ਸਮੱਗਰੀ 'ਤੇ ਜਾਓ

ਪੰਨਾ:ਬੇਸਿਕ ਸਿਖਿਆ ਕੀ ਹੈ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(37)

ਜਦ ਸਾਡਾ ਸਮੁਚਾ ਸੁਭਾਅ ਜੀਵਨ ਰੁਪਏ ਪੈਸੇ ਦੇ ਹੀ ਜ਼ੋਰ ਤੋਂ ਚੱਲ ਰਿਹਾ ਹੈ ਤਾਂ ਸਕੂਲ ਦੀ ਇਕ ਜ਼ਰੂਰੀ ਜ਼ਿੰਮੇਂਵਾਰੀ ਹੋ ਜਾਂਦੀ ਹੈ ਕਿ ਰੁਪਿਆ ਠੀਕ ਢੰਗ ਨਾਲ ਖ਼ਰਚ ਕਰਨ ਅਤੇ ਬਚਾਣ ਦੀ ਹੀ ਨਹੀਂ, ਸਗੋਂ ਕਮਾਣ ਦੀ ਭੀ ਸਿਖਿਆ ਦੇਣ। ਬੱਚਿਆਂ ਨੂੰ ਕੁਝ ਪੈਸਾ ਕਮਾਉਣ ਦੀਆਂ ਸਹੂਲਤਾਂ ਦਿਤੀਆਂ ਜਾਣ, ਕਿਉਂਕਿ ਕੁਝ ਕਮਾ ਕੇ ਉਹ ਜ਼ਰੂਰੀ ਅਤੇ ਯਥਾਰਥ ਅਨੁਭਵ ਪ੍ਰਾਪਤ ਕਰ ਸਕਦੇ ਹਨ। ਜਿਸ ਵਿਚ ਉਨ੍ਹਾਂ ਨੂੰ ਭਲੀ ਭਾਂਤ ਵਿਦਿਤ ਹੋਵੇ ਕਿ ਪੈਸਾ ਕਮਾਣ ਵਿਚ ਕਿੰਨਾ ਜਤਨ, ਮਿਹਨਤ ਅਤੇ ਕਿੰਨੀ ਕੁਰਬਾਨੀ ਕਰਨੀ ਪੈਂਦੀ ਹੈ । ਅਜਿਹੇ ਅਨੁਭਵ ਨਾਲ ਉਨ੍ਹਾਂ ਦੇ ਅੰਤਰ ਆਤਮਾ ਭਰੋਸਾ ਅਤੇ ਆਤਮ ਸਨਮਾਨ ਦੀ ਭਾਵਨਾ ਉਦੈ ਹੋਵੇਗੀ ਕਿ ਉਹ ਕੁਝ ਅਜਿਹੀਆਂ ਚੀਜ਼ਾਂ ਬਣਾਉਣ ਦੀ ਸਮਰੱਥਾ ਰਖਦੇ ਹਨ, ਜਿਨ੍ਹਾਂ ਦਾ ਕੁਝ ਆਰਥਕ ਮੁੱਲ ਹੈ|

ਅਕਸਰ ਜ਼ੋਰ ਦਿੱਤਾ ਜਾਂਦਾ ਹੈ ਕਿ ਬਾਲ ਅਵਸਥਾ ਤਾਂ ਜ਼ਿੰਦਗੀ ਵਿਚ ਖੇਡਣ ਦਾ ਸਮਾਂ ਹੈ ਅਤੇ ਜੇ ਬੱਚਿਆਂ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਵੇਚ ਕੇ ਸਕੂਲ ਦਾ ਕੁਝ ਖਰਚ ਕੱਢਣਾ ਹੈ ਤਾਂ ਇਹ ਜ਼ਰੂਰੀ ਹੈ ਕਿ ਸਿਖਿਆ ਦਾ ਕੰਮ ਇਕ ਵਗਾਰ ਜਹੀ ਬਣ ਕੇ ਰਹਿ ਜਾਵੇਗਾ। ਨਵੀਆਂ ਗੱਲਾਂ ਸਿੱਖਣ ਵਿਚ ਜੋ ਆਨੰਦ ਆਉਂਦਾ ਹੈ ਉਹ ਮਿਟ ਜਾਵੇਗਾ ਅਤੇ ਬੱਚਿਆਂ ਦੇ ਆਜ਼ਾਦ ਵਿਕਾਸ ਵਿਚ ਰੁਕਾਵਟ ਪਵੇਗੀ । ਪਰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਖੇਡ ਅਤੇ ਕੰਮ ਵਿਚ ਕੋਈ ਬੁਨਿਆਦੀ ਫਰਕ ਨਹੀਂ । ਖੇਡ ਕੰਮ ਤੋਂ ਵੱਖਰੀ ਕ੍ਰਿਆ ਨਹੀਂ ਅਤੇ ਦੁਹਾਂ ਵਿਚ ਜੋ ਭੇਦ ਹੈ, ਉਹ ਨਿਰਾ ਪੂਰਾ ਭਾਵਨਾ ਦਾ ਹੀ ਹੈ । ਬੱਚੇ ਜਦੋਂ ਕਿਸੇ ਕੰਮ ਨੂੰ ਕਰਦੇ ਹਨ, ਤਨੋਂ ਮਨੋਂ ਹੋ ਕੇ ਸ਼ੌਕ ਨਾਲ ਕਰਦੇ ਹਨ । ਕਿਸੇ ਆਰਥਕ ਲਾਭ ਨਾਲ ਨਹੀਂ ਤਦ ਉਹ ਕੰਮ ਖੇਡਦੀ ਲਗਨ ਅਤੇ ਖੁਸ਼ੀ ਨਾਲ ਕੀਤਾ ਜਾਂਦਾ ਹੈ । ਅਸਾਂ ਉਸ ਨੂੰ ਖੇਡ ਖੇਡ ਵਿਦ ਕਰ ਲਿਆ । ਇਸ ਤਰ੍ਹਾਂ ਦੇ ਕਥਨ ਸਿੱਧ ਕਰਦੇ ਹਨ ਕਿ ਖੇਡ ਅਤੇ ਕੰਮ ਵਿਚ ਭੇਦ ਭਾਵ ਦ੍ਰਿਸ਼ਟੀਕੋਨ ਦਾ ਹੈ । ਸਰੀਰਿਕ ਕ੍ਰਿਆ ਦਾ ਨਹੀਂ । ਜੋ ਅਧਿਆਪਕ ਬੱਚਿਆਂ ਦੀਆਂ ਮੰਗਾਂ ਅਤੇ ਰੁਚੀਆਂ ਨੂੰ ਸਮਝਦਾ ਹੋਇਆ ਉਨ੍ਹਾਂ ਦੇ ਅੰਦਰ ਖੇਡ ਨੂੰ ਅਜਿਹੀ ਵੁਹ ਫੜ ਸਕੇ ਕਿ ਉਹ ਦਸਤਕਾਰੀ ਦੇ ਕੰਮ ਨੂੰ ਉਸੇ ਉਮੰਗ ਉਤਸ਼ਾਹ ਅਤੇ ਦਿਲਚਸਪੀ ਨਾਲ ਕਰਨ ਜੋ ਉਹ ਖੇਡ ਵਿਚ ਦਿਖਾਂਦੇ ਹਨ ਤਾਂ ਸ਼ਿਲਪ ਦਾ ਕੰਮ