ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗਲਾ ਭਰ ਆਇਆ। ਭੀੜ ਸੁੰਨ ਮੁੰਨ ਖਲੋਤੀ ਸੀ। ਕਿਸ਼ਨਾ ਅਗੇ ਵਧਿਆ, ਖੈਰੇ ਨੂੰ ਕੰਬਦੀ ਜੱਫੀ ਵਿਚ ਘੁਟ ਕੇ ਆਂਹਦਾ, "ਪੁੱਤਰ ਤੇਰਾ ਜਨਮ ਅਜ ਸਫਲਾ ਹੋਇਆ।" ਕੁਝ ਹੰਝੂ ਕਿਸ਼ਨੇ ਦੀਆਂ ਝੁਰੜੀਆਂ ਵਿਚ ਫਸੇ ਹੋਏ ਸਨ।

ਹੁਣ ਨੇਰਾ ਵਧੇਰੇ ਹੋ ਚੁਕਾ ਸੀ। ਕਿਸ਼ਨਾ ਮੁੜ ਬੋਲਿਆ, "ਪਹਿਲਾਂ ਮੈਨੂੰ ਕੇਵਲ ਚਰਾਗ਼ ਦੇ ਘਰ ਚਰਾਗ਼ ਬਲਦਾ ਦਿਸਿਆ ਸੀ, ਅਜ ਇਉਂ ਜਾਪਦਾ ਏ, ਜੀਕਰ ਦੋਹਾਂ ਪਿੰਡਾਂ ਵਿਚ ਦੀਪ-ਮਾਲਾ ਹੋ ਗਈ ਏ।

ਦੋਵੇਂ ਧਿਰਾਂ ਕਿਸੇ ਸਿੱਕ ਨਾਲ ਘਰਾਂ ਨੂੰ ਮੁੜ ਰਹੀਆਂ ਸਨ।

92