ਸਮੱਗਰੀ 'ਤੇ ਜਾਓ

ਪੰਨਾ:ਬੇਸਿਕ ਸਿਖਿਆ ਕੀ ਹੈ.pdf/17

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

11


ਹੈ ਜਨਮ ਪੁਰ ਸਾਰੇ ਬੱਚੇ ਇਕੋ ਜਿਹੇ ਹੁੰਦੇ ਹਨ, ਛੱਡ ਦੇਣੀ ਚਾਹੀਦੀ ਹੈ । ਇਹਦਾ ਇਹ ਭਾਵ ਨਹੀਂ ਕਿ ਬੱਚਿਆਂ ਵਿਚ ਪਰਸਪਰ ਸਮਾਨਤਾ ਦੀ ਥੁੜ ਹੈ। ਸਗੋਂ ਇਹ ਕਿ ਬੱਚਿਆ ਦੇ ਪਰਸਪਰ ਭੇਦ ਨੂੰ ਮੰਨਿਆ ਜਾਵੇ ਤੇ ਉਨ੍ਹਾਂ ਨੂੰ ਇਕ ਹੀ ਪ੍ਰਕਾਰ ਦੀ ਸਿਖਿਆ ਦੇਣ ਜਾਂ ਉਨ੍ਹਾਂ ਦੇ ਨਾਲ ਇਕ ਹੀ ਪ੍ਕਾਰ ਵਿਹਾਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ।

ਬੱਚਾ ਨਿਸ਼ਕ੍ਰਿਆ (Passive learner) ਨਹੀਂ ਜਾਂ ਗਿੱਲੀ ਮਿੱਟੀ ਵਾਂਗ ਹਰ ਪਾਸੇ ਸੁਗਮਤਾ ਨਾਲ ਢਲਣ ਵਾਲਾ ਨਿਸ਼ਕ੍ਰਿਆ ਪ੍ਰਾਣੀ ਨਹੀਂ ਸਗੋਂ ਉਹ ਤਾਂ ਜਿਊਂਦਾ ਜਾਗਦਾ ਕ੍ਰਿਆ ਸ਼ੀਲ (Active living being) ਹੈ । ਜੋ ਕਿਸੇ ਉਦੇਸ਼ (Goal) ਦੀ ਸਿਧੀ ਲਈ ਹਰ ਵੇਲੇ ਲਗਾ ਰਹਿੰਦਾ ਹੈ। ਉਸ ਦੇ ਦਿਮਾਗ਼ ਵਿਚ ਕਿਤਾਬਾਂ ਠੋਸਿਆਂ ਹੀ ਸਿਖਿਆ ਪੂਰੀ ਨਹੀਂ ਹੋ ਜਾਵੇਗੀ ਉਹ ਕੇਵਲ ਗ੍ਰਹਿਣ ਸ਼ੀਲ ਹੀ ਨਹੀਂ ਉਸ ਦੇ ਮਨ ਵਿਚ ਆਜ਼ਾਦੀ ਤੇ ਸ੍ਵੈ-ਛੰਦਤਾ ਹੈ । ਆਤਮ ਨਿਰਦੇਸ਼ਕ ਤੇ ਸ੍ਵੈ-ਆਵਲੰਬਨ ਦੀ ਪ੍ਰਵਿਰਤੀ ਹੈ ਅਤੇ ਉਸ ਦੀ ਪ੍ਰਬਲ ਇਛਾ ਰਹਿੰਦੀ ਹੈ ਕਿ ਉਹ ਕੁਝ ਕਰ ਕੇ ਹੱਥ ਪੈਰ ਹਿਲਾ ਕੇ ਸਿਖੋ। ਪਰੰਪਰਾ ਜਾਂ ਵਿਰਸਾ (Heredity) ਬੱਚਿਆਂ ਦਾ ਮਨ, ਸੁਭਾਉ ਅਤੇ ਚਰਿਤਰ ਜਨਮ ਤੋਂ ਹੀ ਨਹੀਂ ਸਿਥਰ ਕਰਦੀ ਸਗੋਂ ਉਸ ਦੀ ਉਸਾਰੀ ਅਤੇ ਗਠਨ ਵਿਚ ਵਾਤਾਵਰਨ ਦਾ ਬੜਾ ਹੱਥ ਰਹਿਦਾ ਹੈ। ਬੱਚੇ ਵਡੇ ਹੋ ਕੇ ਕੀ ਬਣਨਗੇ, ਉਸ ਦਾ ਝਕਾਉ ਕਿਧਰ ਹੋਵੇਗਾ ਉਸ ਦੀਆਂ ਯੋਗਤਾਂ ਕੇਹੀਆਂ ਹੋਣਗੀਆਂ ਉਸ ਦਾ ਫੈਸਲਾ ਉਨ੍ਹਾਂ ਦੇ ਹਾਲਾਤ ਤੇ ਨਿਰਭਰ ਰਹੇਗਾ। ਜਿਨ੍ਹਾਂ ਦੇ ਅੰਦਰ ਉਨ੍ਹਾਂ ਦਾ ਭਰਨ ਪੋਸ਼ਨ ਜਾਂ ਸਿਖਿਆ ਹੋਵੇਗੀ। ਵੱਡਿਆਂ ਨਾਲੋਂ ਬੱਚਿਆਂ ਲਈ ਵਾਤਾਵਰਨ ਬੜਾ ਮਹਤਵ ਰਖਦਾ ਹੈ ਅਤੇ ਵਿਅਕਤੀ-ਤਵ ਤੇ ਅਲਪ ਅਵਸਥਾ ਦੇ ਅਨੁਭਵ ਦਾ ਪ੍ਰਭਾਵ ਗੂੜ੍ਹਾ ਅਤੇ ਛਾਪ ਪੱਕੀ ਅਤੇ ਅਮਿਟ ਰਹਿੰਦੀ ਹੈ ।

ਬਾਲਕਾਂ ਦੇ ਅਧਿਅਨ (Study), ਅਤੇ ਸਿਖਿਆ ਵਿਚ ਬੇਸਿਕ ਸਿਖਿਆ ਦੀ ਨਵੀਂ ਲਹਿਰ ਸਭ ਮੂਲ ਗੱਲਾਂ ਨੂੰ ਮੁੱਖ ਰਖਦੀ ਹੈ ਤੇ ਜਤਨ ਕਰਦੀ ਹੈ ਸਿਖਿਆ ਕਾਰਜ ਉਨ੍ਹਾਂ ਦੇ ਅਨੁਸਾਰ ਬਣਾਇਆ ਜਾਵੇ ।

ਪਰਚੱਲਤ ਸਿੱਖਿਆ ਪ੍ਰਣਾਲੀ ਵਿਚ ਸਭ ਤੋਂ ਵਧ ਮਹਤਵ ਦੀ ਗੱਲ ਹੈ ਪੜ੍ਹਨ