ਸਮੱਗਰੀ 'ਤੇ ਜਾਓ

ਪੰਨਾ:ਬੇਸਿਕ ਸਿਖਿਆ ਕੀ ਹੈ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

70

ਅਤੇ ਕੰਮ ਦੁਆਰਾ ਸਿੱਖਣ ਦੇ ਸਿਖਿਆਭੁਲ ਤੇ ਜ਼ੋਰ ਦਿਤਾ । ਉਹ ਵੀ ਮੰਨਦਾ ਸੀ ਕਿ ਸਿਖਿਆ ਦਾ ਅਰਥ ਹੈ “ਵਿਕਾਸ” ।

6. ਰੂਸੋ — (1712–1778) ਇਕ ਬੜਾ ਮਸ਼ਹੂਰ ਵਿਚਾਰਕ, ਜਿਸ ਦੀ ਛਾਪ ਰਾਜਨੀਤੀ ਤੇ ਸਿਖਿਆ ਤੇ ਰਹੇਗੀ । ਉਹ ਵਧੇਰੇ ਫ਼ਰਾਂਸ ਵਿਚ ਰਿਹਾ । ਉਸ ਦੇ ਮਤ ਅਨੁਸਾਰ ਸਿਖਿਆ ਮਾਨਵ-ਸੁਭਾ ਦੇ ਅਨੁਕੂਲ ਰਹੇ । ਸਭ ਤੋਂ ਵੱਡੀ ਸਿਖਸ਼ਾ ਪਤੀ ਦਿੰਦੀ ਹੈ। ਪੜ੍ਹਾਉਣ ਦਾ ਕੰਮ ਕੁਦਰਤੀ ਰੁਚੀ ਦੇ ਅਨੁਸਾਰ ਰਹੇ । ਸਿਖਿਆ ਦਾ ਮੰਤਵ ਹੈ ਵਿਅਕਤੀ ਦਾ ਪੂਰਾ ਪੂਰਾ ਪ੍ਰਾਕ੍ਰਿਤਕ ਵਿਕਾਸ।

7. ਸੈਅਦੇਨ ਕੇ. ਜੀ.-(1903– ) ਭਾਰਤ ਸਰਕਾਰ ਦੇ ਸਿਖਿਆ ਸਲਾਹਕਾਰ । ਦੇਸ਼ ਦੇ ਵੱਡੇ ਵੱਡੇ ਸਿਖਿਆ ਸ਼ਾਸਤਰੀ ਵਰ੍ਹਿਆਂ ਤੋਂ ਜ਼ੋਰ ਦੇ ਰਹੇ ਹਨ ਕਿ ਦੇਸ਼ ਦੀ ਸਿਖਿਆ ਪ੍ਰਣਾਲੀ ਦੀ ਨਵੇਂ ਸਿਰਿਓਂ ਉਸਾਰੀ ਨਵੀਂ ਸਿਖਿਆ ਦੇ ਸਿਧਾਂਤਾਂ ਤੇ ਆਦਰਸ਼ਾਂ ਦੇ ਅਨੁਸਾਰ ਹੋਣੀ ਚਾਹੀਦੀ ਹੈ । ਆਪ ਕਈਆਂ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਸਭਾਵਾਂ ਦੇ ਮੈਂਬਰ ਅਤੇ ਵਾਰਧਾ ਸਿਖਿਆ ਸਭਾ ਦੇ ਇਕ ਵੱਡੇ ਕਾਰਜ ਕਰਤਾ ਹਨ।

8. ਸਪੈਂਸਰ ਹਰਬਰਟ -(1820-1903) ਅੰਗਰੇਜ਼ ਫ਼ਿਲਾਸਫ਼ਰ, ਮਨੋ-ਵਿਗਿਆਨੀ ਤੇ ਸਮਾਜ-ਸ਼ਾਸਤਰੀ ਸੀ । ਉਸ ਦੇ ਮੱਤ ਦੇ ਅਨੁਸਾਰ ਸਿਖਿਆ ਦਾ ਮੰਤਵ ਹੈ ਪੂਰੀ ਜ਼ਿੰਦਗੀ ਦੀ ਤਿਆਰੀ।ਸਿਖਿਆ ਅਜਿਹਾ ਵਿਗਿਆਨ ਹੈ, ਜਿਸ ਦੀ ਸਹਾਇਤਾ ਨਾਲ ਆਦਮੀ-ਜੀਵਨ-ਰੱਖਿਆ ਤੋਂ ਛੁਟ ਕਮਾ ਖਾ ਵੀ ਸਕਦਾ ਹੈ ।

9. ਹਰਬਰਟ — (1776–1841) ਇਕ ਜਰਮਨੀ ਦਾਰਸ਼ਨਿਕ ਤੇ ਅਧਿਆਪਕ । ਉਸ ਨੇ ਜ਼ੋਰ ਦਿਤਾ ਕਿ ਮਨੁਖ ਦੀਆਂ ਧਾਰਮਕ ਤੇ ਆਚਰਨਕ (ਨੈਤਿਕ) ਭਾਵਨਾਵਾਂ ਨੂੰ ਜਗਾਉਣ ਤੋ ਵਿਕਾਸਿਤ ਕਰਨ ਦੇ ਕਾਰਨ"ਬਚਿਆਂ ਵਿਚ ਚੌਤਰਫ਼ਾ ਰੁਚੀ ਪੈਦਾ ਕਰਨੀ ਜ਼ਰੂਰੀ ਹੈ।