ਸਮੱਗਰੀ 'ਤੇ ਜਾਓ

ਪੰਨਾ:ਬੇਸਿਕ ਸਿਖਿਆ ਕੀ ਹੈ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

63

3. ਕ੍ਰਿਆ ਪ੍ਰਧਾਨ ਪਾਠ ਕ੍ਰਮ ਬੱਚੇ ਨੂੰ ਸਿਖਣ ਵਿਚ ਵਧ ਤੋਂ ਵਧ ਮਾਤਾ ਵਿਚ ਸਹੂਲਤ ਮੁਹਈਆ ਕਰਦਾ ਹੈ।

4. ਉਸ ਦਾ ਵਿਦਿਅਕ ਵਾਤਾਵਰਨ ਵਿਸ਼ਾਲ ਹੋ ਜਾਂਦਾ ਹੈ। ਕਿਉਂਕਿ ਉਨ੍ਹਾਂ ਨੂੰ ਬਹੁਤ ਸਾਰੇ ਕੱਚੇ ਮਾਲ ਦੀ ਲੋੜ ਹੁੰਦੀ ਹੈ, ਬਹੁਤ ਸਾਰੇ ਔਜ਼ਾਰਾਂ (ਹਥਿਆਰਾਂ) ਦੀ ਲੋੜ ਹੁੰਦੀ ਹੈ, ਕੰਮ ਲਈ ਬਹੁਤ ਘੰਟੇ ਚਾਹੀਦੇ ਹਨ, ਬਹੁ ਸੰਖਿਆ ਵਿਚ ਤੇ ਭਿੰਨ ਪ੍ਰਕਾਰ ਦੀਆਂ ਕਿਤਾਬਾਂ ਲੋੜੀਦੀਆਂ ਹਨ, ਅਤੇ ਇਸ ਤਰਾਂ ਸਕੂਲੋਂ ਬਾਹਰ ਬਹੁਤ ਦੁਨਿਆਵੀ ਲੋਕਾਂ ਤੇ ਚੀਜ਼ਾਂ ਨਾਲ ਵਾਹ ਪੈਂਦੀ ਹੈ।

ਕੋਲੰਬੀਆ ਯੂਨੀਵਰਸਿਟੀ ਦੇ ਡਬਲਯੂ ਰਾਈਟ ਸਟੋਨ ਨੇ ਪੁਰਾਣੀ ਕਿਸਮ ਦੇ ਸਕੂਲਾਂ ਅਤੇ ਕ੍ਰਿਆ ਪ੍ਰਧਾਨ ਸਕੂਲਾਂ ਦੇ ਕਾਰਜ ਰੂਪ ਦਾ ਤੁਲਨਾਤਮਕ ਅਧਿਅਨ ਕੀਤਾ ਹੈ। ਜਿਹੜੀਆਂ ਜਮਾਤਾਂ ਇਸ ਕੰਮ ਲਈ ਚੁਣੀਆਂ ਗਈਆਂ ਸਨ ਉਨ੍ਹਾਂ ਵਿਚ ਅਧਿਆਪਕ ਤੇ ਸ਼ਾਗਿਰਦਾਂ ਦਾ ਬੋਸਿਕ ਸਤਰ ਬਰਾਬਰ ਸਨ। ਕੁਝ ਜਮਾਤਾਂ ਵਿਚ ਪੜਾਈ ਪੁਰਾਣੇ ਢੰਗਾਂ ਨਾਲ ਕਰਾਈ ਗਈ ਅਤੇ ਕੁਝ ਜਮਾਤਾਂ ਵਿਚ ਕ੍ਰਿਆਵਾਂ ਦੁਆਰਾ। ਨਤੀਜਿਆਂ ਦੀ ਪ੍ਰੀਖਿਆ ਬੁਧੀ ਪਰਖਣ ਦੇ ਨਵੇਂ ਤੇ ਸੁਧਰੇ ਹੋਏ ਢੰਗਾਂ ਜਿਵੇਂ Rating scale ਨਾਲ ਕੀਤੀ ਗਈ। ਇਹ ਡਿਠਾ ਗਿਆ ਕਿ ਜਿਨ੍ਹਾਂ ਜਮਾਤਾਂ ਵਿਚ ਕ੍ਰਿਆਤਮਕ ਕਾਰਜ ਕ੍ਰਮ ਦੁਆਰਾ ਪੜ੍ਹਾਈ ਕਰਾਈ ਗਈ ਸੀ ਉਨ੍ਹਾਂ ਵਿਚ ਐਕਾਡਮਿਕ ਸੂਚਨਾਵਾਂ ਅਤੇ ਗਿਆਨ (ਕਿਤਾਬੀ ਗਿਆਨ ਅਤੇ ਵਾਕਫ਼ੀ) ਉਨੀ ਹੀ ਜਾਂ ਅਧਿਕ ਤੇਜ਼ ਸੀ। ਵਿਦਿਆਰਥੀ ਦੀ ਰੁਚੀ ਬਹੁਤ ‘‘ਉਦਾਰ, ਸਹਿਨ ਸ਼ੀਲ (ਦਰ ਗੁਜ਼ਰ ਕਰਨ ਵਾਲੇ) ਅਤੇ ਵਿਗਿਆਨਕ ਸੀ ਅਤੇ ਉਨ੍ਹਾਂ ਨੂੰ ਮੁਢਲੀਆਂ ਜ਼ਿਮੇਵਾਰੀਆਂ, ਕੌਤੂਹਲ ਅਤੇ ਆਲੋਚਨਾ ਲਈ ਚੰਗਾ ਅਵਸਰ ਪ੍ਰਾਪਤ ਸੀ। ਬਾਲ ਵਿਕਾਸ ਦੀਆਂ ਮੁਖ ਮੱਦਾਂ (Items) ਵਿਚ ਕ੍ਰਿਆਤਮਕ ਪਾਠਯ ਕ੍ਰਮ ਪੁਰਾਣੇ ਤਰੀਕਿਆਂ ਨਾਲੋਂ ਵਧੇਰੇ ਉਤਮ ਸਿੱਧ ਹੋਇਆ ਹੈ। ਇਸ ਦੇ ਪਿਛੋਂ ਦੇ ਅਧਿਅਨ ਤੋਂ ਇਹੀ ਸਿੱਟਾ ਨਿਕਲਿਆ ਹੈ ਅਤੇ ਮਾਪਿਆਂ ਦਾ ਇਹ ਡਰ ਕਿ ਸਾਡੇ ਬੱਚੇ ਕ੍ਰਿਆਤਮਕ ਸਕੂਲਾਂ ਵਿਚ ਸਿਖਿਆ ਦੀਆਂ ਬੁਨਿਆਦੀ ਗੱਲਾਂ ਨਹੀਂ ਸਿਖ ਸਕਣਗੇ ਬਿਲ ਕੁਲ ਨਿਰਾ ਆਧਾਰ ਸਿੱਧ ਹੋਇਆ ਹੈ, ਅਸਲ ਵਿਚ ਪਛਮ ਦੇ ਲੋਕ ਤਾਂ ਹੁਣ ਇਹ ਪੁਛਣ ਲਗ ਪਏ ਹਨ ਕਿ ਜੇ ਕ੍ਰਿਆਤਮਕ ਸਿਖਿਆ ਪ੍ਰਣਾਲੀ ਮੁਢਲੇ ਸਕੂਲ