ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੈਂ ਦੂਰ ਬੈਠਾ ਤਕ ਰਿਹਾ ਸਾਂ। ਮੁੜ ਉਠ ਕੇ ਘਰ ਕੁਰਸੀ ਤੇ ਜਾ ਲੇਟਿਆ। ਬੜਾ ਚਿਰ ਸੁੰਨੇ ਅਕਾਸ਼ ਉਤੇ ਚੜ੍ਹਦੇ ਤਾਰਿਆਂ ਨੂੰ ਤਕਦਾ ਰਿਹਾ।

XXXX

ਦੂਜੇ ਦਿਨ ਵੀ ਉਹੋ ਕੁੜੀ ਉਸ ਕੋਠੀ ਆਈ। ਦਿਲਰੁਬਾ ਵਜਾਂਦੀ ਰਹੀ। ਰੋਗੀ ਨੇ ਅੱਖਾਂ ਨੂਟੀਆਂ ਹੋਈਆਂ ਸਨ, ਕੌਣ ਕਹਿ ਸਕਦਾ ਸੀ ਉਹ ਦੁਖੀ ਸੀ ਕਿ ਸੁਖੀ?

ਜਦੋਂ ਉਹ ਮੁੜਨ ਲਗੀ ਤਾਂ ਰੋਗੀ ਦੇ ਚਿਹਰੇ ਤੇ ਕੁਝ ਵਿਕ ਜਿਹੀ ਸੁੰਘੜਦੀ ਜਾਪੀ।

"ਇੰਜ ਨਾ ਹੋਵੇ — —!" ਕੁੜੀ ਨੇ ਆਪਣੇ ਪਰਸ ਵਿਚੋਂ ਕੁਝ ਕਢਦਿਆਂ ਆਖਿਆ, ਐਹ ਤੁਹਾਡੀ ਸਰ੍ਹਾਂਦੀ ਦੇ ਫਲ...!" ਤੇ ਉਹ ਤੱਕੇ ਬਿਨਾਂ ਹੀ ਮੁੜ ਪਈ।

ਮੁੰਡੇ ਦੇ ਚਿਹਰੇ ਦੀ ਭਾਅ ਬਿੰਦ ਕੁ ਲਈ ਇਉਂ ਹੋ ਗਈ ਜੀਕਰ ਉਹ ਖ਼ਾਬ ਤਕ ਰਿਹਾ ਹੁੰਦਾ ਹੈ ਤੇ ਜਦੋਂ ਉਹ ਬਾਹਰ ਨਿਕਲ ਰਹੀ ਸੀ ਮੁੰਡਾ ਜਾਂਦੀ ਵੱਲ ਪਾਸਾ ਪਰਤ ਰਿਹਾ ਸੀ।

XXXX

ਮੇਰੇ ਅੰਦਰ ਇਕ ਖਿਚ ਪੈਦਾ ਹੋ ਗਈ ਕਿ ਉਸ ਕੁੜੀ ਬਾਰੇ ਕੁਝ ਜਾਣਾ। ਦੂਜੇ ਦਿਨ ਮੈਂ ਉਸ ਰੋਗੀ ਮੁੰਡੇ ਦੀ ਕੋਠੀ ਜਦੋਂ ਗਿਆ ਤਾਂ ਉਹ ਓਥੋਂ ਪਰਤ ਰਹੀ ਸੀ। ਮੁੰਡਾ ਕੁਝ ਇਉਂ ਲੰਮਾ ਪਿਆ ਸੀ, ਜੀਕਰ ਲੋਰੀਆਂ ਦੀ ਨਿਘ ਵਿਚ ਬੱਚਾ। ਉਹਦਾ ਮਿਤ੍ਰ ਉਹਦੀ ਸਰ੍ਹਾਂਦੀ ਡਿਊਟੀ ਤੇ ਬੈਠਾ ਸੀ।

ਮੈਂ ਰੋਗੀ ਨੂੰ ਟਿਕਿਆ ਵੇਖ ਕੇ ਬੈਠੇ ਮਿਤ੍ਰ ਨੂੰ ਸੈਨਤ ਨਾਲ ਸਦਿਆ ਤੇ ਏਧਰ ਓਧਰ ਤਕ ਕੇ ਜੱਕੋ-ਤੱਕੀ ਵਿਚ ਪੁਛਿਆ, "ਇਹ ਕੁੜੀ ਕੌਣ ਹੈ?"

"ਕੋਈ ਓਪਰੀ ਹੀ ਹੈ, ਠੀਕ ਤੇ ਮੈਂ ਵੀ ਨਹੀਂ ਜਾਣਦਾ।"

100