸ਼ਨਿਕ ਰੂਪ ਅਤੇ ਬਲ ਦਿੱਤਾ ਜੋ ਅੱਜ ਨਵੀਂ ਸਿਖਿਆ (New Education) ਜਾਂ ਆਧੁਨਿਕ ਸਿਖਿਆ (Modren Education) ਤੋਂ ਪਰਚਲਤ ਹੈ ਤੇ ਡੇਵੀ ਦੇ ਵਿਚਾਰਾਂ ਤੋਂ ਪਰੇਰਤ ਤੇ ਲਤਪਤ ਹੈ। ਉਸ ਦੀ ਇਹ ਖਾਹਸ਼ ਹੈ ਕਿ ਸਕੂਲ ਵਿਚ ਬਾਲਕਾਂ ਦੇ ਵਿਅਕਤੀਤਵ ਦਾ ਉਨਤੀ ਹੀ ਆਦਰ ਹੋਣਾ ਚਾਹੀਦਾ ਹੈ ਜਿਨਾ ਵਡਿਆਂ ਦੇ ਵਿਅਕਤੀਤਵ ਦਾ ਸਮਾਜ ਵਿਚ ਹੁੰਦਾ ਹੈ।
ਇਸ ਲਹਿਰ ਦੇ ਪ੍ਰਭਾਵ ਨਾਲ ਬਾਲਕਾਂ ਦੇ ਸੁਭਾ ਅਤੇ ਮੰਗਾਂ ਦਾ ਅਨੇਕ ਮਨੋ ਵਿਗਿਆਨਕਾਂ ਅਤੇ ਅਧਿਆਪਕਾਂ ਨੇ ਅਧਿਅਨ ਕੀਤਾ ਅਤੇ ਆਮ ਲੋਕ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਨ ਤੇ ਜਾਣਨ ਲੱਗੇ।
1. ਬਾਲਕ ਵੱਡਿਆਂ ਦਾ ਇਕ ਨਿੱਕਾ ਨਮੂਨਾ ਹੀ ਨਹੀਂ। ਇਸ ਲਈ ਵੱਡਿਆਂ ਦੇ ਸੁਭਾਵ ਅਤੇ ਮੰਗਾਂ ਨੂੰ ਘਟਾ ਕੇ ਉਸ ਦੇ ਸੁਭਾਓ ਅਤੇ ਮੰਗਾਂ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਉਸ ਦਾ ਮਨ ਅਤੇ ਆਚਰਨ, ਉਸ ਦੇ ਤੌਰ ਤਰੀਕੇ ਅਤੇ ਕੰਮ ਕਰਨ ਦਾ ਢੰਗ ਉਸ ਦੀ ਭਾਸ਼ਾ ਅਤੇ ਵਿਚਾਰ ਸਿਆਣਿਆਂ (ਲੋਕਾਂ) ਨਾਲੋਂ ਉਤਨੇ ਹੀ ਵਧੇਰੇ ਹਨ ਜਿਨਾ ਕਿ ਉਸ ਦੀ ਖੁਰਾਕ ਅਤੇ ਕਪੜੇ ਹਨ। ਜਿਵੇਂ ਇਕ ਸਾਲ ਦਾ ਬੱਚਾ ਵੀਹ ਸਾਲ ਦੇ ਜੁਆਨ ਦੀ ਖੁਰਾਕ ਦਾ ਵੀਹਵਾਂ ਭਾਗ ਨਹੀਂ ਖਾਂਦਾ ਉਸ ਦੀ ਖੁਰਾਕ ਬਿਲਕੁਲ ਭਿੰਨ ਹੁੰਦੀ ਹੈ ਅੰਤਰ ਕੇਵਲ ਮਾਤਰਾ ਦਾ ਹੀ ਨਹੀਂ।
2. ਹਰ ਬਾਲਕ ਇਕ ਅਨੂਠਾ ਪ੍ਰਾਣੀ (Unique being) ਹੈ। ਵਿਅਕਤਕ ਵਿਭਿਨਤਾ (Individual Differences) ਬਾਲਕਾਂ ਵਿਚ ਉਹ ਉਨੀ ਹੀ ਮਿਲਦੀ ਹੈ ਜਿਨੀ ਵੱਡਿਆਂ (ਪ੍ਰੋਢਾਂ) ਵਿਚ। ਇਹ ਪਰਚਲਤ ਧਾਰਨਾ