ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੰਛੀ ਜੜ ਬਹਿੰਦੇ ਹਨ।

ਮੈਂ ਵੀ ਇਕ ਦਰਸ਼ਕ ਹੀ ਸਾਂ। ਸੜਕ ਦੇ ਕੰਢੇ ਇਕ ਮਕਾਨ ਵਿਚ ਮੈਂ ਰਹਿੰਦਾ ਸਾਂ। ਮੈਂ ਆਪਣੇ ਆਪ ਨੂੰ ਓਪਰਾ ਜਿਹਾ ਮਹਿਸੂਸ ਕਰਦਾ ਹੁੰਦਾ ਸਾਂ। ਖ਼ਬਰੇ ਇਹ ਮੇਰੀ ਫ਼ਿਤਰਤ ਦੀ ਕਮਜ਼ੋਰੀ ਹੈ।

ਬਰਸਾਤਾਂ, ਬਹੁਤੀਆਂ ਹੋਣ ਕਰਕੇ ਐਤਕਾਂ ਮਲੇਰੀਏ ਦੀ ਸ਼ਕਾਇਤ ਹਰ ਥਾਂ ਹੀ ਵਧੇਰੇ ਸੀ। ਏਸ ਦਾ ਅਸਰ ਏਸ ਨਵੀਂ ਬਸਤੀ ਉਤੇ ਪਏ ਬਿਨਾਂ ਨਾ ਰਹਿ ਸਕਿਆ। ਇਕ ਕੋਠੀ ਵਿਚੋਂ ਕੋਈ ਰਾਜ਼ੀ ਹੁੰਦਾ, ਦੂਜੀ ਵਿਚ ਪੈ ਜਾਂਦਾ। ਕਈ ਵਾਰ ਲਗਾਤਾਰ ਕਈ ਕਈ ਕੋਠੀਆਂ ਵਿਚੋਂ ਡਾਕਟਰ ਨਿਕਲਦਾ ਦਿਖਾਈ ਦੇਂਦਾ ਹੁੰਦਾ ਸੀ।

ਮੇਰੇ ਮਕਾਨ ਅੱਗੇ ਇਕ ਘਾਹ ਦਾ ਕਿਤਾ, ਮਹਿੰਦੀ ਦੀ ਵਾੜ ਤੇ ਓਸ ਦੇ ਨਾਲ ਲਗਵੀਂ ਪੱਕੀ ਸੜਕ। ਇਹ ਸੜਕ ਚੰਗੀ ਵਗਦੀ ਸੀ। ਇਹ ਖ਼ਾਮੋਸ਼ ਵਿਛੀ ਹੋਈ ਸੜਕ ਮੈਨੂੰ ਅਰਮਾਨਾਂ ਦੀ ਭਰੀ ਜਾਪਦੀ ਸੀ। ਦਿਨ ਵਿਚ ਕਈ ਕਈ ਵਾਰੀ ਏਸ ਉਤੋਂ ਦੀ ਡਾਕਟਰ ਦਾ ਸਾਈਕਲ ਲੰਘਦਾ ਹੁੰਦਾ ਸੀ।

ਆਥਣ ਨੂੰ ਜਦੋਂ ਬਤੀਆਂ ਜਗ ਪੈਂਦੀਆਂ ਤਾਂ ਕੋਈ ਵਿਰਲਾ ਜੋੜਾ ਜਾਂ ਕੱਲੀ ਸੂਰਤ ਏਸ ਖ਼ਾਮੋਸ਼ ਸੜਕ ਉੱਤੋਂ ਦੀ ਲੰਘਦੀ। ਜਦੋਂ ਅਕਾਸ਼ ਵਧੇਰੇ ਨਿਰਮਲ ਹੋ ਜਾਂਦਾ ਤੇ ਤਾਰੇ ਉਘੜ ਆਉਂਦੇ ਓਦੋਂ ਮੈਨੂੰ ਇਕ ਕੱਲਾ ਪਰਛਾਵਾਂ ਮਹਿੰਦੀ ਦੀ ਕੱਟੀ ਹੋਈ ਵਾੜ ਉਤੇ ਕੰਬਦਾ ਹੋਇਆ ਲੰਘਦਾ ਨਜ਼ਰੀ ਆਉਂਦਾ। ਉਸ ਵੇਲੇ ਮੈਂ ਵਰਾਂਡਿਓਂ ਬਾਹਰ ਆਰਾਮ ਕੁਰਸੀ ਤੇ ਬੈਠਾ ਰੁਤ ਦਾ ਸੁਆਦ ਮਾਣਿਆਂ ਕਰਦਾ ਸਾਂ।

ਉਸ ਨਿਤ ਲੰਘਦੇ ਪਰਛਾਵੇਂ ਲਈ ਮੇਰੇ ਦਿਲ ਵਿਚ ਅਣਜਾਣੇ ਹੀ ਇਕ ਖੁਤਖਤੀ ਜਿਹੀ ਪੈਦਾ ਹੋ ਗਈ। ਮੈਂ ਝਕਦੇ ਝਕਦੇ ਨੇ ਇਕ ਦੋ ਵਾਰ ਉਹਨੂੰ ਨੇੜੇ ਜਾ ਕੇ ਤਕਣ ਦਾ ਯਤਨ ਵੀ ਕੀਤਾ, ਪਰ "ਚਲੋ ਕੋਈ ਹੋਊ" ਇਉਂ ਸੋਚ ਕੇ ਮੈਂ ਕਦੇ ਨੇੜੇ ਨਾ ਗਿਆ। ਇਕ ਦਿਨ ਤਾਂ ਮੈਂ

ਜੇਰਾ ਕਰ ਕੇ ਸੜਕ ਤੇ ਚਲਾ ਹੀ ਗਿਆ — ਪਰ ਏਨੇ ਨੂੰ ਉਹ ਸੂਰਤ

94