69
ਕੁਝ ਨਾਂਵਾਂ ਦੀ ਸੂਚੀ
1. ਅਰਸਤੂ-(386-322 B. C.) ਇੱਕ ਯੂਨਾਨੀ ਦਾਰਸ਼ਨਿਕ ਤੇ ਸ਼ਿਕਸ਼ਕ ਜੋ ਸਦਾ ਇਸ ਗੱਲ ਤੇ ਜ਼ੋਰ ਦਿੰਦਾ ਰਿਹਾ ਕਿ ਸਿਖਿਆ ਵਿਅਕਤੀ ਦੇ ਸੁਭਾਵ ਅਨੁਕੂਲ ਹੋਣੀ ਚਾਹੀਦੀ ਹੈ |
2. ਕੁਮੀਨੀਅਸ-(1592-1671) ਮੋਰੇਵੀਆ ਦਾ ਇਕ ਪਾਦਰੀ ਜਿਸ ਨੇ ਵਿਗਿਆਨ ਵਿਚ ਸਮਾਜ ਸੁਧਾਰ ਦਾ ਸਾਧਨ ਡਿੱਠਾ ਤੋਂ ਮੰਨਿਆ ਕਿ ਸਭ ਲੋਕਾਂ ਨੂੰ ਸਭ ਪ੍ਰਕਾਰ ਦਾ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ। ਉਸ ਦੀ ਪ੍ਰਣਾਲੀ ਦੇ ਮੁੱਖ ਸਿਧਾਂਤ ਇਹ ਸਨ । (1) ਸ਼ਬਦਾਂ ਤੋਂ ਪਹਿਲਾਂ ਵਸਤੂ ਗਿਆਨ । (2) ਵਿਦਿਆਰਥੀ ਦੀ ਉਮਰ, ਰੁਚੀ ਤੇ ਯੋਗਤਾ ਦੇ ਅਨੁਸਾਰ ਪੜ੍ਹਾਉਣਾ। (3) ਕੁਝ ਕਰਕੇ ਆਪਣੇ ਕੰਮ ਤੇ ਅਨੁਭਵ ਦੁਆਰਾ ਸਿੱਖਣਾ। ਉਹ ਪੜ੍ਹਾਉਣ ਵਿਚ ਕੁਦਰਤੀ ਸਾਧਨ' (Method of Nature) ਦਾ ਪੱਖਪਾਤੀ ਸੀ ।
3. ਜ਼ਾਕਿਰ ਹੁਸੈਨ-(1896- ) ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਉਪ ਕੁਲਪਤੀ, ਜਾਮਿਆ ਮਿੱਲੀਆ ਇਸਲਾਮੀਆ ਦੇ ਭੂਤ ਪੂਰਵ ਉਪਕੁਲਪਤੀ, ਵਾਰਧਾ ਸਿਖਿਆ ਸੰਮਤੀ ਦੇ ਪ੍ਰਧਾਨ, ਬੇਸਿਕ ਸਿਖਿਆ ਦੇ ਸਭ ਤੋਂ ਵਡੇ ਬਾਨੀ ਤੇ ਪੜਚੋਲੀ।
4. ਪੈਸਟਾਲੋਜ਼ੀ (1776-1827) ਇਕ ਟ੍ਰਿਸ ਸਿਖਿਅਕ ਸੀ, ਜਿਸ ਦਾ ਸਿਖਿਆ ਦੇ ਵਰਤਮਾਨ ਆਚਰਨਾਂ ਤੇ ਉਪਾਵਾਂ ਤੇ ਵਿਸ਼ਾਲ ਤੇ ਗੂੜਾ ਪ੍ਰਭਾਵ ਹੈ । ਉਸ ਦਾ ਵਿਸ਼ਵਾਸ਼ ਸੀ ਕਿ ਸਿੱਖਿਆ ਵੱਧਾ ਤੇ ਵਿਕਾਸ ਹੈ। ਬੱਚਿਆਂ ਦੀਆਂ ਮੰਗਾਂ ਤੇ ਰੁਚੀਆਂ ਦੇ ਆਧਾਰ ਤੇ ਪੜਾਉਣ ਦੀਆਂ ਵਿਧੀਆਂ ਦਾ ਨਿਸਚਾ ਕਰਨਾ ਚਾਹੀਦਾ ਹੈ ਅਤੇ ਚੰਗੀ ਤਰ੍ਹਾਂ ਪੜਚੋਲ ਸਫ਼ਲ ਸਿਖਿਆ ਦਾ ਅੰਗ ਹੈ ।
5. ਫਰੋਈਬਲ —(1782-1852) ਕਿੰਡਰ ਗਾਰਟਨ ਪ੍ਰਣਾਲੀ ਦਾ ਬਾਨੀ (ਮੋਢੀ) ਉਸ ਨੇ ਬੱਚਿਆਂ ਦੀਆਂ ਸੁਭਾਵਿਕ ਸ਼ਕਤੀਆਂ ਦੇ ਮਹੱਤਵ, ਖੋਲ, ਆਪਣੇ ਆਪ ਕੰਮ ਕਰਨ ਦਾ ਸੁਭਾ, ਰਚਨਾਤਮਕ ਕੰਮ, ਆਪੋ ਵਿਚ ਦੇ ਮੇਲ ਮਿਲਾਪ ਤੇ ਹਮਦਰਦੀ