ਸਮੱਗਰੀ 'ਤੇ ਜਾਓ

ਪੰਨਾ:ਬੇਸਿਕ ਸਿਖਿਆ ਕੀ ਹੈ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

68

ਭੀ ਅਧੂਰਾ ਹੈ। (ਬਿਹਾਰ ਵਿਚ ਬੇਸਿਕ ਸਿਖਿਆ ਭਾਗ ਤੀਜਾ ਸਫ਼ਾ 55-59)

ਬਿਹਾਰ ਸਰਕਾਰ ਦੀ ਰੀਪੋਰਟ ਦੇ ਅਨੁਸਾਰ ਅਧਿਆਪਕਾਂ ਅਤੇ ਛਾਤਰਾਂ ਵਿਚਕਾਰ ਲੋੜੀਂਦਾ ਅਨੁਪਾਤ ਬਣਾਈ ਰੱਖਣ ਲਈ ਦੋ ਗੱਲਾਂ ਜ਼ਰੂਰੀ ਹਨ :-

1. ਉਹ ਉਪਾਉ ਅਪਣਾਏ ਜਾਣ ਜਿਨ੍ਹਾਂ ਨਾਲ ਸਕੂਲ ਦੇ ਛਾਤਰਾਂ ਦੀ ਗਿਣਤੀ ਨੂੰ ਸਾਹਮਣੇ ਰੱਖ ਕੇ ਸਕੂਲ ਦਾ ਸ਼ਮੂਚਾ ਕੰਮ ਚਲਾਣ ਲਈ ਘਟੋ ਘਟ ਅਧਿਆਪਕ ਰਖੇ ਜਾਣ।

2. ਅਜਿਹੇ ਸਾਧਨ ਅਪਣਾਏ ਜਾਣ, ਜਿਨ੍ਹਾਂ ਨਾਲ ਸਕੂਲ ਦੀਆਂ ਸਾਰੀਆਂ ਜਮਾਤਾਂ ਵਿਚ ਪੂਰੀ ਅਤੇ ਸਮਾਨ ਹਾਜਰੀ ਰਹੇ।

ਇਹ ਦੋਵੇਂ ਗੱਲਾਂ ਸਿੱਧ ਹੋ ਸਕਦੀਆਂ ਹਨ, ਪਰ ਬੜੀ ਹੈਰਾਨੀ ਹੁੰਦੀ ਹੈ ਕਿ ਹੁਣ ਤਕ ਦੋਵੇਂ ਪ੍ਰਾਪਤ ਨਹੀਂ ਹੋ ਸਕੀਆਂ ।