ਸਮੱਗਰੀ 'ਤੇ ਜਾਓ

ਪੰਨਾ:ਬੇਸਿਕ ਸਿਖਿਆ ਕੀ ਹੈ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

45

ਪਕਾਰ ਦੇ ਸਿਲਪਾਂ ਦੁਆਰਾ ਹੀ ਮਨੁਖ ਵਿਚ ਪ੍ਰਕ੍ਰਿਤੀ ਦਾ ਦਿਤਾ ਹੋਇਆ ਮਾਲ ਲੈ ਕੇ ਉਸ ਨੂੰ ਮਨੁਖ ਸਮਾਜ ਦੇ ਉਪਯੋਗ ਦੀਆਂ ਵਸਤਾਂ ਵਿਚ ਬਦਲਿਆ ਅਤੇ ਅਜ ਇਨ੍ਹਾਂ ਨੂੰ ਅਸੀਂ ਵਿਸ਼ਾ ਕਹਿੰਦੇ ਹਾਂ ਉਸ ਗਿਆਨ ਰਾਸ਼ੀ ਦੇ ਅੰਸ਼ ਤੇ ਸ਼ਾਖਾਵਾਂ ਹਨ ਜੋ ਮਨੁਖ ਨੇ ਕ੍ਰਿਤੀ ਦੇ ਸੋਖਣ ਅਤੇ ਜਿੱਤ ਵਿਚ ਉਪਜ ਕੀਤੀ। ਇਸ ਲਈ ਕਤਾਈ ਦੁਆਰਾ ਇਤਿਹਾਸ ਅਤੇ ਭੂਗੋਲ ਦਾ ਅਧਿਅਨ ਬੜਾ ਸਰਲ ਅਤੇ ਸੁਭਾਵਕ ਨਜ਼ਰ ਆਉਂਦਾ ਹੈ । ਰੂੰ ਦੀ ਖੇਤੀ ਦੇਸ਼ ਅਤੇ ਜਲਵਾਯੂ ਧਰਤੀ ਅਤੇ ਮੌਜਮ ਜਿਸ ਵਿਚ ਰੂੰ ਦੀ ਉਪਜ ਹੁੰਦੀ ਹੈ । ਰੂੰ ਦੀਆਂ ਕਿਸਮਾਂ ਮਨੁਖ ਦੀ ਪੁਸ਼ਾਕ ਦਾ ਵਿਕਾਸ ਤੇ ਇਤਿਹਾਸ ਦੇ ਭਿੰਨ ੨ ਅੰਸ਼ਾਂ ਵਿਚ ਜੋ ਤਬਦੀਲੀ ਅਸਾਂ ਸਾਲਾਂ ਵਿਚ ਡਿਠੀ ਹੈ ਇਸ ਸਭ ਦਾ ਗਿਆਨ ਕਤਾਈ ਬੁਣਾਈ ਨਾਲ ਸੰਬੰਧਤ ਹੈ ਅਤੇ ਸੁਕੀ ਕਿਤਾਬੀ ਜਾਣਕਾਰੀ ਨਾਲੋਂ ਇਤਿਹਾਸ ਅਤੇ ਭੂਗੋਲ ਦਾ ਕਿਧਰੇ ਅਧਿਕ ਸਜੀਵ ਅਤੇ ਮਹਾਨਤਾ ਪੂਰਨ ਗਿਆਨ ਹੁੰਦਾ ਹੈ ।

ਬਾਲਕਾਂ ਨੂੰ ਰੰਗੀਨ ਗੋਲੀਆਂ ਗਿਣਵਾ ਕੇ ਸੰਖਿਆ ਦਾ ਗਿਆਨ ਦਿੱਤਾ ਜਾਂਦਾ ਨੂੰ ਹੈ ਪਰੰਤੂ ਜੋ ਕੱਤਣ ਸਮੇਂ ਉਹ ਪੂਣੀਆਂ ਗਿਣਨ, ਕੜਿਆ ਹੋਇਆ ਸੂਤ ਨਾਪਣ, ਮੁਕਾਬਲਾ ਕਰਨ ਕਿ ਕੁਲ ਨਾਲੋਂ ਅਜ ਕਿੰਨਾ ਘਟ ਅਤੇ ਅਧਿਕ ਸੂਤ ਕੜਿਆ ਹੈ ਅਤੇ ਹਿਸਾਬ ਲਗਾਉਣ ਕਿ ਸਾਡੇ ਤੇ ਮਹੀਨਿਆਂ ਵਿਚ ਕਿੰਨਾ ਸੂਤ ਕੱਤ ਸਕਣਗੇ ਤਾਂ ਵਰਤਮਾਨ ਸਕੂਲਾਂ ਨਾਲੋਂ ਗਣਿਤ ਦਾ ਅਧਿਅਨ ਕਿਧਰੇ ਅਧਿਕ ਦਿਲਚਸਪ ਅਤੇ ਪ੍ਰਭਾਵਸ਼ਾਲੀ ਹੋਵੇਗਾ। ਜਿਸ ਅਧਿਆਪਨ ਵਿਚ ਸਚਾਈਆਂ ਅਤੇ ਤੱਤਾਂ ਦੇ ਸੰਬੰਧ ਅਨੁਭਵ ਨੂੰ ਸਥੂਲ ਵਸਤਾਂ ਨਾਲ ਜੋੜੇ ਜਾਣਗੇ, ਉਸ ਵਿਚ ਛਾਤਰਾਂ ਦੇ ਉਤਸ਼ਾਹ ਅਤੇ ਰੁਚੀ ਦੀ ਮਾਤਰਾ ਬਹੁਤ ਅਧਿਕ ਹਵੇਗੀ ਕਿਉਂਕਿ ਪੜ੍ਹਨ ਅਤੇ ਸਿਖਣ ਦਾ ਕੰਮ ਸਜੀਵ ਅਤੇ ਵਿਵਹਾਰਕ ਉਦੇਸ਼ ਅਤੇ ਲੋੜ ਵਿਚ ਓਤ ਪੋਤ ਹੋਵੇਗਾ ।

ਮਾਤ ਭਾਸ਼ਾ ਦੇ ਅਧਿਆਪਨ ਦਾ ਸੰਬੰਧ ਕਿਸੇ ਸ਼ਿਲਪ ਦੇ ਨਾਲ ਜੋੜਣਾ ਬੜਾ ਸੌਖਾ ਹੈ । ਭਾਸ਼ਾ ਦੇ ਅਧਿਅਨ ਦਾ ਇਹ ਸਰਵ ਸਵੀਕ੍ਰਿਤ (ਸਾਰਿਆਂ ਨੂੰ ਪ੍ਰਵਾਨਿਤ ਨਿਯਮ ਹੈ ਕਿ ਅਸੀਂ ਉਨ੍ਹਾਂ ਸ਼ਬਦਾਂ ਨਾਲ ਸ਼ੁਰੂ ਕਰਨ ਜੋ ਵਸਤਾਂ ਅਤੇ ਕ੍ਰਿਆਵਾਂ ਦੇ ਲਈ ਵਰਤੀਦੀ ਹੈ । ਨਵਯੁਵਕ (ਨੌਜਵਾਨ) ਛਾਤਰ ਉਨ੍ਹਾਂ ਸ਼ਬਦਾਂ ਦੇ ਰੂਪ ਅਤੇ ਸ੍ਵਰ ਦਾ ਵਿਸ਼ੇਸ਼ ਭਾਵ ਨਾਲ ਸੁਆਗਤ ਕਰਦੇ ਹਨ । ਜੇ ਉਹ ਸ਼ਬਦ ਉਨ੍ਹਾਂ ਚੀਜ਼ਾਂ ਦੇ ਲਈ