ਸਮੱਗਰੀ 'ਤੇ ਜਾਓ

ਪੰਨਾ:ਬੇਸਿਕ ਸਿਖਿਆ ਕੀ ਹੈ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

46

ਹੁੰਦੇ ਹਨ ਜਿਨ੍ਹਾਂ ਨੂੰ ਉਹ ਕੰਮ ਵਿਚ ਲਿਆਉਂਦੇ ਹਨ ਜਾਂ ਉਨ੍ਹਾਂ ਕੰਮਾਂ ਲਈ ਹੁੰਦੇ ਹਨ ਜੋ ਉਹ ਕਰਦੇ ਹਨ। ਜਿਵੇਂ ੨ ਉਸ ਦੇ ਸ਼ਿਲਪ ਦਾ ਕੰਮ ਤਰੱਕੀ ਕਰਦਾ ਹੈ ਉਨ੍ਹਾਂ ਦਾ ਸ਼ਬਦ ਕੋਸ਼ ਭੀ ਵਧਦਾ ਜਾਂਦਾ ਹੈ ਅਤੇ ਉਹ ਸੁਣਨਾ, ਕੱਤਣਾ, ਬੋਲਣਾ, ਬੁਣਨਾ, ਪੂਣੀ, ਤਕਲੀ ਆਦਿਕ ਸ਼ਬਦਾਂ ਦਾ ਗਿਆਨ ਇਸ ਢੰਗ ਨਾਲ ਪ੍ਰਾਪਤ ਕਰਦੇ ਹਨ। ਜਿਸ ਨੂੰ ਅਧਿਆਪਕ ਜਾਂ ਪੁਸਤਕ ਨਹੀਂ ਦੇ ਸਕਦੇ ਉਨ੍ਹਾਂ ਦੇ ਸ਼ਬਦਕੋਸ਼ ਵਿਚ ਵਾਧਾ ਹੁੰਦਾ ਹੈ ਅਤੇ ਉਹ ਅਧਿਕ ਸਾਰਥਕ ਹੁੰਦੀ ਹੈ। ਕਿਉਂਕਿ ਸਾਰੇ ਸ਼ਬਦ ਉਨ੍ਹਾਂ ਹੀ ਚੀਜ਼ਾਂ ਅਤੇ ਕੰਮਾਂ ਦੇ ਨਾਮ ਹੁੰਦੇ ਹਨ ਜੋ ਰੋਜ਼ ਗਲਬਾਤ ਵਿਵਹਾਰ ਅਤੇ ਕੰਮ ਵਿਚ ਆਉਂਦੇ ਹਨ।

ਤੁਸੀਂ ਲੋਕ ਇਹ ਸੋਚਦੇ ਹੋ ਕਿ ਸ਼ਿਲਪ ਦੀ ਧਿਖਿਆ ਬੱਚਿਆਂ ਨੂੰ ਕ੍ਰਿਆ ਸ਼ੀਲ ਤਾਂ ਬਣਾਵੇਗੀ ਪਰ ਉਨ੍ਹਾਂ ਦਾ ਬੌਧਿਕ ਵਿਕਾਸ ਰੁਕ ਜਾਵੇਗਾ। ਉਸ ਦਾ ਵਿਚਾਰ ਵਾਧਾ ਅਤੇ ਮੰਨਣ ਸ਼ੀਲਤਾ ਨਹੀਂ ਸ਼ੀਲਤਾ ਠਹੀਂ ਪਲ ਸਕੇਗੀ। ਬੋਸਕ ਪ੍ਰਣਾਲੀ ਦੇ ਸਬੰਧ ਵਿਚ ਅਜਿਹੇ ਵਿਚਾਰ ਬਹੁਤ ਗ਼ਲਤ ਹਨ। ਵਿਚਾਰ ਅਤੇ ਤਰਕ ਉਨ੍ਹਾਂ ਵਿਚ ਨਹੀਂ ਵਸਦੇ ਸਗੋਂ ਕਠਨਾਈਆਂ ਦਾ ਸਾਮਣਾ ਕਰਨਾ ਅਤੇ ਸਮਸਿਆਤਮਕ ਹਾਲਾਤ ਨੂੰ ਸੁਲਝਾਣ ਵਿਚ ਫਲਦੇ ਫੁਲਦੇ ਹਨ। ਸ਼ਿਲਪਕਾਰਜ ਵਿਚ ਬਾਲਕਾਂ ਦੀਆਂ ਕਠਿਨਾਈਆਂ ਅਤੇ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਇਹ ਕਠਨਾਈਆਂ ਅਤੇ ਸਮੱਸਿਆਵਾਂ ਉਨ੍ਹਾਂ ਦੇ ਨਿਜੀ ਤਜਰਬੇ ਨਾਲ ਇਸ ਤਰ੍ਹਾਂ ਗੁਬੀਆਂ ਹੁੰਦੀਆਂ ਹਨ ਕਿ ਉਨ੍ਹਾਂ ਨੂੰ ਹਲ ਕਰਣਾ ਹੀ ਬਣਦਾ ਹੈ ਅਤੇ ਉਨ੍ਹਾਂ ਨੂੰ ਹਲ ਕਰਨ ਵਿਚ ਬਾਲਕ ਸੋਚਣ ਤੋਂ ਮਜਬੂਰ ਹੋ ਜਾਂਦੇ ਹਨ।

ਅਸਲੀ ਰੋਗ ਤਾਂ ਇਹ ਹੈ ਕਿ ਸਾਡੇ ਵਿਚ ਬਹੁਤ ਸਾਰੇ ਤਾਂ ਵਿਸ਼ਿਆਂ ਤੇ ਪੁਸਤਕਾਂ ਦੇ ਬਿਨਾ ਸਿਖਿਆ ਬਾਰੇ ਵਿਚਾਰ ਹੀ ਨਹੀਂ ਕਰ ਸਕਦੇ। ਜ਼ੋਰ ਦਿੱਤਾ ਜਾਂਦਾ ਹੈ ਕਿ ਗਣਿਤ ਨੂੰ ਸਿਲਪ ਰਾਹੀਂ ਟੇਢੇ ਰਾਹਾਂ ਵਿਚ ਕਿਉਂ ਪੜ੍ਹਾਇਆ ਜਾਵੇ ਕਿਉਂ ਨਾ ਉਸ ਨੂੰ ਸਰਲ ਸਾਧਾਰਨ ਅਤੇ ਸਿਧੇ ਤਰੀਕੇ ਨਾਲ ਸਿਖਾਇਆ ਜਾਵੇ ਜਿਹਾ ਕਿ ਅਗੇ ਸਕੂਲਾਂ ਵਿਚ ਕੀਤਾ ਜਾਂਦਾ ਹੈ ਪਰ ਇਸ ਤਰ੍ਹਾਂ ਦਾ ਤਰਕ ਅਸੰਗਤ ਹੈ। ਸ਼ਿਲਪ ਨਾਲ ਸਬੰਧ ਜੋੜ ਕੇ ਪੜਾਨ ਦੀ ਟਾਲੀ ਟੋਢੀ ਅਤੇ ਪੇਚੀਦਾ ਨਹੀਂ। ਸਗੋਂ ਵਿਦਿਆ ਉਪਜਾਣ ਦਾ ਤਾਂ ਇਹ