ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੂਰ ਪਰੇ ਇਕ ਕੋਠੀ ਵਿਚ ਜਾ ਵੜੀ।

ਜ਼ਿੰਦਗੀ ਜ਼ਿੰਦਗੀ ਨਾਲ ਹਰ ਥਾਂ ਸਾਂਝ ਪਾਏ ਬਿਨਾਂ ਨਹੀਂ ਰਹਿ ਸਕਦੀ। ਬੋਲ ਚਾਲ ਦੀ ਸਾਂਝ ਨਾ ਸਹੀ, ਕੱਠਿਆਂ ਮਿਲ ਬਹਿਣ ਦੀ ਸਾਂਝ ਨਾ ਸਹੀ — ਇਨਾਂ ਸਾਂਝਾਂ ਤੋਂ ਪਰੇ ਇਕ ਹੋਰ ਡੂੰਘੀ ਪਰ ਸੂਖਮ ਸਾਂਝ ਹੈ - ਇਕ ਦੂਜੇ ਦੀਆਂ ਅੱਖਾਂ ਵਿਚ ਤਕ ਕੇ ਇਕ ਦੂਜੇ ਨੂੰ ਮਹਿਸੂਸਣ ਦੀ।

ਇਹ ਸਾਂਝ ਜ਼ਿੰਦਗੀ ਦੀ ਸੁਭਾਵਕ ਰੁਚੀ ਹੈ। ਕਿਸੇ ਜਾਣ ਪਛਾਣ ਜਾਂ ਕਿਸੇ ਮਾਦੀ ਲਗਾਓ ਤੋਂ ਬਿਨਾਂ ਵੀ ਇਕ ਜ਼ਿੰਦਗੀ ਦੂਜੀ ਨਾਲ ਛੁਹ-ਮਾਤਰ ਹੋ ਸਕਦੀ ਹੈ। ਦੋ ਜ਼ਿੰਦਗੀਆਂ ਦੀ ਛੁਹ ਨਾਲ ਇਕ ਧੜਕਣ ਪੈਦਾ ਹੁੰਦੀ ਹੈ। ਉਸ ਧੜਕਣ ਵਿਚੋਂ ਹੀ ਅਜ਼ਲ ਤੇ ਹਸ਼ਰ ਨੂੰ ਜੋੜ ਦੇਣ ਵਾਲੀਆਂ ਤੰਦਾਂ ਕਈ ਵਾਰ ਨਿਕਲ ਆਉਂਦੀਆਂ ਹਨ।

ਕਈ ਦਿਨਾਂ ਤੋਂ ਮੈਂ ਕੋਠੀਆਂ ਵਿਚ ਬਿਮਾਰਾਂ ਨੂੰ ਤਕਣ ਨਿਕਲ ਜਾਂਦਾ ਹੁੰਦਾ ਸਾਂ। ਲੋਕਾਚਾਰੀ ਦੀ ਖ਼ਬਰ ਸਾਰ ਲਈ ਨਹੀਂ, ਸਗੋਂ ਉਹ ਖ਼ਬਰ ਸਾਰ ਲੈਣ, ਜਿਹੜੀ ਇਕ ਜ਼ਿੰਦਗੀ ਦੀ ਦੂਜੀ ਵਲ ਪ੍ਰੇਰਨਾ ਤੋਂ ਪੈਦਾ ਹੁੰਦੀ ਹੈ। ਇਹ ਹਰਿਕ ਰੂਹ ਦੇ ਕੋਨੇ ਵਿਚ ਲੁਕੀ ਹੋਈ ਹੁੰਦੀ ਹੈ, ਕਿਸੇ ਵਿਚ ਘਟ ਤੇ ਕਿਸੇ ਵਿਚ ਬਹੁੜੀ। ਫੇਰ ਸ਼ਾਮੀਂ ਮੈਂ ਸੈਰ ਤੇ ਨਿਕਲ ਜਾਂਦਾ ਤੇ ਰੋਟੀ ਖਾ ਕੇ ਨ੍ਹੇਰਾ ਹੋਏ ਮੁੜ ਵਰਾਂਡੇ ਅਗੇ ਆ ਬਹਿੰਦਾ।

ਅਜ ਮੈਂ ਨਿਸਚਾ ਕਰ ਲਿਆ ਸੀ ਕਿ ਉਸ ਪਰਛਾਵੇਂ ਦੇ ਕੋਲੋਂ ਦੀ ਲੰਘ ਜਾਵਾਂਗਾ ਤਾ ਕਿ ਵੇਖ ਸਕਾਂ। ਮੈਂ ਵਾੜ ਕੋਲ ਖਲੋਤਾ ਉਹਦੀ ਰਾਹ ਪਿਆ ਤਕਦਾ ਸਾਂ। ਏਨੇ ਨੂੰ ਦੂਰ ਨ੍ਹੇਰੇ ਵਿਚੋਂ ਕੋਈ ਚੀਜ਼ ਅਗੋਂ ਵਧਦੀ ਵਧਦੀ ਆਈ। ਨੇੜੇ ਹੋ ਕੇ ਕੁਝ ਸਪਸ਼ਟ ਹੋਈ ਤੇ ਹੋਰ ਨਜੀਕ ਆ ਕੇ ਉਘੜ ਆਈ। ਉਹ ਕਾਹਲੀ ਕਾਹਲੀ ਉਡਦੇ ਪੰਛੀ ਵਾਂਗੂ ਮੇਰੇ ਕੋਲੋਂ ਦੀ ਲੰਘ ਗਈ — ਚਿੱਟੀ ਸਾਹੜੀ, ਗੁੰਦਿਆ ਜੂੜਾ, ਦੁਆਲੇ ਮੋਤੀਏ ਦਾ ਹਾਰ। ਇਕ ਵੀਣੀ ਉਤੇ ਬਲੌਰੀ ਚੂੜੀ, ਜਿਸ ਉਤੇ ਤਾਰਿਆਂ ਦੀਆਂ ਸਹਿਮੀਆਂ ਰਿਸ਼ਮਾਂ ਪੈ ਕੇ ਮੁੜ ਨਹੀਂ ਸਨ ਸਕਦੀਆਂ।

95