50
ਆਤਮ ਕੰਟਰੋਲ ਵਿਚ ਬਦਲ ਜਾਵੇਗੀ| ਬੇਸਿਕ ਪ੍ਰਣਾਲੀ ਵਿਚ ਅਨੁਸ਼ਾਸਤ ਦਾ ਅਰਬ ਬਾਹਰਲੀ ਬੰਦਸ਼ ਅਤੇ ਦਬਾਓ ਤੋਂ ਪੈਦਾ ਕੀਤੀ ਗਈ ਹਾਲਤ ਨਹੀਂ। ਉਸ ਦਾ ਭਾਵ ਹੈ ਆਜ਼ਾਦੀ ਦਾ ਬਿਬੇਕ ਸ਼ੀਲ ਪ੍ਰਯੋਗ।
ਬੇਸਿਕ ਸਿਖਿਆ ਵਿਚ ਅਧਿਆਪਕ ਨੂੰ ਭੀ ਪੂਰੀ ਆਜ਼ਾਦੀ ਰਹਿੰਦੀ ਹੈ। ਉਸ ਨੂੰ ਕੋਈ ਅਟਲ ਪਾਠ ਕ੍ਰਮ ਨਹੀਂ ਚਲਾਣਾ ਪੈਂਦਾ। ਨਾ ਉਸ ਨੂੰ ਕੋਈ ਨਿਯਮ ਬੁਧ ਪਾਠ ਹੀ ਪਡ਼ਾਨੇ ਪੈਂਦੇ ਹਨ। ਉਸ ਨੂੰ ਕੋਰਸ ਅਤੇ ਕਿਤਾਬਾਂ ਮੁਕਾਣ ਦਾ ਭੀ ਫ਼ਿਕਰ ਨਹੀਂ ਹੁੰਦਾ ਅਤੇ ਨਾ ਹੀ ਉਸ ਨੂੰ ਪ੍ਰੀਖਿਆ ਦਾ ਹੀ ਭੈ ਰਹਿੰਦਾ ਹੈ। ਉਹ ਮਰਜ਼ੀ ਨਾਲ ਪ੍ਰਯੋਗ ਪਰੀਖਣ ਕਰ ਸਕਦਾ ਹੈ ਅਤੇ ਅਜਿਹੀਆਂ ਵਿਧੀਆਂ ਅਤੇ ਉਪਾਅ ਸੋਚ ਸਕਦਾ ਹੈ ਅਤੇ ਕੰਮ ਵਿਚ ਲਿਆ ਸਕਦਾ ਹੈ। ਜੋ ਉਸ ਦੀ ਧੀ ਅਤੇ ਯੋਗਤਾ ਦੇ ਵਿਕਾਸ ਦੇ ਲਗੇ ਜ਼ਰੂਰੀ ਹੋਵੋ ਅਤੇ ਜਿਸ ਤੋਂ ਸਕੂਲ ਦੀਆਂ ਜ਼ਰੂਰੀ ਖੂੰਗਾਂ ਪੂਰੀਆਂ ਹੋ ਸਕਣ। ਉਹ ਆਪਣੇ ਸੰਚਿਤ ਅਨੁਭਵ ਦੇ ਆਧਾਰ ਤੇ ਆਪਣੇ ਕੰਮ ਦੇ ਢੰਗਾਂ ਵਿਚ ਜਿਵੇਂ ਚਾਹੋ ਤਬਦੀਲੀ ਕਰ ਸਕਦਾ ਹੈ। ਸਮੁੱਚਾ ਕਾਰਜ ਕ੍ਰਮ ਉਸ ਦੇ ਆਪਣੇ ਹਥ ਵਿਚ ਹੈ ਅਤੇ ਆਮ ਸਕੂਲਾਂ ਦੇ ਮਟਰਾਂ ਵਾਂਗ ਉਹ ਅਨੁਭਵ ਨਹੀਂ ਕਰਦਾ ਕਿ ਉਹ ਦੂਜਿਆਂ ਦੇ ਹਥ ਵਿਚ ਕਠਪੁਤਲੀ ਮਾਤਰ ਹੈ ਅਤੇ ਪਾਠ ਕ੍ਰਮ ਬਣਾਨ, ਕਿਤਾਬਾਂ ਨੀਯਤ ਕਰਨ, ਕਾਰਜ ਕ੍ਰਮ ਤੇ ਕਰਨ ਅਤੇ ਪ੍ਰੀਖਿਆ ਲੈਣ ਵਿਚ ਉਸ ਦਾ ਕੋਈ ਹਬ ਨਹੀਂ। ਇਸ ਵਿਚ ਸ਼ਕ ਨਹੀਂ ਕਿ ਬੇਸਕ ਸਕੂਲ ਵਿਚ ਭੀ ਪਾਠ ਕ੍ਰਮ ਅਤੇ ਪੁਸਤਕਾਂ ਰਹਿੰਦੀਆਂ ਹਨ ਪਰ ਉਨ੍ਹਾਂ ਦੇ ਕੰਮ ਅਤੇ ਪ੍ਰਬੰਧ ਵਿਚ ਏਨਾ ਲਚੀਲਾਪਨ, ਉਤਸਾਹ ਅਤੇ ਵਿਸਤਾਰ ਹੈ ਕਿ ਅਧਿਆਪਕ ਆਪਣੇ ਕੰਮ ਵਿਚ ਆਪਣੀ ਇਛਾ ਨਾਲ ਤਬਦੀਲੀਆਂ ਕਰ ਸਕਦਾ ਹੈ ਜਿਸ ਤੋਂ ਉਸ ਦਾ ਕੰਮ ਉਸ ਦੇ ਜੀਵਨ ਦਾ ਅੰਗ ਬਣ ਜਾਂਦਾ ਹੈ।
ਇਕ ਤਰ੍ਹਾਂ ਨਾਲ ਮਾਸਟਰ ਦੀ ਆਜ਼ਾਦੀ ਦਾ ਅਰਥ ਇਹ ਹੈ ਕਿ ਸਕੂਲ ਦੋ ਕਾਰਜ ਕ੍ਰਮ ਵਿਚ ਉਸ ਨੂੰ ਆਪਣੀ ਬੁਧੀ ਵਰਤਨ ਦਾ ਹੱਕ, ਯੋਗਤਾ ਅਤੇ ਜ਼ਿਮੇਵਾਰੀ ਰਹੇ ਜਿਸ ਤੋਂ ਬਚੋ ਭੀ ਬੁਧੀ ਦੀ ਵਰਤੋਂ ਦਾ ਅਭਿਆਸ ਕਰ ਸਕਣ। ਜੋ ਮਾਸਟਰ ਆਪਣੇ ਪੜਾਣ ਵਾਲੇ ਕਾਰਜਾਂ ਵਿਚ ਆਜ਼ਾਦੀ ਵਰਤਨ ਦੀ ਯੋਗਤਾ ਰਖਦਾ ਹੈ ਤਾਂ ਉਹ ਬਾਲਕਾਂ ਦੇ ਅੰਦਰ ਭੀ ਆਜ਼ਾਦ ਮਨੋ ਬਿਤੀ ਬੀਜਣ ਦਾ ਬੀਜ