ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
54
ਕੀਮਤ ਹੋਰ ਭੀ ਵੱਧ ਗਈ ਹੈ। ਕੰਮ ਕਰਨ ਵਾਲੇ ਹਰ ਰੋਜ਼ ਇਕ ਹੀ ਤਰ੍ਹਾਂ ਦਾ
ਕੰਮ ਕਰਦੇ ਚਲੇ ਜਾਂਦੇ ਹਨ। ਉਹੀ ਕੰਮ ਹਰ ਹਫਤੇ ਤੇ ਹਰ ਮਹੀਨੇ ਇਸ ਤਰ੍ਹਾਂ ਦਾ
ਨਿੱਤ ਕਰਮ ਮਨੁਖ ਦੀਆਂ ਕੋਮਲ ਭਾਵਨਾਵਾਂ ਦਾ ਘਾਤਕ ਹੈ ਅਤੇ ਉਸ ਵਿਚ
ਬੇ-ਰਸੀ, ਊਬ (ਉਕਤਾਉਣਾ) ਅਤੇ ਉਦਾਸੀ ਵਧਦੀ ਹੈ। ਮਨੁਖ ਦੀਆਂ ਉਸਾਰੂ
ਪ੍ਰੇਰਨਾਵਾਂ ਨੂੰ ਵਿਕਾਸ ਪਾਣ ਦਾ ਮੌਕਾ ਨਹੀਂ ਮਿਲਦਾ ਅਤੇ ਹੱਥ ਨਾਲ ਕੁਝ ਕੰਮ
ਕਰਨਾ ਜ਼ਰੂਰੀ ਹੋ ਜਾਂਦਾ ਹੈ, ਜਿਸ ਤੋਂ ਮਸ਼ੀਨੀ ਨਿੱਤ ਕਰਮ ਦੀ ਬੇ-ਰਸੀ ਦੂਰ ਹੋਵੇ
ਅਤੇ ਸਾਡੀ ਕੁਝ ਕਰਨ, ਬਣਾਨ ਅਤੇ ਰਚਨ ਦੀਆਂ ਪ੍ਰੇਰਨਾਵਾਂ ਕੰਮ ਕਰ ਸਕਣ।
ਬੇਸਿਕ ਸਿਖਿਆ ਸਾਨੂੰ ਸਿਲਪ ਕਾਰਜ ਸਿਖਾਂਦੀ ਹੈ, ਜਿਸ ਤੋਂ ਅਸੀਂ ਆਪਣੀ
ਰੁਚੀ ਦੇ ਅਨੁਸਾਰ ਛੋਟੀਆਂ ਮੋਟੀਆਂ ਚੀਜ਼ਾਂ ਤਿਆਰ ਕਰ ਸਕੀਏ ਅਤੇ ਰਹਿਣ ਦੀ ਥਾਂ
ਨੂੰ ਸਜਾ ਸਕੀਏ। ਸਾਡੇ ਅੰਦਰ ਕਈ ਤਰ੍ਹਾਂ ਦੇ ਸ਼ੌਕ ਪੈਦਾ ਹੋ ਸਕਦੇ ਹਨ। ਜਿਸ ਤੋਂ
ਸਾਡਾ ਖਾਲੀ ਸਮਾਂ ਖੁਸ਼ੀ ਨਾਲ ਨਿਕਲ ਜਾਵੇ। ਜਿਸ ਕੰਮ ਤੋਂ ਮਨ ਪਰਚੇ ਅਤੇ
ਲਾਭ ਭੀ ਹੋਵੇ ਉਹ ਕਦੀ ਭੀ ਘ੍ਰਿਣਾ ਦੀ ਨਜ਼ਰ ਨਾਲ ਨਹੀਂ ਡਿੱਠਾ ਜਾਂਦਾ।