ਸਮੱਗਰੀ 'ਤੇ ਜਾਓ

ਪੰਨਾ:ਬੇਸਿਕ ਸਿਖਿਆ ਕੀ ਹੈ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

38

ਪਗਟ ਬਣਨ ਤੋਂ ਜ਼ਰੂਰ ਬਚ ਸਕਦਾ ਹੈ ।

ਪ੍ਰਯੋਜਨ ਸਹਿਤ, ਆਲ਼ਾਯੁਕਤ ਕੰਮ, ਇਕ ਸਾਹਸ ਨਾਲ ਸਦਾ ਉਪਜਾਊ ਹੁੰਦਾ ਹੈ, ਕਿਉਂਕਿ ਪ੍ਰਯੋਜਨ ਦਾ ਜਨਮ ਸਦਾ ਕਿਸੇ ਅਨੁਭੂਤ (ਤਜਰਬੇ ਦੇ ਅਨੁਸਾਰ) ਮੰਗ ਤੋਂ ਰਹਿੰਦਾ ਹੈ। ਛੋਟੇ ਬੱਚੇ ਹਰ ਦਮ ਕੁਝ ਨਾ ਕੁਝ ਬਣਾਉਣ ਦੇ ਫਿਕਰ ਵਿਚ ਰਹਿੰਦੇ ਹਨ ਅਤੇ ਜੇ ਜੋ ਕੁਝ ਉਹ ਬਣਾਉਣ ਉਸ ਦਾ ਵਿਵਹਾਰਕ ਉਪਯੋਗ ਭੀ ਹੋਵੇ ਤਾਂ ਉਸ ਦੀ ਰੁਚੀ ਬਹੁਤ ਤੀਬਰ ਹੋ ਜਾਂਦੀ ਹੈ । ਉਹ ਮਿੱਟੀ ਤੇ ਕਾਗਜ਼ ਦੇ ਖਿਡੌਣੇ ਬਣਾ ਸਕਦੇ ਹਨ। ਉਹ ਘਰ ਅਤੇ ਸਕੂਲ ਵਿਚ, ਕੰਮ ਵਿਚ ਆਉਣ ਵਾਲੀਆਂ ਚੀਜ਼ਾਂ ਬਣਾ ਲੈਣ । ਲੱਕੜੀ ਦੇ ਕਲਮਦਾਨ, ਤਖ਼ਤੇ, ਕਪੜੇ ਝਾੜਨ, ਕਾਗਜ਼ ਦੇ ਲਫਾਫੇ, ਛੋਟਆਂ ਚਪਟੀਆਂ, ਕਪੜੇ ਦੇ ਬਟੂਏ ਆਦਿਕ ਕਿਸੇ ਸਕੂਲ ਅਤੇ ਘਰ ਵਿਚ ਨਹੀਂ ਚਾਹੀਦੇ ਅਤੇ ਜੋ ਬੱਚਿਆਂ ਨੂੰ ਇਹ ਚੀਜ਼ਾਂ ਬਣਾਉਣ ਲਈ ਦਿਤੀਆਂ ਜਾਣ, ਉਨ੍ਹਾਂ ਦੇ ਉਤਸ਼ਾਹ ਅਤੇ ਜੋਸ਼ ਦੀ ਹੱਦ ਨਹੀਂ ਰਹਿੰਦੀ। ਸਕੂਲ ਦੇ ਉਤਸ਼ਵ ਤੇ ਮਾਤਾ ਪਿਤਾ ਅਤੇ ਅਧਿਆਪਕ ਬੱਚਿਆਂ ਦੀਆਂ ਬਣਾਈਆਂ ਹੋਈਆਂ ਰੋਜ਼ ਵਰਤਣ ਦੀਆਂ ਚੀਜ਼ਾਂ ਖਰੀਦਣ ਅਤੇ ਉਨ੍ਹਾਂ ਦਾ ਉਤਸ਼ਾਹ ਵਧਾਉਣ।

ਸ਼ੁਰੂ ਵਿਚ ਦਸਤਕਾਰੀ ਦਾ ਕੰਮ ਸਾਦਾ ਅਤੇ ਕਈ ਪ੍ਰਕਾਰ ਦਾ ਹੋਵੇ | ਨਿਸ਼ਚੇ ਨਾਲ ਇਹ ਕਹਿਣਾ ਤਾਂ ਕਠਿਨ ਹੈ ਕਿ ਕਿਸੇ ਇਕ ਹਾਲਤ ਦੇ ਲਈ ਸ਼ਿਲਪ ਦਾ ਕਿਹੜਾ ਕੰਮ ਠੀਕ ਰਹੇਗਾ ਅਤੇ ਕਿਸੇ ਸ਼ਿਲਪ ਦੀ ਉਪਯੋਗਤਾ ਹਰ ਬੱਚੇ ਦੀ ਬੁਧੀ ਅਤੇ ਯੋਗਤਾ ਤੇ ਨਿਰਭਰ ਰਹੇਗੀ, ਪਰ ਕਈ ਪਰਕਾਰ ਦੀਆਂ ਚੀਜ਼ਾਂ ਨਾਲ ਕੁਝ ਚਿਰ ਕੰਮ ਕਰ ਲੇਣ ਤੇ ਂ ਨਿਸ਼ਚੇ ਨਾਲ ਕਿਹਾ ਜਾ ਸਕੇਗਾ ਕਿ ਫਲਾਨਾ ਬਾਲਕ ਕਿਸ ਪ੍ਰਕਾਰ ਦੇ ਸ਼ਿਲਪੀ ਕੰਮ ਵਿਚ ਦਿਲਚਸਪੀ ਲੈਂਦਾ ਹੈ ਜਾਂ ਰੱਖ਼ਦਾ ਹੈ। ਅਕਸਰ ਬੱਚਾ ਇਕ ਤੋਂ ਵੱਧ ਸ਼ਿਲਪੀ ਕੰਮਾਂ ਵਿਚ ਦਿਲਚਸਪੀ ਲੈਂਦਾ ਹੈ ਅਤੇ ਇਸ ਪਰਕਾਰ ਦੀ ਭਿੰਨਤਾ ਨੂੰ ਉਤਸ਼ਾਹ ਦੇਣਾ ਚਾਹੀਦਾ ਹੈ। ਹੌਲੀ ਹੌਲੀ ਜਦੋਂ ਬੱਚਿਆਂ ਦੀ ਰੁਚੀ ਵਧਣ ਅਤੇ ਪੱਕਣ ਲਗਦੀ ਹੈ ਉਹ ਬਹੁਤ ਚੰਗੀਆਂ ਚੀਜ਼ਾਂ ਬਣਾਉਣ ਲੱਗਦੇ ਹਨ ਜੋ ਵੱਡਿਆਂ ਦੇ ਕੰਮ ਆ ਸਕਦੀਆਂ ਹਨ । ਵਿਵਹਾਰਿਕ ਉਪਯੋਗਤਾ ਭੀ ਇਕ ਬੜਾ ਮਹਾਨਤਾ ਭਰਿਆ ਲਖਸ਼ ਬਣ ਜਾਂਦੀ ਹੈ ਅਤੇ ਉਸ ਦਾ ਭਾਵ ਬਾਲਕ ਦੇ ਜਤਨ ਅਤੇ ਸਿਧੀ ਨੂੰ ਬਲ ਅਤੇ ਉਤਸ਼ਾਹ ਦੇਂਦਾ ਹੈ । ਮਾਪੇ ਅਤੇ