ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

"ਏਥੇ ਕੀਕਰ ਆਈ ਹੈ?"

"ਆਂਹਦੇ ਨੇ ਛੁਟੀਆਂ ਕੱਟਣ ਲਈ, ਖ਼ਬਰੇ ਕਿਤੇ ਪੜਦੀ ਹੈ।"

"ਇਹ ਕੋਠੀਆਂ ਵਿਚ ਬਿਮਾਰਾਂ ਕੋਲ ਬੜੀ ਜਾਂਦੀ ਹੈ?"

"ਇਹ ਤੇ ਮੈਂ ਵੀ ਮਹਿਸੂਸ ਕੀਤਾ ਹੈ" ਮਿੱਤ੍ਰ ਨੇ ਆਖਿਆ, “ਪਰ ਏਥੇ ਤੇ ਵਧੇਰੇ....."

ਅਜੇ ਉਹਦੀ ਗਲ ਮੁਕੀ ਵੀ ਨਹੀਂ ਸੀ ਕਿ ਬਿਮਾਰ ਦੀ ਚਾਦਰ ਹਿਲਦੀ ਵੇਖ ਕੇ ਉਹ ਚੁਪ ਕਰ ਗਿਆ। ਮੁੰਡੇ ਦਾ ਮੂੰਹ ਨੰਗਾ ਹੋ ਗਿਆ ਹੋਇਆ ਸੀ ਤੇ ਉਹ ਨਿਖੜੀਆਂ ਪਲਕਾਂ ਵਿਚੋਂ ਨਿੰਮ੍ਹੀ ਜੋਤ ਨਾਲ ਤਕਦਾ ਮੈਨੂੰ ਇਉਂ ਭਾਸਿਆ, ਜੀਕਰ ਉਸ ਸਾਡੀ ਗਲ ਦਾ ਕੋਈ ਭਾਗ ਸੁਣ ਲਿਆ ਹੁੰਦਾ ਹੈ। ਉਹਦੀ ਦ੍ਰਿਸ਼ਟੀ ਵਿਚ ਕੋਈ ਸੁੰਨ ਸੀ। ਮੈਂ ਸੋਚਿਆ —

"ਔਖੀ ਅਵਸਥਾ ਵਿਚ ਦਿਲ ਤਸੱਲੀ ਲੋੜਦਾ ਹੈ। ਦੌਲਤ ਦੀ ਤਸੱਲੀ ਨਹੀਂ, ਕਬਜ਼ੇ ਦੀ ਤਸੱਲੀ ਨਹੀਂ, ਤੇ ਮਿਲਖ, ਜਗੀਰਾਂ ਦੀ ਤਸੱਲੀ ਨਹੀਂ, ਭਾਵ ਉਸ ਤਸੱਲੀ ਤੋਂ ਹੈ ਜਿਹੜੀ ਜ਼ਿੰਦਗੀ ਦੇ ਪਰਦੇ ਉੱਤੇ ਕੋਈ ਅਮਿਟ ਲੀਕ ਖਿਚ ਦੇਂਦੀ ਹੈ ਤੇ ਜ਼ਿੰਦਗੀ ਵਿਚ ਇਨਸਾਨ ਜਿਹਨੂੰ ਮਹਿਸੂਸਦਾ ਰਹਿੰਦਾ ਹੈ।


101