ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲੋਏ ਦੋ ਟੇਪੇ ਉਹਦੇ ਨੈਣਾਂ ਚੋਂ ਢਲਕਦੇ ਦਿਸੇ!

++++

ਚਿਰ ਹੋ ਗਿਆ ਸੀ ਏਸ ਘਟਨਾ ਨੂੰ। ਏਸ ਅਰਸੇ ਵਿਚ ਕਈ ਵਾਰ ਦੁਹਾਂ ਪਿੰਡਾਂ ਦੀ ਖਹਿਬੜਾ ਖਹਿਬੜੀ ਹੋਈ। ਫਸਾਦ ਹੋਏ, ਬਾਂਗਾਂ ਨੇ ਪੁਆੜੇ ਪਾਏ, ਜੈਕਾਰਿਆਂ ਨੇ ਲਾਂਬੂ ਲਾਏ। ਗਾਈਆਂ ਜ਼ਿਬਾਹ ਹੋਈਆਂ, ਸੂਰ ਵਢੇ ਗਏ। ਪਿੰਡ ਦੀਆਂ ਫਸਲਾਂ ਵਧੇਰੇ ਉਜੜਨ ਲਗ ਪਈਆਂ। ਖੈਰਾ ਭਾਵੇਂ ਹੁਣ ਕਦੇ ਕਿਸੇ ਲੜਾਈ ਵਿਚ ਨਹੀਂ ਸੀ ਡਿਠਾ ਪਰ ਦਾਰੇ ਤੇ ਬਘੇਲੇ ਦੀ ਅੱਗ ਅਜੇ ਮੱਠੀ ਨਹੀਂ ਸੀ ਹੋਈ। ਉਹ ਖੈਰੇ ਤੋਂ ਬਦਲਾ ਲੈਣ ਤੇ ਤੁਲੇ ਹੋਏ ਸਨ।

ਇਕ ਰਾਤ ਮੁਸਲਮਾਨਾਂ ਦੇ ਪਿੰਡ ਖੈਰੇ ਦੇ ਚਾਚੇ ਦੀ ਰਾਤੋ ਰਾਤ ਕਿਸੇ ਧਾਨਾਂ ਦੀ ਚੋਖੀ ਪੈਲੀ ਵਢ ਲਈ। ਏਸ ਖ਼ਬਰ ਨੇ ਮੁਸਲਮਾਨਾਂ ਵਿਚ ਸਨਸਨੀ ਫੈਲਾ ਦਿੱਤੀ। ਪੈਲੀ ਵਾਲਿਆਂ ਖੋਜੀ ਬੁਲਾਇਆ। ਖੁਰਾ ਦੱਬਿਆ ਗਿਆ। ਖੋਜੀ ਖੁਰਾ ਦਾਰੇ ਤੇ ਬਘੇਲੇ ਦੀ ਪੈਲੀ ਵਲ ਲਈ ਜਾ ਰਿਹਾ ਸੀ। ਹੌਲੀ ਹੌਲੀ ਖੋਜੀ ਦਾਰੇ ਦੇ ਖੇਤ ਵਿਚ ਧਾਨ ਦੇ ਵਢੇ ਹੋਏ ਢੇਰ ਕੋਲ ਜਾ ਖਲੋਤਾ। ਖੋਜ ਏਥੇ ਆਉਂਦਾ ਸੀ।

ਖ਼ਬਰ ਪਹੁੰਚਦੀ ਸਾਰ ਮੁਸਲਮਾਨਾਂ ਦਾ ਸਾਰਾ ਪਿੰਡ ਡਾਂਗਾਂ ਲੈ ਕੇ ਦਾਰੇ ਦੀ ਪੈਲੀ ਵਿਚ ਆ ਗਿਆ। ਦਾਰੇ ਦਾ ਧੜਾ ਵੀ ਅਗੋਂ ਕਈ ਮਾਮੂਲੀ ਚੀਜ਼ ਤੇ ਹੈ ਨਹੀਂ ਸੀ। ਪਿੰਡਾਂ ਦੀਆਂ ਦਹਿਲੀਆਂ ਹੋਈਆਂ ਜ਼ਨਾਨੀਆਂ ਕੋਠਿਆਂ ਤੋਂ ਅੱਖਾਂ ਅੱਡ ਅੱਡ ਤਕ ਰਹੀਆਂ ਸਨ। ਮਾਵਾਂ ਤੜਫ ਉਠੀਆਂ, ਭੈਣਾਂ ਦੇ ਗਲੇਡੂ ਭਰ ਆਏ। ਜਾਂਦੇ ਰਾਹੀ ਏਸ ਸੰਗ੍ਰਾਮ ਤਕਣ ਲਈ ਥਾਏਂ ਖਲੋ ਗਏ। ਦਾਰੇ ਦੇ ਖੇਤ ਵਿਚ ਦੋਹਾਂ ਧੜਿਆਂ ਦਾ ਦਲ ਜੁੜ ਗਿਆ।

ਬੁੱਢਾ ਕਿਸ਼ਨਾ ਦਾਰੇ ਤੇ ਬਘੇਲੇ ਨੂੰ ਰੋਕਣ ਲਈ ਅੱਗੇ ਵਧਿਆ ਹੀ

ਸੀ ਕਿ ਉਨ੍ਹਾਂ ਉਸ ਨੂੰ ਧੱਕ ਕੇ ਪਰੇ ਹਟਾ ਦਿੱਤਾ। ਉਹਦੀ ਕੌਣ ਸੁਣੇ?

90