ਸਮੱਗਰੀ 'ਤੇ ਜਾਓ

ਪੰਨਾ:ਬੇਸਿਕ ਸਿਖਿਆ ਕੀ ਹੈ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

58

58 ਨਿਰਭਰ ਰਹਿੰਦਾ ਹੈ । ਅਸਾਂ ਦੇਸ਼ ਦੀ ਉਪਜ ਵਿਚ ਹੱਥ ਵਟਾਉਣਾ ਹੈ। ਉਸ ਵਿਚ ਵਾਧਾ ਕਰਨਾ ਹੈ । ਸੰਪਤੀ ਉਹ ਨਹੀਂ ਜੋ ਅਸੀਂ ਮੰਗਦੇ ਹਾਂ, ਸਗੋਂ ਉਹ ਹੈ ਜੋ ਅਸੀਂ ਪੈਦਾ ਕਰਦੇ ਹਾਂ ਅਤੇ ਨਵੇਂ ਪ੍ਰਬੰਧ ਵਿਚ ਹੱਥ ਤੇ ਹੱਥ ਰੱਖ ਕੇ ਬੈਠੇ ਰਹਿਣ ਵਾਲਿਆਂ ਦਾ ਕੋਈ ਥਾਂ ਨਹੀਂ । ਕੰਮ ਹੀ ਸਾਡੀ ਪੂਜਾ ਹੈ ਅਤੇ ਸਭ ਨੂੰ ਆਪਣੇ ਹੱਥਾਂ ਨਾਲ ਕੰਮ ਕਰਨਾ ਸਿਖਣਾ ਚਾਹੀਦਾ ਹੈ।

ਸਾਡਾ ਜੀਵਨ ਪੱਧਰ ਬਹੁਤ ਨੀਵਾਂ ਹੈ। ਆਮ ਤੌਰ ਤੇ ਪਿੰਡਾਂ ਵਿਚ ਅਤੇ ਕਾਰਖ਼ਾਨਿਆਂ ਨਾਲ ਲੱਗੀਆਂ ਹੋਈਆਂ ਬਸਤੀਆਂ (Industrial Colonies) ਵਿਚ ਨਾਲੀਆਂ ਤੇ ਸੜਕਾਂ ਬਣਾਨ ਤੇ ਸਾਫ਼ ਕਰਨ, ਰੱਖਣ, ਸਕੂਲ ਬਣਾਨ, ਤਲਾਬ ਅਤੇ ਖੂਹ ਖੋਦਣ ਆਦਿਕ ਵਿਚ ਹੁਣ ਅਸੀਂ ਬਹੁਤ ਵੱਡੀ ਮੰਜ਼ਲ ਤੈਹ ਕਰਨੀ ਹੈ । ਇਸ ਮੈਦਾਨ ਵਿਚ ਵਿਦਿਆਰਥੀਆਂ ਅਤੇ ਗ੍ਰਾਮ ਸੇਵਕਾਂ ਦੇ ਕੈਂਪਾਂ ਦੀ ਵੈਵਸਥਾ ਕਰਨੀ ਹੀ ਅਤੇ ਬਹੁਤ ਵੱਡੇ ਪੈਮਾਨੇ ਤੇ ਪਰ ਇਸ ਵੱਡੇ ਕੰਮ ਦੇ ਲਈ ਇਹ ਵੀ ਜ਼ਰੂਰੀ ਹੈ ਕਿ ਹੱਥ ਦੇ ਕੰਮ ਲਈ ਮਨੋਬਿਰਤੀ ਅਰੋਗ ਹੋਵੇ। ਅਜਿਹੀ ਮਨੋਬਿਰਤੀ ਬੜੀ ਜ਼ਰੂਰੀ ਹੈ ਪਰ ਉਹ ਬਣੇ ਕਿਵੇਂ ? ਬੇਸਿਕ ਸਿਖਿਆ ਵਿਚ ਹੱਥ ਦਾ ਕੰਮ ਆਦਰ ਯੋਗ ਤੇ ਸ਼ਾਨਦਾਰ ਹੈ। ਅਸਲ ਵਿਚ ਹੱਥ ਦੇ ਕੰਮ ਨਾਲ ਅਸੀਂ ਜੋ ਸੇਵਾ ਅਤੇ ਹਿੱਤ ਰਾਸ਼ਟ੍ਰ ਤੇ ਦੇਸ ਦਾ ਕਰ ਸਕਦੇ ਹਾਂ, ਉਹ ਸਰਬ ਸ੍ਰੇਸ਼ਟ ਹੈ ਕਿਉਂਕਿ ਉਸ ਤੇ ਸਾਡੇ ਵਿਅਕਤੀਤਵ ਦੀ ਛਾਪ ਰਹਿੰਦੀ ਹੈ ਅਤੇ ਉਹ ਇਕ ਨਿੱਜੀ ਜਤਨ ਹੁੰਦਾ ਹੈ । ਸ਼ਿਲਪਕਾਰੀ ਦਾ ਥਾਂ ਅਤੇ ਮਹਾਨਤਾ ਉਹੀ ਕਰ ਦਿਤੀ ਗਈ ਹੈ। ਉਹ ਪੜ੍ਹਨ ਪੜ੍ਹਨ ਦਾ ਅਧਿਆਪਕ ਹੈ ਅਤੇ ਨੌਜੁਆਨ ਉਸ ਨੂੰ ਪੜ੍ਹਨ ਲਿਖਣ ਨਾਲੋਂ ਅਧਿਕ ਜ਼ਰੂਰੀ ਤੇ ਕੀਮਤੀ ਸਮਝਣ ਲੱਗਦੇ ਹਨ, ਭਾਵੇਂ ਸਦੀਆਂ ਵਿਚ ਪੜ੍ਹਨ ਲਿਖਣ ਹੀ ਨੂੰ ਗੌਰਵ ਮਿਲਦਾ ਰਿਹਾ ਹੈ ।

ਸਾਡਾ ਪੂਰਾ ਜੁਗ ਜੰਤਰ ਦਾ ਜੁਗ ਦਸਿਆ ਜਾਂਦਾ ਹੈ ਜਿਸ ਵਿਚ ਸਾਡੀਆਂ ਸਭ ਲੋੜਾਂ ਕਾਰਖ਼ਾਨੇ ਪੂਰੀਆਂ ਕਰਦੇ ਹਨ। ਚੂੰਕਿ ਉਪਜ ਬਹੁਤ ਵੱਡੇ ਪੈਮਾਨੇ ਤੇ ਹੁੰਦੀ ਹੈ । ਇਸ ਲਈ ਜੀਵਨ ਦੇ ਸੁਖ ਆਰਾਮ ਦੀ ਸਾਮਗਰੀ ਸੁਖੀ ਲੋਕਾਂ ਦੇ ਵੱਸ ਦੀ ਗੱਲ ਹੋ ਗਈ ਹੈ, ਪਰ ਮਸ਼ੀਨ ਦੇ ਜੁਗ ਵਿਚ ਹੱਥ ਦੇ ਕੰਮ ਦੀ ਲੋੜ ਅਤੇ