ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
51
ਬੀਜਣ ਵਿਚ ਮਦਦਗਾਰ ਹੁੰਦਾ ਹੈ ਜੋ ਉਹ ਨਿਤ ਧਮਕਾਇਆ ਤੇ ਦਬਾਇਆ ਜਾਂਦਾ ਹੈ ਤਾਂ ਬਾਲਕਾਂ ਦੇ ਅੰਦਰ ਆਤਮ ਭਰੋਸਾ, ਆਜ਼ਾਦੀ; ਵਾਧਾ ਅਤੇ ਸਾਹਸ ਦਾ ਸੰਚਾਰ ਕਰਨਾ। ਬਹੁਤ ਘਟ ਸੰਭਵ ਹੁੰਦਾ ਹੈ। ਕੇਦਲ ਆਜ਼ਾਦ ਕੰਮ ਕਰਨ ਵਾਲੇ ਮਾਸਟਰ ਹੀ ਬਾਲਕਾਂ ਨੂੰ ਆਪ ਕੰਮ ਦੀ ਯੋਜਨਾ ਬਣਾ ਲੈਣ, ਚੁਣਨ, ਆਜ਼ਾਦ ਬੁਧੀ ਨਾਲ ਵਿਚਾਰਨ, ਕਈ ਜ਼ਿੰਮੇਵਾਰੀਆਂ ਸੰਭਾਲਣ, ਸ਼ੁਧ ਅਤੇ ਸਪਸ਼ਟ ਵਿਚਾਰ ਰਖਣ ਦੇ ਕਾਫ਼ੀ ਮੌਕੇ ਦੇ ਸਕਦੇ ਹਨ। ਅਸਲ ਮਹਾਨਤਾ ਇਸੇ ਪ੍ਰਕਾਰ ਦੀ ਆਜ਼ਾਦੀ ਦੀ ਹੈ ਕਿਉਂਕਿ ਵਿਗਿਆਨਿਕ ਮਨੋ ਬਿਤੀ ਅਤੇ ਪਰਜਾਤੰਤਰਕ ਭਾਵਨਾ ਦਾ ਭਾਵ ਉਸ ਤੋਂ ਜਾਗਦਾ ਹੈ।