ਸਮੱਗਰੀ 'ਤੇ ਜਾਓ

ਪੰਨਾ:ਬੇਸਿਕ ਸਿਖਿਆ ਕੀ ਹੈ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(8)

ਬੇਸਿਕ ਸਿਖਿਆ ਵਿਚ ਬੱਚੇ ਹੱਥ ਨਾਲ ਕੰਮ ਕਰਨ ਵਾਲੇ ਵਿਅਕਤੀ ਨੂੰ ਆਦਰ ਦੀ ਨਿਗਾਹ ਨਾਲ ਦੇਖਦੇ ਹਨ ਅਤੇ ਹੱਥ ਦੀ ਮਿਹਨਤ ਦੀ ਮਹਾਨਤਾ ਸਮਝਦੇ ਹਨ

ਸਾਡੇ ਦੇਸ਼ ਵਿਚ ਸਮਾਜਕ ਹਾਲਤ ਸਦਾ ਜਾਤ ਪਾਤ ਦੇ ਭੇਦ ਭਾਵ ਨਾਲ ਓਤ ਪੋਤ ਰਹੀ ਹੈ ਅਤੇ ਛੋਟੇ ਵੱਡੇ ਤੇ ਉਚੇ ਨੀਵੇਂ ਦਾ ਭੇਦ ਜੀਵਨ ਅਤੇ ਕਾਰਜ ਦੇ ਹਰ ਖੇਤਰ ਵਿਚ ਪੈਦਾ ਹੁੰਦਾ ਹੈ ਅਤੇ ਮੰਨਿਆ ਜਾਂਦਾ ਹੈ । ਉਚੀਆਂ ਜਾਤੀਆਂ ਦੇ ਲੋਕ ਹੱਥ ਨਾਲ ਕੰਮ ਨਹੀਂ ਕਰਦੇ ਅਤੇ ਨੀਵੀਆਂ ਜਾਤਾਂ ਦੇ ਲੋਕ ਸਦਾ ਕਰਦੇ ਹਨ ਅਤੇ ਇਸੇ ਲਈ ਹੱਥ ਦਾ ਕੰਮ ਨੀਵਾਂ ਅਤੇ ਦਿਮਾਗ ਦਾ ਕੰਮ ਉਚਾ ਸਮਝਿਆ ਜਾਂਦਾ ਹੈ। ਹੱਥ ਦਾ ਕੰਮ ਕਰਨਾ ਅਤੇ ਹੱਥ ਦੀ ਮਿਹਨਤ ਜਾਂ ਮਜੂਰੀ ਕਰਕੇ ਰੋਜ਼ੀ ਕਮਾਣੀ ਸਨਮਾਨਤ ਜਾਂ ਸ਼ਾਨਦਾਰ ਨਹੀਂ ਸਮਝੀ ਜਾਂਦੀ। ਕੁਮਾਰ, ਦਰਜੀ, ਨਾਈ, ਮੋਢੀ, ਤਰਖਾਨ, ਲੁਹਾਰ ਦਾ ਸਮਾਜ ਵਿਚ ਉਹ ਸਨਮਾਨ ਨਹੀਂ ਜੋ ਮਾਸਟਰ ਜਾਂ ਕਲਰਕ ਦਾ ਹੁੰਦਾ ਹੈ । ਚਾਹੇ ਉਨ੍ਹਾਂ ਦੇ ਕੰਮ ਦੀ ਕਮਾਈ ਵੱਧ ਹੋਵੇ, ਪਰ ਉਚੀ ਜਾਤੀ ਦੇ ਲੋਕ ਇਹ ਕੰਮ ਨਹੀਂ ਕਰਦੇ । ਇਸ ਪਰਕਾਰ ਦੇ ਵਿਚਾਰ` ਅਤੇ ਭੇਦ ਭਾਵ ਅਜ ਕਲ ਦੇ ਨਵੇਂ ਪਰਜਾਤੰਤਰਵਾਦੀ ਵਾਤਾਵਰਨ ਵਿਚ ਨਹੀਂ ਚੱਲ ਸਕਦੇ ਅਤੇ ਪਰਜਾਤੰਤਰਵਾਦੀ, ਸੰਸਥਾਵਾਂ ਦਾ ਵਾਧਾ ਤੇ ਉਨਤੀ ਵਿਚ ਰੋਕ ਪਾਂਦੇ ਹਨ। ਅਸਾਂ ਅਜਿਹਾ ਸਮਾਜ ਪੈਦਾ ਕਰਨਾ ਹੈ, ਜਿਸ ਵਿਚ ਜਾਤੀ ਸੰਪਰਦਾਇ ਅਤੇ ਰੰਗ ਦੇ ਸੰਕੋਚਵੇਂ ਭੇਦ ਭਾਵ ਨਾ ਰਹਿਣ । ਜਿਥੇ ਸਭ ਨੂੰ ਬਰਾਬਰ ਸਹੂਲਤਾਂ ਮਿਲਣ ਅਤੇ ਜਿਸ ਵਿਚ ਸਭ ਲੋਕਾਂ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਰਾਸ਼ਟਰ ਅਤੇ ਦੇਸ਼ ਦੀ ਉਨਤੀ ਅਤੇ ਕਲਿਆਣ ਦੇ ਲਈ ਜਤਨ ਕਰ ਰਹੇ ਹਨ। ਕਿੰਨੀ ਸੇਵਾ ਕੋਈ ਦੇਸ਼ ਦੀ ਕਰ ਸਕਦਾ ਹੈ, ਉਸ ਦਾ ਸਮਾਜਕ ਹਾਲਤ ' ਤੇ ਹੀ ਨਹੀਂ, ਸਗੋਂ ਮਾਨਸਿਕ ਅਤੇ ਸਰੀਰਕ ਤਾਕਤ ਤੇ ਭੀ

52