ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

"ਆਓ ਕੌਣ ਲਾਉਂਦਾ ਏ ਇਨ੍ਹਾਂ ਧਾਨਾਂ ਨੂੰ ਹੱਥ" ਦਾਰਾ ਡਾਂਗ ਚੁਕ ਕੇ ਕੜਕਿਆ ਤੇ ਦੋ ਉਲੰਘਾਂ ਅਗੋਂ ਭਰੀਆਂ।

"ਤੂੰ ਹੱਥ ਆਂਹਦਾ ਏਂ; ਅਸੀ ਤੈਨੂੰ ਅਜ ਓਸ ਰਾਹੇ ਪਾਵਾਂਗੇ ਕਿ ਤੂੰ ਕਿਸੇ ਦੀ ਪੈਲੀ ਵਲ ਮੁੜ ਤੱਕੇਂਗਾ ਨਹੀਂ" ਖੈਰੇ ਦੇ ਚਾਚੇ ਮੁੱਛਾਂ ਤੇ ਹੱਥ ਫੇਰਦਿਆਂ ਅੱਗੇ ਵਧ ਕੇ ਆਖਿਆ।

ਦਵੱਲਿਓਂ ਡਾਂਗਾਂ ਤਲਵਾਰਾਂ ਵਾਂਗੂ ਤਾਂਹ ਉਠਣ ਹੀ ਲਗੀਆਂ ਸਨ ਕਿ ਪਿਛੋਂ ਕਿਸੇ ਦੀ ਵਾਜ ਸੁਣਾਈ ਦਿੱਤੀ, "ਠਹਿਰੋ! ਠਹਿਰੋ!"

ਸੂਰਜ ਥੱਲੇ ਥੱਲੇ ਹੁੰਦਾ ਜਾਂਦਾ ਸੀ, ਜੀਕਰ ਉਹਨੂੰ ਲਜਿਆ ਆ ਰਹੀ ਹੁੰਦੀ ਹੈ। ਭੀੜ ਨੇ ਪਿੱਛੇ ਪਰਤ ਕੇ ਤਕਿਆ। ਖੈਰਾ ਵਾਹਣਾਂ ਵਿਚੋਂ ਵਾਹੋ ਦਾਹੀ ਭਜਿਆ ਆਉਂਦਾ ਸੀ।

"ਆਓ — ਮੁੜ ਚਲੋ ਪਿੰਡ ਨੂੰ ਹੌਂਕਦੇ ਖੈਰੇ ਨੇ ਉਥੇ ਅਪੜਦੇ ਸਾਰ ਆਖਿਆ।

"ਕੀ ਗਲ ਇਆ ਖੈਰਿਆ, ਓਥੋਂ ਸਾਨੂੰ ਗੀਦੀ ਬਣਾਉਣਾ ਚਾਹੁੰਦਾ ਏਂ" ਖੈਰੇ ਦੇ ਚਾਚੇ ਨੇ ਅਣਖੀਲੀ ਵਾਜ ਵਿਚ ਆਖਿਆ।

"ਨਹੀਂ — ਨਹੀਂ — ਸੁਣੋ, ਇਕ ਵਾਰ ਦੀ ਗਲ ਏ, ਮੈਂ ਉਸ ਬਾਬੇ ਕਿਸ਼ਨੇ ਦੀ ਚੋਰੀ ਕੀਤੀ ਸੀ" ਇਹ ਸੁਣ ਕੇ ਸਾਰਿਆਂ ਦੀਆਂ ਡਾਂਗਾਂ ਕੁਝ ਨਿਉਂ ਗਈਆਂ। ਖੈਰਾ ਮੁੜ ਬੋਲਿਆ, "ਇਕ ਦਿਨ ਨਹੀਂ ਮੈਂ ਕਈ ਦਿਨ ਬਾਬੇ ਕਿਸ਼ਨੇ ਦਾ ਕਮਾਦ ਉਜਾੜਦਾ ਰਿਹਾ ਸਾਂ। ਇਕ ਦਿਨ ਸ਼ਾਮੀਂ ਉਸ ਮੈਨੂੰ ਉਤੋਂ ਫੜ ਲਿਆ ਤੇ ਆਂਹਦਾ, "ਮੈਂ ਤੇ ਤੇਰੇ ਦਾਦੇ ਚਰਾਗ਼ ਨੇ ਇਕ ਫ਼ਸਲ ਬੀਜੀ ਸੀ ਪੁੱਤਰ - ਸਿੰਜ ਸਿੰਜ ਕੇ ਪਾਲੀ ਸੀ ਉਹ ਫ਼ਸਲ, ਪ੍ਰੇਮ ਦੀ ਫ਼ਸਲ" ਮੁੜ ਉਸ ਆਖਿਆ ਸੀ, “ਕਮਾਦ ਉਜੜਦਾ ਹੈ ਤਾਂ ਉਜੜ ਜਾਏ ਪਰ ਮੈਂ ਉਹ ਫ਼ਸਲ ਨਹੀਂ ਉਜੜਨ ਦੇਣਾ ਚਾਹੁੰਦਾ" ਤੇ ਮੈਨੂੰ ਗੰਨਿਆਂ ਦੀ ਭਰੀ ਚੁਕਾ ਕੇ ਘਰ ਟੋਰਨਾ ਚਾਹੁੰਦਾ ਸੀ। ਅਜ ਧਾਨ ਉਜੜਦੇ ਨੇ ਤੇ ਉਜੜ ਜਾਣ ਦਿਓ ਪਰ ਉਸ ਫਸਲ ਨੂੰ ਨਾ ਉਜਾੜੋ

ਜਿਹੜੀ ਸਾਡੇ ਦਾਦੇ ਚਰਾਗ਼ ਤੇ ਬਾਬੇ ਕਿਸ਼ਨੇ ਨੇ ਬੀਜੀ ਸੀ।" ਖੈਰੇ ਦਾ

91