11
ਬੇਸਿਕ ਸਿਖਿਆ ਲਗਪਗ ਪਿਛਲੇ ਪੰਦਰਾਂ ਸਾਲਾਂ ਤੋਂ ਤਜਰਬੇ ਦੀ ਕਸਵਟੀ ਹੇਠ ਆ ਰਹੀ ਹੈ ਤੇ ਪੜ੍ਹਨ ਵਾਲੇ ਸੁਭਾਵਕ ਤੌਰ 'ਤੇ ਏਸ ਗੱਲ ਦੀ ਜਾਣਨ ਦੀ ਆਸ ਰਖਦੇ ਹਨ ਕਿ ਆਖਰ ਇਸਦਾ ਸਿੱਟਾ ਕਿਨਾਂ ਕੁ ਕੀਮਤੀ ਨਿਕਲਿਆ ਹੈ ਇਹ ਤਦ ਹੀ ਕੁ ਸਪਸ਼ਟ ਕੀਤਾ ਜਾ ਸਕਦਾ ਹੈ ਜੇ ਇਸਦੇ ਮੂਲ ਉਦੇਸ਼ ਮੁਹਰੇ ਰਖੇ ਜਾਣ। ਮਹਾਤਮਾਂ ਗਾਂਧੀ ਤੇ ਕੁਝ ਪ੍ਰਸਿਧ ਸਿਖਿਆ ਸ਼ਾਸ਼ਤਰੀ ਜੋ ਉਸਦੇ ਨਾਲ ਮਿਲ ਕੇ ਬੈਠੇ, ਜਿਨ੍ਹਾਂ ਨੇ ਇਹ ਦਾਵਾ ਕੀਤਾ ਕਿ ਬੇਸਿਕ ਸਿਖਿਆ ਦੋ ਚੀਜ਼ਾਂ ਕਰੇਗੀ ।
1. ਇਹ ਸਿਖਿਆ ਦੋ ਸਤਰ ਨੂੰ ਉੱਚਾ ਕਰੇਗੀ 2. ਇਹ ਮੁਢਲੀ ਸਿਖਿਆ ਦੀਆਂ ਆਰਥਿਕ ਸਮਸਿਆ ਨੂੰ ਹਲ ਕਰਨ ਵਿਚ ਸ੍ਵੈ ਸਹਾਇਕ ਸਿੱਧ ਹੋਵੇਗੀ । ਆਓ ਜਰਾ ਦੇਖੀਏ ਕਿ ਇਹ ਦੋਵੇਂ ਗੱਲਾਂ ਕਿਥੋਂ ਤਕ ਪੂਰੀਆਂ ਹੋ ਸਕੀਆਂ ਹਨ।
ਪਹਿਲੇ ਦਾਵੇ ਦੀ ਪ੍ਰੋੜਤਾ ਵਿਚ ਕਿਹਾ ਜਾ ਸਕਦਾ ਹੈ ਕਿ ਬੇਸਿਕ ਸਿਖਿਆ ਸਿਧਾਂਤ ਸਾਰੇ ਪਛਮੀ ਦੇਸਾਂ ਵਿਚ ਵੀ ਅਪਣਾਇਆ ਜਾ ਰਿਹਾ ਹੈ। ਕ੍ਰਿਆ ਨ (Activity centered) ਪਾਠ ਕ੍ਰਮਾਂ ਤੇ ਕਾਰਜ ਕ੍ਰਮਾਂ ਦੇ ਅਧਿਅਨ ਤੋਂ ਪਤਾ ਲੱਗਾ ਹੈ ਕਿ ਵਿਸ਼ਾ ਪ੍ਰਧਾਨ ਸਿਖਿਆ (Subject matter) ਦੀ ਥਾਂ ਕ੍ਰਿਆ'ਸਿਖਿਆ ਦੇ ਜਤਨਾਂ ਨੇ ਬਹੁਤ ਸਾਰੇ ਮਹੱਤਵ ਸ਼ਾਲੀ ਸੁਧਾਰ ਕੀਤੇ ਹਨ । 1. ਇਕੱਲਾ ਇਕੱਲਾ ਬੱਚਾ ਸਿਖਿਆ ਵਿਚ ਧਿਆਨ ਦਾ ਕੇਂਦ ਬਣ ਗਿਆ ਹੈ | 2. ਇਹ ਵੀ ਡਿੱਠਾ ਗਿਆ ਹੈ ਕਿ ਸਿਖਿਆ ਦੇ ਕ੍ਰਿਆਤਮਕ ਹੋਣ ਕਰਕੇ, ਜਿਸ ਕੰਮ ਨੂੰ ਉਹ ਕਰਦਾ ਹੈ ਉਸ ਸੰਬੰਧੀ ਨਵਯੁਵਕ ਦੇ ਅੰਦਰ ਚਿਰ ਤਕ ਯਾਦ ਰਹਿੰਦੀ ਹੈ। ਉਨ੍ਹਾਂ ਦੀਆ ਲੋੜਾਂ ' ਤੇ ਉਦੇਸ਼ ਇਸ ਗੱਲ ਦਾ ਨਿਸਚਾ ਕਰਦੇ ਹਨ ਕਿ ਉਹ ਕਿਹੜੀ ਚੀਜ਼ ਯੋਗ ਤੇ ਜਾਇਜ਼ ਹੈ ਜਿਸ ਨੂੰ ਪਾਠ ਕ੍ਰਮ ਵਿਚ ਥਾਂ ਮਿਲਣੀ ਚਾਹੀਦੀ ਹੈ।
62